ਭਾਰਤ ਬੰਦ ਦੇ ਸੱਦੇ ''ਤੇ ਜੀਰਕਪੁਰ ਰਿਹਾ ਮੁਕੰਮਲ ਬੰਦ, ਸ਼ਾਂਤਮਈ ਢੰਗ ਨਾਲ ਕੀਤਾ ਰੋਸ ਮਾਰਚ

12/08/2020 5:59:55 PM

ਜੀਰਕਪੁਰ (ਮੇਸ਼ੀ): ਜੀਰਕਪੁਰ ਵਿਖੇ ਅੱਜ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਦੁਕਾਨਦਾਰਾਂ ਵੱਲੋਂ ਆਪਣੇ ਕਾਰੋਬਾਰ ਬੰਦ ਰੱਖ ਕੇ ਭਾਰੀ ਇਕੱਠ ਵਜੋਂ ਕਿਸਾਨਾਂ, ਮਜਦੂਰਾਂ ਅਤੇ ਵਪਾਰੀਆਂ ਦੇ ਸਰਕਾਰ ਵਿਰੋਧੀ ਅੰਦੋਲਨ ਦੀ ਹਿਮਾਇਤ ਕੀਤੀ। ਇਸੇ ਦੌਰਾਨ ਪਾਵਰਕਾਮ ਦੇ ਕਰਮਚਾਰੀਆਂ ਨੇ ਵੀ ਬੈਨਰਾਂ ਨਾਲ ਰੈਲੀ ਦਾ ਸਵਾਗਤ ਕੀਤਾ।

ਇਸੇ ਰੈਲੀ 'ਚ ਨੌਜਵਾਨਾਂ, ਬੀਬੀਆਂ ਅਤੇ ਭੈਣਾਂ ਨੇ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੰਗਣਾ ਰਣੋਤ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਰੈਲੀ ਦਾ ਸਮਰਥਨ ਦੇਣ ਲਈ ਸਮੂਹ ਰਾਜਨੀਤਕ ਪਾਰਟੀਆਂ ਦੇ ਆਗੂ ਪਹੁੰਚੇ ਪਰ ਰੈਲੀ 'ਚ ਕਿਸੇ ਵੀ ਰਾਜਨੀਤਕ ਆਗੂ ਨੂੰ ਬੋਲਣ ਨਹੀਂ ਦਿੱਤਾ ਗਿਆ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਗੈਰ-ਰਾਜਨੀਤਿਕ ਇਕੱਠ ਨਿਰੋਲ ਉਨ੍ਹਾਂ ਲੋਕਾਂ ਦਾ ਸੀ ਜੋ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ। ਹਜਾਰਾਂ ਦਾ ਇਕੱਠ ਹੋਣ ਦੇ ਬਾਵਜੂਦ ਵੀ ਕੋਈ ਵੀ ਹੁੱਲੜਬਾਜੀ ਨਹੀਂ ਕੀਤੀ ਗਈ ਅਤੇ ਬਹੁਤ ਹੀ ਸਾਂਤਮਈ ਢੰਗ ਨਾਲ ਰੋਸ ਮਾਰਚ ਕੱਢਿਆ ਗਿਆ।

ਇਸ ਮੌਕੇ ਪੁਲਸ ਪ੍ਰਸ਼ਾਸਨ ਦਾ ਵੀ ਪੂਰਾ ਸਹਿਯੋਗ ਰਿਹਾ ਤੇ ਡੀ. ਐੱਸ. ਪੀ ਜੀਰਕਪੁਰ ਦੇ ਅਮਰੋਜ ਸਿੰਘ, ਥਾਣਾ ਮੁੱਖੀ ਜੀਰਕਪੁਰ ਰਾਜਪਾਲ ਸਿੰਘ, ਟ੍ਰੈਫਿਕ ਇੰਚਾਰਜ ਓਮਬੀਰ ਸਿੰਘ, ਫਤਿਹ ਗਰੁੱਪ ਦੇ ਇੰਦਰਜੋਧ ਸਿੰਘ, ਹਰਜਿੰਦਰ ਸਿੰਘ ਹੈਰੀ, ਪ੍ਰਾਪਰਟੀ ਡੀਲਰ ਐਸੋਸੀਏਸਨ ਦੇ ਹਰਜਿੰਦਰ ਸਿੰਘ, ਗੁਰਦੁਆਰਾ ਸ੍ਰੀ ਸਿੰਘ ਸਭਾ ਤੋਂ ਗੁਰਿੰਦਰ ਸਿੰਘ ਸੰਧੂ, ਸਮਾਜ ਸੇਵੀ ਸੋਨੂ ਸੇਠੀ ਆਦਿ ਨੇ ਸੰਬੋਧਨ ਕੀਤਾ ਅਤੇ ਵੱਡੀ ਗਿਣਤੀ 'ਚ ਹੋਰ ਲੋਕ ਹਾਜ਼ਰ ਸਨ।

Aarti dhillon

This news is Content Editor Aarti dhillon