ਗੇਟ ''ਤੇ ਬੱਚੀ ਨੂੰ ਜਨਮ ਦੇਣ ਦੇ ਮਾਮਲੇ ''ਚ ਪਾਰਕਿੰਗ ਠੇਕੇਦਾਰ ਤੋਂ ਜਵਾਬ ਤਲਬ

02/19/2020 5:30:56 PM

ਜਲੰਧਰ— ਜਲੰਧਰ ਦੇ ਸਿਵਲ ਹਸਪਤਾਲ ਦੇ ਗੇਟ ਮੂਹਰੇ ਬੀਤੇ ਦਿਨੀਂ ਇਕ ਗਰਭਵਤੀ ਔਰਤ ਵੱਲੋਂ ਬੱਚੀ ਨੂੰ ਜਨਮ ਦੇਣ ਦਾ ਮਾਮਲਾ ਦਿਨੋਂ-ਦਿਨ ਭੱਖਦਾ ਜਾ ਰਿਹਾ ਹੈ। ਇਸ ਮਾਮਲੇ 'ਚ ਮੰਗਲਵਾਰ ਨੂੰ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਮਹਿਲਾ ਦੇ ਪਤੀ ਪ੍ਰਭੂ ਦੇ ਬਿਆਨ ਦਰਜ ਕੀਤੇ। ਪ੍ਰਭੂ ਨੇ ਦੱਸਿਆ ਕਿ ਜਦੋਂ ਉਹ ਆਪਣੀ ਗਰਭਵਤੀ ਪਤਨੀ ਨੂੰ ਲੈ ਕੇ ਹਸਪਤਾਲ ਪਹੁੰਚਿਆ ਤਾਂ ਹਸਪਤਾਲ ਦੇ ਗੇਟ 'ਤੇ ਖੜ੍ਹੇ ਪਾਰਕਿੰਗ ਦੇ ਕਰਮਚਾਰੀ ਨੇ ਅੰਦਰ ਜਾਣ ਤੋਂ ਰੋਕ ਦਿੱਤਾ ਸੀ। ਆਟੋ ਡਰਾਈਵਰ ਨੇ ਗੇਟ 'ਤੇ ਹੀ ਉਤਾਰ ਦਿੱਤਾ ਸੀ।

ਇਸ ਦੌਰਾਨ ਗਰਭਵਤੀ ਨੂੰ ਬੇਹੱਦ ਦਰਦ ਹੋ ਰਹੀ ਸੀ, ਜਿਸ ਦੇ ਕੁਝ ਦੇਰ ਬਾਅਦ ਹੀ ਬੱਚਾ ਗੇਟ 'ਤੇ ਹੋ ਗਿਆ। ਉਥੇ ਹੀ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਪਾਰਕਿੰਗ ਠੇਕੇਦਾਰ ਤੋਂ ਵੀ ਜਵਾਬ ਤਲਬ ਕੀਤਾ ਹੈ। ਜਾਂਚ 'ਚ ਸਿਵਲ ਹਸਪਤਾਲ ਦੇ ਕਾਰਜਕਾਰੀ ਮੈਡੀਕਲ ਸੁਪਰਿੰਟੇਡੈਂਟ ਸੀਨੀਅਰ ਮੈਡੀਕਲ ਅਫਸਰ ਡਾ. ਚਨਜੀਵ ਸਿੰਘ, ਮੈਟਰਨਿਟੀ ਵਾਰਡ ਦੀ ਸੀਨੀਅਰ ਮੈਡੀਕਲ ਅਫਸਰ ਡਾ. ਕੁਲਵਿੰਦਰ ਕੌਰ ਆਦਿ ਮੌਜੂਦ ਰਹੇ।

ਡਾਕਟਰ ਬੋਲੇ ਪਾਰਕਿੰਗ ਵਾਲੇ ਉਨ੍ਹਾਂ ਨੂੰ ਵੀ ਕਰਦੇ ਨੇ ਪਰੇਸ਼ਾਨ
ਸਿਵਲ ਸਰਜਨ ਵੱਲੋਂ ਕੀਤੀ ਜਾ ਰਹੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਪਾਰਕਿੰਗ ਵਾਲੇ ਆਮ ਮਰੀਜ਼ਾਂ ਨੂੰ ਹੀ ਨਹੀਂ, ਡਾਕਟਰਾਂ ਨੂੰ ਵੀ ਪਰੇਸ਼ਾਨ ਕਰਦੇ ਹਨ। ਬੀਤੇ ਦਿਨ ਕੀਤੀ ਗਈ ਮੀਟਿੰਗ 'ਚ ਮੌਜੂਦ ਡਾਕਟਰਾਂ ਨੇ ਕਿਹਾ ਕਿ ਸਵੇਰੇ ਜਦੋਂ ਉਹ ਹਸਤਾਲ ਆਉਂਦੇ ਹਨ ਤਾਂ ਪਾਰਕਿੰਗ 'ਤੇ ਖੜ੍ਹੇ ਕਰਮਚਾਰੀ ਉਨ੍ਹਾਂ ਤੋਂ ਵੀ ਪੈਸੇ ਮੰਗਦੇ ਹਨ। ਇਸ ਦੇ ਬਾਅਦ ਉਨ੍ਹਾਂ ਨੂੰ ਦੱਸਣਾ ਪੈਂਦਾ ਹੈ ਕਿ ਉਹ ਹਸਪਤਾਲ ਦੇ ਡਾਕਟਰ ਹਨ।

ਸਿਵਲ ਸਰਜਨ ਡਾ. ਗੁਰਿੰਦਰ ਕੌਰ ਨੇ ਕਿਹਾ ਕਿ ਮਾਮਲੇ 'ਚ ਸਿਵਲ ਹਸਪਤਾਲ ਦੀ ਮੈਡੀਕਲ ਸੁਪਰਿੰਟੇਟੈਂਡ ਨੂੰ ਇੰਕੁਵਾਇਰੀ ਮਾਰਕ ਕੀਤੀ ਗਈ ਹੈ। ਇੰਕੁਵਾਇਰੀ ਰਿਪੋਰਟ ਆਵੇਗੀ ਤਾਂ ਉਦੋਂ ਤੈਅ ਕੀਤਾ ਜਾਵੇਗਾ ਕਿ ਕਿਸ ਦੇ ਖਿਲਾਫ ਕਾਰਵਾਈ ਕਰਨੀ ਹੈ ਜਾਂ ਨਹੀਂ।

shivani attri

This news is Content Editor shivani attri