ਸ਼ੱਕੀ ਹਾਲਾਤ ''ਚ ਮਾਰੇ ਗਏ ਕਾਂਗਰਸੀ ਆਗੂ ਦੇ ਪਿਤਾ ਦਾ ਹੋਇਆ ਅੰਤਿਮ ਸੰਸਕਾਰ

11/19/2019 2:18:56 PM

ਬਲਾਚੌਰ/ਪੋਜੇਵਾਲ (ਤਰਸੇਮ ਕਟਾਰੀਆ)— ਕਾਂਗਰਸੀ ਆਗੂ ਅਸ਼ੋਕ ਨਾਨੋਵਾਲ ਦੇ ਪਿਤਾ ਗੁਲਜਾਰੀ ਲਾਲ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਸੀ। ਅਸ਼ੋਕ ਨਾਨੋਵਾਲ ਦੇ ਬਜ਼ੁਰਗ ਪਿਤਾ ਦਾ ਸੈਂਕੜੇ ਲੋਕਾਂ, ਆਗੂਆਂ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ 'ਚ ਬੀਤੇ ਦਿਨ ਅੰਤਿਮ ਸੰਸਕਾਰ ਪਿੰਡ ਨਾਨੋਵਾਲ ਦੇ ਸ਼ਮਸ਼ਾਨ ਘਾਟ 'ਚ ਕਰ ਦਿੱਤਾ ਗਿਆ। ਪਰਿਵਾਰ ਵੱਲੋਂ ਇਹ ਸ਼ੱਕ ਜ਼ਾਹਰ ਕੀਤਾ ਗਿਆ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਬੇਰਹਿਮੀ ਗੁਲਜਾਰੀ ਲਾਲ ਦਾ ਕਤਲ ਕਰ ਦਿੱਤਾ ਗਿਆ ਹੈ। ਉੱਥੇ ਹੀ ਪਿੰਡ ਦੇ ਕੁਝ ਲੋਕਾਂ 'ਚ ਵੀ ਡਰ ਅਤੇ ਭੈਅ ਦਾ ਮਹੌਲ ਬਣਿਆ ਹੋਇਆ ਹੈ। ਲੋਕਾਂ ਵੱਲੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਨਾ ਤਾਂ ਕਿਸੇ ਨਾਲ ਰੰਜ਼ਿਸ਼ ਸੀ ਨਾ ਕੋਈ ਲੜਾਈ। ਉਹ ਫੱਕਰ ਸੁਭਾਅ ਦੇ ਮਾਲਕ ਸਨ। ਇਸ ਬਾਰੇ ਸਾਰੇ ਪਿੰਡ ਵਾਸੀਆਂ ਦੇ ਲੋਕ ਭਰਮ 'ਚ ਹਨ। 


ਐੱਸ. ਐੱਸ. ਪੀ. ਮੈਡਮ ਅਲਕਾ ਮੀਨਾ ਅਤੇ ਐੱਸ. ਪੀ. ਵਜ਼ੀਰ ਸਿੰਘ ਖੈਹਰ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਪਿੰਡ 'ਚ ਕ੍ਰਿਮੀਨਲ ਅਤੇ ਨਸ਼ੇੜੀ ਸਮੇਤ ਲੁੱਟਾਂਖੋਹਾਂ ਕਰਨ ਵਾਲਿਆਂ ਦੀ ਪੜਤਾਲ ਦੇ ਬਰੀਕੀ ਨਾਲ ਪੁਲਸ ਜਾਂਚ ਕਰ ਰਹੀ ਹੈ। ਕੁਝ ਹੀ ਦਿਨਾਂ 'ਚ ਕਹਾਣੀ ਸਾਹਮਣੇ ਆਉਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਉੱਥੇ ਪੁਲਸ ਵੱਲੋਂ ਕੱਲ੍ਹ ਸਵੇਰ ਤੋਂ ਹੀ ਟੀਮਾਂ ਬਣਾ ਕੇ ਕਾਤਲਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਸ ਮੌਕੇ ਇਸ ਦਰਦਨਾਕ ਸਦਮੇ 'ਚ ਅਸ਼ੋਕ ਨਾਨੋਵਾਲ ਕੋਲ ਚੌ. ਦਰਸ਼ਨ ਲਾਲ ਮੰਗੂਪੁਰ ਵਿਧਾਇਕ ਬਲਾਚੌਰ, ਜੈ ਕ੍ਰਿਸ਼ਨ ਰੌੜੀ ਵਿਧਾਇਕ ਗੜ੍ਹਸ਼ੰਕਰ, ਐਡ. ਰਾਜਪਾਲ ਚੌਹਾਨ ਅਕਾਲੀ ਆਗੂ, ਮਹਾਂ ਸਿੰਘ ਰੌੜੀ, ਡੀ. ਐੱਸ. ਪੀ. ਸਰਬਜੀਤ ਸਿੰਘ, ਡੀ. ਐੱਸ. ਪੀ. ਦਵਿੰਦਰ ਕੁਮਾਰ, ਡੀ. ਐੱਸ. ਪੀ. ਸਤਿੰਦਰਜੀਤ ਸਿੰਘ, ਵਜ਼ੀਰ ਸਿੰਘ ਐੱਸ. ਪੀ. ਨਵਾਂਸ਼ਹਿਰ, ਜਾਗਰ ਸਿੰਘ ਐੱਸ. ਐੱਚ. ਓ. ਪੋਜੇਵਾਲ, ਗੁਰਮੁੱਖ ਸਿੰਘ ਐੱਸ. ਐੱਚ.ਓ. ਬਲਾਚੌਰ, ਰਾਮ ਕਿਸ਼ਨ ਕਟਾਰੀਆ ਸਾਬਕਾ ਵਿਧਾਇਕ , ਵਿਜੇ ਕੁਕੜ ਸੂਹਾ, ਰਵੀ ਕਾਂਤ ਸਰਪੰਚ, ਬਲਦੇਵ ਸਾਬਕਾ ਸਰਪੰਚ, ਉਮਕਾਰ ਸਾਬਕਾ ਸਰਪੰਚ, ਸੁਨੀਤਾ ਚੌਧਰੀ, ਰਾਮਪਾਲ ਬਜਾੜ, ਚਰਨਜੀਤ ਭਾਟੀਆ, ਗੌਰਵ ਚੇਅਰਮੈਨ ਆਦਿ ਤੋਂ ਇਲਾਵਾ ਰਿਸ਼ਤੇਦਾਰ ਮਿੱਤਰ ਸੱਜਣ ਤੇ ਲੋਕ ਹਾਜ਼ਰ ਸਨ।

shivani attri

This news is Content Editor shivani attri