ਕੋਲਾ ਸੰਕਟ ਨਾਲ ‘ਡਿਮਾਂਡ-ਸਪਲਾਈ’ ਵਿਚਾਲੇ ਵਧਿਆ ਅੰਤਰ, ਲੰਬੇ ਪਾਵਰਕੱਟਾਂ ਨਾਲ ਮਚੀ ‘ਹਾਹਾਕਾਰ’

05/09/2022 3:19:38 PM

ਜਲੰਧਰ (ਪੁਨੀਤ)-ਪਾਵਰਕਾਮ ਬਿਜਲੀ ਦੀ ਕਮੀ ਨਾਲ ਜੂਝ ਰਿਹਾ ਹੈ, ਜਿਸ ਕਾਰਨ ·ਵੱਖ-ਵੱਖ ਕੈਟਾਗਰੀਆਂ ’ਤੇ ਕਈ-ਕਈ ਘੰਟੇ ·ਦੇ ਐਲਾਨੇ-ਅਣਐਲਾਨੇ ਪਾਵਰਕੱਟ ਲਾਉਣੇ ਪੈ ਰਹੇ ਹਨ ਅਤੇ ਜਨਤਾ ਪ੍ਰੇਸ਼ਾਨੀ ਨਾਲ ਜੂਝਣ ਲਈ ਮਜਬੂਰ ਹੈ। ਕੋਲਾ ਸੰਕਟ ਵਿਚਕਾਰ ਡਿਮਾਂਡ ਤੇ ਸਪਲਾਈ ਵਿਚਕਾਰ ਅੰਤਰ ਵਧ ਚੁੱਕਾ ਹੈ, ਜਿਸ ਤਹਿਤ ਸੂਬੇ ਨੂੰ ਸੈਂਟਰਲ ਪੂਲ ਤੋਂ ਬਿਜਲੀ ਖਰੀਦਣੀ ਪੈ ਰਹੀ ਹੈ ਪਰ ਇਸ ਦੇ ਬਾਵਜੂਦ ਡਿਮਾਂਡ ਦੇ ਮੁਤਾਬਕ ਉਪਲੱਬਧਤਾ ਨਹੀਂ ਹੋ ਪਾ ਰਹੀ। ਬਿਜਲੀ ਦੇ ਵਧ ਰਹੇ ਸੰਕਟ ਵਿਚਕਾਰ ਆਉਣ ਵਾਲੇ ਦਿਨਾਂ ’ਚ ਪਾਵਰਕੱਟਾਂ ਦਾ ਸਮਾਂ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਕਿਸਾਨਾਂ ਨੂੰ ਝੋਨੇ ਦੀ ਬੀਜਾਈ ਲਈ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਣੀ ਹੈ, ਜਿਸ ਤਹਿਤ ਮੰਗ ’ਚ ਅਚਾਨਕ ਵਾਧਾ ਹੋਵੇਗਾ ਤੇ ਵਿਭਾਗ ਕੋਲ ਪਾਵਰਕੱਟ ਲਾਉਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਬਚੇਗਾ।

PunjabKesari

ਉੱਤਰੀ ਜ਼ੋਨ ਜਲੰਧਰ ਦੀ ਗੱਲ ਕਰੀਏ ਤਾਂ ਛੁੱਟੀ ਵਾਲੇ ਦਿਨ ਲੋਕਾਂ ਨੂੰ ਪਾਵਰਕੱਟਾਂ ਨੇ ਬੇਹਾਲ ਕੀਤਾ। ਵੱਖ-ਵੱਖ ਸਰਕਲਾਂ ਦੇ ਕਈ ਇਲਾਕਿਆਂ ਵਿਚ ਫਾਲਟ, ਰਿਪੇਅਰ, ਐਲਾਨ ਤੇ ਅਣਐਲਾਨੇ ਕੱਟਾਂ ਕਾਰਨ 8-9 ਘੰਟੇ ਬਿਜਲੀ ਗੁੱਲ ਰਹੀ, ਜਿਸ ਕਾਰਨ ਖਪਤਕਾਰਾਂ ’ਚ ਹਾਹਾਕਾਰ ਮਚੀ ਰਹੀ ਅਤੇ ਲੋਕ ਪਾਵਰਕਾਮ ਨੂੰ ਨਿੰਦਦੇ ਰਹੇ। ਸ਼ਹਿਰ ਦੀਆਂ ਲੱਗਭਗ ਸਾਰੀਆਂ ਡਵੀਜ਼ਨਾਂ ’ਚ ਬਿਜਲੀ ਕੱਟਾਂ ਨਾਲ ਲੋਕ ਹਾਲੋਂ-ਬੇਹਾਲ ਰਹੇ। ਕਈ ਇਲਾਕਿਆਂ ’ਚ ਇਨਵਰਟਰ ਤਕ ਜਵਾਬ ਦੇ ਗਏ। ਵਿਭਾਗ ਦੀਆਂ ਗ਼ਲਤ ਨੀਤੀਆਂ ਕਾਰਨ ਸ਼ਹਿਰ ਦੇ ਦਰਜਨਾਂ ਫੀਡਰ ਓਵਰਲੋਡ ਚੱਲ ਰਹੇ ਹਨ, ਜਿਸ ਕਾਰਨ ਬਿਜਲੀ ਦੇ ਫਾਲਟ ਵਧ ਰਹੇ ਹਨ। ਉੱਤਰੀ ਜ਼ੋਨ ਅਧੀਨ ਵੱਖ-ਵੱਖ ਇਲਾਕਿਆਂ ’ਚ ਅੱਜ ਬਿਜਲੀ ਦੀਆਂ ਸ਼ਿਕਾਇਤਾਂ ਦੀ ਗਿਣਤੀ 3150 ਤੋਂ ਉੱਪਰ ਤਕ ਪਹੁੰਚ ਗਈ। ਇਸ ਕਾਰਨ ਫੀਲਡ ਸਟਾਫ ਸਾਰਾ ਦਿਨ ਸ਼ਿਕਾਇਤਾਂ ਦੇ ਨਿਪਟਾਰੇ ’ਚ ਲੱਗਾ ਰਿਹਾ। ਰਾਤ ਤਕ ਸ਼ਿਕਾਇਤਾਂ ਆਉਣ ਦਾ ਸਿਲਸਿਲਾ ਜਾਰੀ ਰਿਹਾ।

ਬਿਜਲੀ ਕੱਟਾਂ ਨਾਲ ਸਭ ਤੋਂ ਵੱਧ ਪ੍ਰੇਸ਼ਾਨੀ ਸ਼ਹਿਰ ਦੇ ਨਾਲ ਲੱਗਦੇ ਛੋਟੇ ਕਸਬਿਆਂ ਤੇ ਦਿਹਾਤੀ ਇਲਾਕਿਆਂ ਵਿਚ ਪੇਸ਼ ਆ ਰਹੀ ਹੈ। ਕਈ ਇਲਾਕਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਐਗਰੀਕਲਚਰ ਤੇ ਸਬਜ਼ੀਆਂ ਦੀ ਸਪਲਾੲੀ ’ਤੇ ਕੱਟ ਲਾਉਣ ਦੇ ਨਾਲ-ਨਾਲ ਦਿਹਾਤੀ ਵਿਚ ਰਹਿਣ ਵਾਲੇ ਘਰੇਲੂ ਖਪਤਕਾਰਾਂ ’ਤੇ ਬਿਜਲੀ ਕੱਟਾਂ ਦੀ ਮਾਰ ਪੈ ਰਹੀ ਹੈ। ਸਵੇਰ ਤੋਂ ਸ਼ੁਰੂ ਹੋਣ ਵਾਲੇ ਕੱਟਾਂ ਦਾ ਸਿਲਸਿਲਾ ਦੇਰ ਰਾਤ ਤਕ ਜਾਰੀ ਰਹਿੰਦਾ ਹੈ।

ਨਿਰਵਿਘਨ ਸਪਲਾਈ ਦਾ ਵਾਅਦਾ ਪੂਰਾ ਕਰੇ ਸਰਕਾਰ : ਭਾਰਦਵਾਜ
ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਨਿਰਵਿਘਨ ਸਪਲਾਈ ਮੁਹੱਈਆ ਕਰਵਾਉਣ ਦਾ ਵੱਡਾ ਵਾਅਦਾ ਕੀਤਾ ਸੀ, ਜਿਸ ਨੂੰ ਪੂਰਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼ਿਵ ਸੈਨਾ (ਰਾਸ਼ਟਰਵਾਦੀ) ਦੇ ਚੇਅਰਮੈਨ ਪੰਜਾਬ ਕਪਿਲ ਭਾਰਦਵਾਜ ਨੇ ਕੀਤਾ। ਉਨ੍ਹਾਂ ਕਿਹਾ ਕਿ ਗਰਮੀ ਕਾਰਨ ਲੱਗਣ ਵਾਲੇ ਕੱਟਾਂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵੱਲ ਧਿਆਨ ਦੇ ਕੇ ਕੱਟਾਂ ਦਾ ਸਿਲਸਿਲਾ ਰੋਕਿਆ ਜਾਵੇ।

PunjabKesari

ਹਰ ਸਾਲ ਖਰਾਬ ਹੋਣ ਵਾਲੀ ਅੰਡਰਗਰਾਊਂਡ ਕੇਬਲ ’ਤੇ ਫੋਕਸ
ਸ਼ਹਿਰ ਦਾ· ਵੱਡਾ ਹਿੱਸਾ 66 ਕੇ. ਵੀ. ਅੰਡਰਗਰਾਊਂਡ ਕੇਬਲ ਨਾਲ ਚੱਲਦਾ ਹੈ। ਹਰ ਸਾਲ ਅੰਡਰਗਰਾਊਂਡ ਕੇਬਲ ਖਰਾਬ ਹੋ ਜਾਂਦੀ ਹੈ ਅਤੇ ਲੱਖਾਂ ਲੋਕ ਪ੍ਰਭਾਵਿਤ ਹੁੰਦੇ ਹਨ। ਮੁੱਖ ਤੌਰ ’ਤੇ 66 ਕੇ. ਵੀ. ਸਰਜੀਕਲ ਕੰਪਲੈਕਸ ਤੋਂ ਚਾਰਾ ਮੰਡੀ, ਕੈਂਟ ਗੰਦਾ ਨਾਲਾ ਦੇ ਇਕ ਟਾਵਰ ਤੋਂ ਲੈ ਕੇ 66 ਕੇ. ਵੀ. ਅਰਬਨ ਅਸਟੇਟ ਸਬ-ਸਟੇਸ਼ਨ, ਗੁਰੂ ਗੋਬਿੰਦ ਐਵੇਨਿਊ ਤੋਂ ਲੈ ਕੇ ਰੇਡੀਅਲ ਸਬ ਸਟੇਸ਼ਨ ਸਹਿਤ ਕਈ ਇਲਾਕਿਆਂ ਵਿਚ 66 ਕੇ. ਵੀ. ਅੰਡਰਗਰਾਊਂਡ ਕੇਬਲ ਦਾ ਜਾਲ ਵਿਛਿਆ ਹੋਇਅਾ ਹੈ। ਵਿਭਾਗ ਵੱਲੋਂ ਇਸ ਦੀ ਮੇਨਟੀਨੈਂਸ ’ਤੇ ਫੋਕਸ ਕੀਤਾ ਜਾ ਰਿਹਾ ਹੈ ਤਾਂ ਕਿ ਕੇਬਲ ਵਿਚ ਕੋਈ ਖਰਾਬੀ ਨਾ ਆਵੇ।


Manoj

Content Editor

Related News