200 ਐੱਲ. ਈ. ਡੀ. ਲਾਈਟਾਂ ਨਾਲ ਜਗਮਗਾਏਗਾ ਸਟੇਸ਼ਨ ਦਾ ਸਰਕੂਲੇਟਿੰਗ ਏਰੀਆ

01/31/2021 1:04:59 PM

ਜਲੰਧਰ (ਗੁਲਸ਼ਨ)– ਸਿਟੀ ਰੇਲਵੇ ਸਟੇਸ਼ਨ ਦੇ ਸਰਕੂਲੇਟਿੰਗ ਏਰੀਏ ਨੂੰ ਸਮਾਰਟ ਸਿਟੀ ਪ੍ਰਾਜੈਕਟ ਤਹਿਤ 6.26 ਕਰੋੜ ਦੀ ਲਾਗਤ ਨਾਲ ਨਵਾਂ ਰੂਪ ਦੇਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਪੁਰਾਣੇ ਬਣੇ ਟੈਕਸੀ ਸਟੈਂਡ, ਰਿਕਸ਼ਾ ਸਟੈਂਡ, ਕਾਰ ਪਾਰਕਿੰਗ ਅਤੇ ਆਟੋ ਸਟੈਂਡ ਤੋਂ ਇਲਾਵਾ ਫੁੱਟਪਾਥਾਂ ਨੂੰ ਵੀ ਤੋੜ ਦਿੱਤਾ ਗਿਆ ਹੈ। ਹੁਣ ਨਵੇਂ ਸਟਰੱਕਚਰ ਮੁਤਾਬਕ ਮਾਰਕਿੰਗ ਕੀਤੀ ਜਾ ਰਹੀ ਹੈ। ਸੂਤਰਾਂ ਦੇ ਮੁਤਾਬਕ 19 ਫਰਵਰੀ ਨੂੰ ਹੋਣ ਵਾਲੀ ਜੀ. ਐੱਮ. ਦੀ ਇੰਸਪੈਕਸ਼ਨ ਤੋਂ ਪਹਿਲਾਂ ਸਟੇਸ਼ਨ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਦਾ ਹਿੱਸਾ ਤਿਆਰ ਕਰਨ ਦਾ ਟੀਚਾ ਮਿਥਿਆ ਗਿਆ ਹੈ, ਜਿਸ ਦੇ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀ ਲਗਾਤਾਰ ਠੇਕੇਦਾਰ ਦੇ ਸੰਪਰਕ ਵਿਚ ਹਨ।

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਭਾਰਗਵ ਕੈਂਪ ’ਚ ਨਸ਼ੇ ਦੇ ਆਦੀ ਨੌਜਵਾਨ ਨੇ ਖ਼ੁਦ ਨੂੰ ਲਾਈ ਅੱਗ

PunjabKesari

ਇਸ ਕੜੀ ਵਿਚ ਇਲੈਕਟ੍ਰੀਕਲ ਮਹਿਕਮੇ ਵੱਲੋਂ ਵੀ ਨਵੇਂ ਸਿਰੇ ਤੋਂ ਕੰਮ ਕੀਤਾ ਜਾਵੇਗਾ। ਸਰਕੂਲੇਟਿੰਗ ਏਰੀਆ ਵਿਚ ਕਰੀਬ 200 ਐੱਲ. ਈ. ਡੀ. ਲਾਈਟਾਂ ਲਾਈਆਂ ਜਾਣਗੀਆਂ, ਜਿਸ ਨਾਲ ਪੂਰਾ ਇਲਾਕਾ ਰੋਸ਼ਨੀ ਨਾਲ ਜਗਮਗਾ ਉਠੇਗਾ। ਇਸ ਦੇ ਲਈ ਸਾਈਡਾਂ ’ਤੇ 9 ਮੀਟਰ ਅਤੇ ਵਿਚਕਾਰ 5 ਮੀਟਰ ਉੱਚੇ ਕਰੀਬ 70 ਪੋਲ ਲਾਏ ਜਾਣਗੇ, ਜਿਨ੍ਹਾਂ ਦੇ ਦੋਵੇਂ ਪਾਸੇ ਐੱਲ. ਈ. ਡੀ. ਲਾਈਟਾਂ ਲਾਈਆਂ ਜਾਣਗੀਆਂ। ਇਸ ਤੋਂ ਇਲਾਵਾ 3 ਪਿਲਰਾਂ ’ਤੇ 24 ਹਾਈ ਮਾਸਕ ਲਾਈਟਾਂ ਵੀ ਲਾਈਆਂ ਜਾਣਗੀਆਂ। ਇਸੇ ਤਰ੍ਹਾਂ ਸਟੇਸ਼ਨ ਦੇ ਸਰਕੂਲੇਟਿੰਗ ਏਰੀਆ ਵਿਚ ਲੱਗਾ 110 ਫੁੱਟ ਉੱਚਾ ਤਿਰੰਗਾ ਵੀ ਸਟੇਸ਼ਨ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਸ਼ਿਫਟ ਹੋਵੇਗਾ। ਉਥੇ ‘ਵੀ’ ਆਕਾਰ ਦਾ ਗ੍ਰੀਨ ਏਰੀਆ ਬਣਾਇਆ ਜਾਵੇਗਾ, ਜਿਸ ਵਿਚ ਵੀ ਫੈਂਸੀ ਲਾਈਟਾਂ ਲਾਈਆਂ ਜਾਣਗੀਆਂ।

ਇਹ ਵੀ ਪੜ੍ਹੋ : ਮੋਰਿੰਡਾ ਵਿਖੇ ਪੋਲਟਰੀ ਫਾਰਮ ਵਿਚੋਂ ਮਿਲੀਆਂ ਦੋ ਲਾਸ਼ਾਂ, ਇਲਾਕੇ ਵਿਚ ਫੈਲੀ ਸਨਸਨੀ

ਜੀ. ਆਰ. ਪੀ. ਥਾਣੇ ਦੇ ਨੇੜੇ ਬਣੇਗਾ ਕੰਟਰੋਲ ਰੂਮ
ਸਿਟੀ ਰੇਲਵੇ ਸਟੇਸ਼ਨ ਦੇ ਸਰਕੂਲੇਟਿੰਗ ਏਰੀਆ ਵਿਚ ਲੱਗਣ ਵਾਲੀਆਂ ਨਵੀਆਂ ਲਾਈਟਾਂ ਲਈ ਜੀ.ਆਰ. ਪੀ. ਥਾਣੇ ਦੇ ਨੇੜੇ ਇਕ ਕੰਟਰੋਲ ਰੂਮ/ਡਿਸਟਰੀਬਿਊਸ਼ਨ ਰੂਮ ਵੀ ਬਣਾਇਆ ਜਾਵੇਗਾ, ਜਿਥੇ ਸਾਰੀਆਂ ਲਾਈਟਾਂ ਦਾ ਕੰਟਰੋਲ ਰਹੇਗਾ। ਇਸ ਦੇ ਲਈ ਨਵੀਂ ਕੇਬਲ ਵੀ ਪਾਈ ਜਾਵੇਗੀ।

ਇਹ ਵੀ ਪੜ੍ਹੋ : ਫਿਲੌਰ ’ਚ ਵੱਡੀ ਵਾਰਦਾਤ: ਹਮਲਾਵਰਾਂ ਨੇ ਮੰਦਿਰ ਦੇ ਪੁਜਾਰੀ ਨੂੰ ਮਾਰੀਆਂ ਗੋਲੀਆਂ

ਰਨਿੰਗ ਰੂਮ ਦੇ ਕਮਰਿਆਂ ਨੂੰ ਵੀ ਬਣਾਇਆ ਜਾ ਰਿਹਾ ਮਾਡਰਨ
ਜੀ. ਐੱਮ. ਇੰਸਪੈਕਸ਼ਨ ਦੇ ਮੱਦੇਨਜ਼ਰ ਰੇਲਵੇ ਦੇ ਰਨਿੰਗ ਰੂਮ (ਜਿਸ ਵਿਚ ਡਰਾਈਵਰ ਆਰਾਮ ਕਰਦੇ ਹਨ) ਦੇ ਕਮਰਿਆਂ ਨੂੰ ਵੀ ਮਾਡਰਨ ਬਣਾਇਆ ਜਾ ਰਿਹਾ ਹੈ। ਚਾਲੀ ਕੁਆਰਟਰ ਚੌਕ ਦੇ ਨੇੜੇ ਬਣੇ ਰਨਿੰਗ ਰੂਮ ਵਿਚ 11 ਕਮਰੇ ਹਨ। ਇਨ੍ਹਾਂ ਕਮਰਿਆਂ ਵਿਚ ਇੰਜੀਨੀਅਰਿੰਗ ਵਿਭਾਗ ਤੋਂ ਇਲਾਵਾ ਇਲੈਕਟ੍ਰਿਕ ਵਿਭਾਗ ਵੱਲੋਂ ਵੀ ਮਾਡਰਨ ਤਰੀਕੇ ਨਾਲ ਕੰਮ ਕਰਵਾਇਆ ਜਾ ਰਿਹਾ ਹੈ। ਕਿਚਨ ਵਿਚ ਵੀ ਨਵੀਆਂ ਟਾਈਲਾਂ ਲਾਈਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਨਾਰਦਰਨ ਰੇਲਵੇ ਦੇ ਜੀ.ਐੱਮ. ਦਾ ਰਨਿੰਗ ਰੂਮ ਵਿਚ ਵੀ ਇੰਸਪੈਕਸ਼ਨ ਕਰਨ ਦਾ ਪ੍ਰੋਗਰਾਮ ਹੈ। ਇਸ ਲਈ ਸਾਰੇ ਅਧਿਕਾਰੀ ਆਪਣੇ-ਆਪਣੇ ਪੱਧਰ ’ਤੇ ਕੰਮ ਕਰਵਾ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਕੋਈ ਵੀ ਕਮੀ ਨਜ਼ਰ ਨਾ ਆਵੇ।
ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ: ਸਿੰਘੂ ਸਰਹੱਦ ਤੋਂ ਵਾਪਸ ਪਰਤ ਰਹੇ ਪਟਿਆਲਾ ਦੇ ਕਿਸਾਨ ਦੀ ਹਾਦਸੇ ’ਚ ਮੌਤ


shivani attri

Content Editor

Related News