ਠੰਡ ਤੋਂ ਬਚਣ ਲਈ ਸੇਕ ਰਹੇ ਸਨ ਅੱਗ ਅਤੇ ਸ਼ਾਰਟ-ਸਰਕਟ ਨਾਲ ਸੜ ਗਿਆ ਕੱਪੜਿਆਂ ਦਾ ਗੋਦਾਮ

01/21/2023 2:01:32 PM

ਜਲੰਧਰ (ਸੁਰਿੰਦਰ)– ਦੋਆਬਾ ਚੌਂਕ ਨਾਲ ਲੱਗਦੀ ਅੰਬਿਕਾ ਕਾਲੋਨੀ ਵਿਚ ਸ਼ੁੱਕਰਵਾਰ ਨੂੰ ਦੁਪਹਿਰ 2 ਵਜੇ ਦੇ ਲਗਭਗ ਕੱਪੜਿਆਂ ਦੇ ਗੋਦਾਮ ਵਿਚ ਅੱਗ ਲੱਗ ਗਈ। ਤੁਰੰਤ ਮੌਕੇ ’ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਜਿਸ ’ਤੇ 2 ਗੱਡੀਆਂ ਪੁੱਜੀਆਂ, ਜਿਨ੍ਹਾਂ ਵੱਲੋਂ ਲਗਭਗ 2 ਘੰਟੇ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਜਾਣਕਾਰੀ ਅਨੁਸਾਰ ਗੋਦਾਮ ਦੇ ਅੰਦਰ ਕਰਮਚਾਰੀ ਅੱਗ ਸੇਕ ਰਹੇ ਸਨ ਕਿ ਅਚਾਨਕ ਅੱਗ ਦੀਆਂ ਲਾਟਾਂ ਉੱਠਣ ਲੱਗੀਆਂ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅੱਗ ਸ਼ਾਰਟ-ਸਰਕਟ ਕਾਰਨ ਲੱਗੀ ਹੈ। ਅੰਬਿਕਾ ਕਾਲੋਨੀ ਦੇ ਰਹਿਣ ਵਾਲੇ ਤੁਸ਼ਾਰ ਬਾਂਸਲ ਨੇ ਦੱਸਿਆ ਕਿ ਗੋਦਾਮ ਰਿਹਾਇਸ਼ੀ ਕਾਲੋਨੀ ਵਿਚ ਹੈ ਅਤੇ ਗੋਦਾਮ ਵਿਚ ਜਿਹੜੇ ਕੱਪੜੇ ਪਏ ਹੋਏ ਸਨ, ਉਹ ਪੁਰਾਣੇ ਹੀ ਸਨ ਪਰ ਅੱਗ ਕਾਰਨ ਗੋਦਾਮ ਵਿਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਲੋਕਾਂ ਨੇ ਕਿਹਾ ਕਿ ਕਰਮਚਾਰੀ ਗੋਦਾਮ ਦੇ ਬਾਹਰ ਹੀ ਅੱਗ ਬਾਲ ਕੇ ਬੈਠੇ ਹੋਏ ਸਨ। ਸਾਰਿਆਂ ਨੇ ਅੱਗ ਨੂੰ ਬੁਝਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਅੱਗ ਦੀਆਂ ਲਾਟੀਆਂ ਇੰਨੀਆਂ ਤੇਜ਼ ਸਨ ਕਿ ਸਭ ਕੁਝ ਸੜ ਗਿਆ।

ਇਹ ਵੀ ਪੜ੍ਹੋ : ਬਠਿੰਡਾ ਦੇ ਭਾਜਪਾ ਆਗੂ ਸਰੂਪ ਚੰਦ ਸਿੰਗਲਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਮੌਕੇ ’ਤੇ ਮੌਜੂਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਗੋਦਾਮ ਦੇ ਅੰਦਰ ਰੱਖੇ ਸਿਲੰਡਰ ਅਤੇ ਹੋਰ ਜ਼ਰੂਰੀ ਸਾਮਾਨ ਨੂੰ ਕਿਸੇ ਤਰ੍ਹਾਂ ਨਾਲ ਬਾਹਰ ਕੱਢਿਆ। ਗੋਦਾਮ ਵਿਚ ਅੱਗ ਬੁਝਾਉਣ ਵਾਲੇ ਕੋਈ ਯੰਤਰ ਨਹੀਂ ਸਨ। ਜੇਕਰ ਹੁੰਦੇ ਤਾਂ ਅੱਗ ਇੰਨੀ ਜ਼ਿਆਦਾ ਨਾ ਫੈਲਦੀ ਅਤੇ ਨਾ ਹੀ ਲੱਖਾਂ ਦਾ ਨੁਕਸਾਨ ਹੁੰਦਾ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਿਹਾ ਕਿ ਹਰੇਕ ਗੋਦਾਮ ਅਤੇ ਦੁਕਾਨ ਮਾਲਕ ਨੂੰ ਅੱਗ ਬੁਝਾਊ ਯੰਤਰ ਜ਼ਰੂਰ ਰੱਖਣਾ ਚਾਹੀਦਾ ਹੈ ਤਾਂ ਕਿ ਅਜਿਹੇ ਹਾਲਾਤ ਨਾਲ ਪਹਿਲਾਂ ਹੀ ਨਜਿੱਠਿਆ ਜਾ ਸਕੇ।

ਇਹ ਵੀ ਪੜ੍ਹੋ : ਲਤੀਫਪੁਰਾ ਮਾਮਲੇ 'ਚ ਵੱਡਾ ਖ਼ੁਲਾਸਾ, ਸੁਲਤਾਨਪੁਰ ਲੋਧੀ ਦੀ ਧੀਰ ਫੈਮਿਲੀ ਦਾ ਨਾਂ ਆਇਆ ਸਾਹਮਣੇ


shivani attri

Content Editor

Related News