ਠੰਡੀਆਂ ਬਰਫੀਲੀਆਂ ਹਵਾਵਾਂ ਦੇ ਚੱਲਦੇ ਲਗਾਤਾਰ ਵਧਦਾ ਜਾ ਰਿਹੈ ਠੰਡ ਦਾ ਪ੍ਰਕੋਪ

01/10/2021 1:46:58 PM

ਨਵਾਂਸ਼ਹਿਰ (ਤ੍ਰਿਪਾਠੀ) - ਪਹਾੜਾਂ ਵੱਲੋਂ ਆਉਣ ਵਾਲੀਆਂ ਠੰਡੀਆਂ ਬਰਫ਼ੀਲੀਆਂ ਹਵਾਵਾਂ ਦੇ ਚੱਲਦੇ ਠੰਡ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਆਸਮਾਨ ’ਤੇ ਬੱਦਲ ਛਾਏ ਰਹਿਣ ਅਤੇ ਸੂਰਜ ਦੇਵਤਾ ਦੇ ਦਰਸ਼ਨ ਨਾ ਹੋਣ ਦੇ ਚੱਲਦੇ ਲੋਕ ਜਿੱਥੇ ਘਰਾਂ ’ਚ ਰਹਿਣ ਨੂੰ ਮਜ਼ਬੂਰ ਹੋ ਰਹੇ ਹਨ, ਉਥੇ ਕੰਮਕਾਰ ਵਾਲੇ ਲੋਕ ਆਪਣੇ ਕੰਮਾਂ ਵਾਲੀਆਂ ਥਾਵਾਂ ’ਤੇ ਅੱਗ ਦਾ ਸਹਾਰਾ ਲੈਣ ਲਈ ਮਜ਼ਬੂਰ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦਾ ਘੱਟੋ ਤੋਂ ਘੱਟ ਤਾਪਮਾਨ 5 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਨੋਟ ਕੀਤਾ ਗਿਆ ਹੈ। ਵਿਭਾਗ ਅਨੁਸਾਰ ਠੰਡ ਦਾ ਪ੍ਰਕੋਪ ਹੁਣ ਕੁਝ ਦਿਨ ਹੋਰ ਜਾਰੀ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ। ਆਉਣ ਵਾਲੇ ਦਿਨਾਂ ’ਚ ਮੀਂਹ ਦੀ ਸੰਭਾਵਨਾ ਦੱਸੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ

ਠੰਡ ਦੇ ਪ੍ਰਕੋਪ ਨਾਲ ਵੱਧ ਰਹੇ ਨੇ ਮਰੀਜ਼
ਠੰਡ ਦੇ ਪ੍ਰਕੋਪ ਤੋਂ ਜਿੱਥੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਸਿਹਤ ਸਬੰਧੀ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਠੰਡ ਦੇ ਪ੍ਰਕੋਪ ਦੇ ਚੱਲਦੇ ਚਮੜੀ ਦੇ ਮਰੀਜ਼ਾਂ ਨੂੰ ਵੀ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ। ਇਸ ਸਬੰਧੀ ਗ੍ਰਹਿਣੀ ਨੀਰੂ ਅਤੇ ਸੰਤੋਸ਼ ਨੇ ਦੱਸਿਆ ਕਿ ਠੰਡ ਦੇ ਚੱਲਦੇ ਠੰਡੇ ਪਾਣੀ ਨਾਲ ਕੰਮ ਕਰਨ ਨਾਲ ਹੱਥਾਂ ਪੈਰਾਂ ’ਤੇ ਪ੍ਰਭਾਵ ਪੈ ਰਿਹਾ ਹੈ। ਹੱਥਾਂ ’ਚ ਸੂਜਨ ਆਉਣਾ ਅਤੇ ਖਾਰਿਸ਼ ਜਿਹੀਆਂ ਦਿੱਕਤਾਂ ਸਾਹਮਣੇ ਆ ਰਹੀਆਂ ਹਨ।

ਪੜ੍ਹੋ ਇਹ ਵੀ ਖ਼ਬਰ - Health Alert : ਨਹਾਉਂਦੇ ਸਮੇਂ ਇਨ੍ਹਾਂ ਕਾਰਨਾਂ ਕਰਕੇ ਪੈ ਸਕਦੈ ‘ਦਿਲ ਦਾ ਦੌਰਾ’, ਇੰਝ ਰੱਖੋ ਖ਼ਾਸ ਧਿਆਨ

ਕਣਕ ਦੀ ਫ਼ਸਲ ਲਈ ਠੰਡ ਵਰਦਾਨ
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਅਮਰੀਕ ਸਿੰਘ ਅਤੇ ਤੀਰਥ ਸਿੰਘ ਨੇ ਦੱਸਿਆ ਕਿ ਇਸ ਮੌਸਮ ’ਚ ਪੱਕ ਰਹੀ ਕਣਕ ਦੀ ਫ਼ਸਲ ਲਈ ਠੰਡ ਵਰਦਾਨ ਹੈ। ਇਸ ਨਾਲ ਵੱਧ ਜਾੜ ਬਣ ਪਾਵੇਗਾ।

ਪੜ੍ਹੋ ਇਹ ਵੀ ਖ਼ਬਰ - Health Tips : ਖਾਣ ਦੀਆਂ ਇਨ੍ਹਾਂ ਗਲਤ ਆਦਤਾਂ ਨਾਲ ਵੱਧ ਸਕਦਾ ਹੈ ‘ਦਿਲ ਦਾ ਦੌਰਾ’ ਪੈਣ ਦਾ ਖ਼ਤਰਾ

ਕੀ ਕਹਿਦੇ ਹਨ ਬੱਚਿਆਂ ਦੇ ਮਾਹਿਰ ਡਾ.ਪਰਮਜੀਤ ਮਾਨ
ਖੇਤਰ ’ਚ ਪੈ ਰਹੀ ਵੱਧ ਠੰਡ ਸਬੰਧੀ ਬੱਚਿਆਂ ਦੇ ਮਾਹਰ ਡਾ. ਪਰਮਜੀਤ ਮਾਨ ਨੇ ਕਿਹਾ ਕਿ ਇਸ ਮੌਸਮ ’ਚ ਛੋਟੇ ਬੱਚਿਆ ਅਤੇ ਬਜ਼ੁਰਗਾਂ ਨੂੰ ਠੰਡ ਤੋਂ ਵਿਸ਼ੇਸ਼ ਤੌਰ ’ਤੇ ਬਚਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਅਤੇ ਬੱਚਿਆਂ ਨੂੰ ਨਾ ਕੇਵਲ ਗਰਮ ਕੱਪੜਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ, ਸਗੋਂ ਠੰਡ ’ਚ ਬਾਹਰ ਨਿਕਲਣ ਤੋਂ ਵੀ ਪਰਹੇਜ ਕਰਨਾ ਚਾਹੀਦਾ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਡਾ.ਗੁਰਜੀਤ ਕੌਰ ਸੰਧੂ ਨੇ ਦੱਸਿਆ ਕਿ ਅੱਤ ਦੀ ਠੰਢ ’ਚ ਚਮੜੀ ਦੀਆਂ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਹੱਥਾਂ ਅਤੇ ਪੈਰਾਂ ਦੀ ਉਂਗਲੀਆ ’ਚ ਸੋਜਿਸ਼ ਆ ਜਾਂਦੀ ਹੈ। ਚਮੜੀ ਖੁਸ਼ਕ ਹੋਣ ਲੱਗਦੀ ਹੈ, ਜਿਸਦੇ ਬਚਾਅ ਲਈ ਦਸਤਾਨਿਆਂ ਅਤੇ ਬੋਡੀਲੋਸ਼ਨ ਦਾ ਉਪਯੋਗ ਕਰਨਾ ਚਾਹੀਦਾ।

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ


rajwinder kaur

Content Editor

Related News