ਜਲੰਧਰ ਦੇ ਸਿਵਲ ਹਸਪਤਾਲ ''ਚ ਪਹੁੰਚੇ 500 ਤੋਂ ਵੱਧ ਮਰੀਜ਼

11/12/2019 4:52:40 PM

ਜਲੰਧਰ— ਮੌਸਮ 'ਚ ਬਦਲਾਅ ਹੋਣ ਕਰਕੇ ਸਰਦੀ ਵੱਧਣ ਲੱਗ ਗਈ ਹੈ। ਜਲੰਧਰ ਦੇ ਸਿਵਲ ਹਸਪਤਾਲ 'ਚ ਆਉਣ ਵਾਲੇ ਮਰੀਜ਼ਾਂ 'ਚ ਡੇਂਗੂ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਕੁਝ ਘੱਟ ਹੋਈ ਹੈ ਪਰ ਇਸ ਦੇ ਬਾਵਜੂਦ ਵਾਇਰਲ ਬੁਖਾਰ ਨਾਲ ਪੀੜਤ ਮਰੀਜ਼ਾਂ ਦਾ ਹਸਪਤਾਲ 'ਚ ਆਉਣਾ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਸਿਵਲ ਹਸਪਤਾਲ ਦੀ ਓ. ਪੀ. ਡੀ. ਬੰਦ ਰਹੀ ਜਦਕਿ ਐਮਰਜੈਂਸੀ 'ਚ ਸ਼ਾਮ 5 ਵਜੇ ਤੱਕ 500 ਤੋਂ ਵੱਧ ਮਰੀਜ਼ ਪਹੁੰਚੇ। ਇਨ੍ਹਾਂ 'ਚੋਂ 300 ਮਰੀਜ਼ ਵਾਇਰਲ ਬੁਖਾਰ ਨਾਲ ਪੀੜਤ ਸਨ।

ਉਥੇ ਹੀ ਸਿਵਲ ਹਸਪਤਾਲ 'ਚ ਇਲਾਜ ਕਰਵਾਉਣ ਪਹੁੰਚੇ ਬੰਗਾ ਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਸੈੱਲ ਘੱਟ ਹੋਣ ਦੀ ਸ਼ਿਕਾਇਤ ਹੈ। ਤਿੰਨੋਂ ਮਰੀਜ਼ਾਂ ਨੂੰ ਸਿਵਲ ਹਸਪਤਾਲ 'ਚ ਹੀ ਦਾਖਲ ਕਰਵਾਇਆ ਗਿਆ ਹੈ। ਮੈਡੀਸਨ ਸਪੈਸ਼ਲਿਸਟ ਡਾਕਟਰਾਂ ਦਾ ਕਹਿਣਾ ਹੈ ਕਿ ਤਾਪਮਾਨ 'ਚ ਗਿਰਾਵਟ ਆਉਣ ਤੋਂ ਬਾਅਦ ਡੇਂਗੂ ਦੇ ਮਰੀਜ਼ਾਂ 'ਚ ਥੋੜ੍ਹੀ ਕਮੀ ਹੋਵੇਗੀ। ਜਿਹੜੇ ਮਰੀਜ਼ਾਂ ਦੇ ਬਲੱਡ ਸੈੱਲ ਡਿੱਗ ਰਹੇ ਹਨ, ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਬੁਖਾਰ ਹੋਣ ਦੇ ਕਾਰਨ ਸੈੱਲ ਦਾ ਘੱਟ ਹੋਣਾ ਲਾਜ਼ਮੀ ਹੈ। 
ਜ਼ਿਕਰਯੋਗ ਹੈ ਕਿ ਚਾਰ ਦਿਨ ਪਹਿਲਾਂ ਸਿਵਲ ਹਸਪਤਾਲ ਦੇ ਮੈਡੀਸਨ ਵਾਰਡ 'ਚ ਮਰੀਜ਼ਾਂ ਦੀ ਗਿਣਤੀ ਵੱਧ ਹੋਣ ਕਾਰਨ ਹਸਪਤਾਲ ਦੇ ਸਾਰੇ ਵਾਰਡ ਫੁਲ ਸਨ। ਇਸ ਕਾਰਨ ਮਰੀਜ਼ਾਂ ਨੂੰ ਘਰਾਂ ਤੋਂ ਆਪਣੇ ਫੋਲਡਿੰਗ ਬੈੱਡ ਲਿਆ ਕੇ ਸਿਵਲ ਹਸਪਤਾਲ 'ਚ ਦਾਖਲ ਹੋਣਾ ਪਿਆ ਸੀ ਪਰ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਦੀ ਮਿਹਨਤ ਤੋਂ ਬਾਅਦ ਸੋਮਵਾਰ ਨੂੰ ਡੇਂਗੂ ਦੇ ਸਾਰੇ ਮਰੀਜ਼ਾਂ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ।


shivani attri

Content Editor

Related News