ਫੇਸਬੁੱਕ ''ਤੇ ਤਸਵੀਰ ਅਪਲੋਡ ਕਰਕੇ ਲਿਖੀ ਇਤਰਾਜ਼ੋਯਗ ਸ਼ਬਦਾਵਲੀ

03/05/2021 4:20:28 PM

ਨਕੋਦਰ (ਰਜਨੀਸ਼)-ਸਿਟੀ ਪੁਲਸ ਨੇ ਸਾਈਬਰ ਕ੍ਰਾਈਮ ਸੈੱਲ ਵੱਲੋਂ ਕੀਤੀ ਗਈ ਜਾਂਚ ਉਪਰੰਤ ਸੋਸ਼ਲ ਮੀਡੀਆ ਫੇਸਬੁੱਕ ''ਤੇ ਇਕ ਮਹਿਲਾ ਦੀ ਕਿਸੇ ਵਿਅਕਤੀ ਦੀ ਫੇਸਬੁੱਕ ਆਈ. ਡੀ. ਉਤੇ ਫੋਟੋ ਅਪਲੋਡ ਕਰਕੇ ਇਤਰਾਜ਼ਯੋਗ ਸ਼ਬਦਾਵਲੀ ਲਿਖਣ ਦੇ ਦੋਸ਼ ਹੇਠ ਸਥਾਨਕ ਇਕ ਮੁਹੱਲੇ ਦੀ ਰਹਿਣ ਵਾਲੀ ਮਹਿਲਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਹੰਗਾਮਾ ਕਰ ਰਹੇ ਅਕਾਲੀ ਵਿਧਾਇਕਾਂ ’ਤੇ ਸਪੀਕਰ ਦੀ ਵੱਡੀ ਕਾਰਵਾਈ, 3 ਦਿਨਾਂ ਲਈ ਕੀਤਾ ਗਿਆ ਮੁਅੱਤਲ

ਸ਼ਿਕਾਇਤਕਰਤਾ ਨੇ ਐੱਸ. ਐੱਸ. ਪੀ. ਸਾਈਬਰ ਕ੍ਰਾਈਮ ਨੂੰ ਦਿੱਤੀ ਸ਼ਿਕਾਇਤ ''ਚ ਦੱਸਿਆ ਕਿ ਇਕ ਵਿਅਕਤੀ ਨੇ ਆਪਣੀ ਫੇਸਬੁੱਕ ਆਈ. ਡੀ 'ਤੇ ਉਸ ਦੀ ਫੋਟੋ ਅਪਲੋਡ ਕਰਕੇ ਇਤਰਾਜ਼ਯੋਗ ਸ਼ਬਦਾਵਲੀ ਲਿਖ ਕੇ ਵਾਇਰਲ ਕਰ ਦਿੱਤੀ, ਜਿਸ ਕਾਰਨ ਉਸ ਦਾ ਬਾਹਰ ਮਿਹਨਤ ਮਜ਼ਦੂਰੀ ਕਰਨ ਜਾਣਾ ਮੁਸ਼ਕਿਲ ਅਤੇ ਜਿਊਣਾ ਦੁੱਭਰ ਹੋ ਗਿਆ ਹੈ। ਫੇਸਬੁੱਕ 'ਤੇ ਫੋਟੋ ਅਪਲੋਡ ਕਰਕੇ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਕਾਰਨ ਉਸ ਦੀ ਲੱਜਾ ਇੱਜ਼ਤ ਭੰਗ ਹੋਈ ਹੈ। ਇਸ ਸਬੰਧੀ ਜਦੋਂ ਫੇਸਬੁੱਕ ਦੇ ਨਾਂ ਵਾਲੇ ਵਿਅਕਤੀ ਤੋਂ ਫੋਟੋ ਅਪਲੋਡ ਕਰਨ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਨਹੀਂ ਪਤਾ, ਸ਼ਾਇਦ ਕੋਈ ਹੋਰ ਵਿਅਕਤੀ ਉਸ ਦੇ ਨਾਮ ਦੀ ਵਰਤੋਂ ਕਰਕੇ ਇਹ ਫ਼ੋਟੋ ਪਾ ਰਿਹਾ ਹੈ।

ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਵਿਖੇ ਸੀਨੀਅਰ ਅਕਾਲੀ ਆਗੂ ਨਰਿੰਦਰ ਸਿੰਘ ਧਾਰੀਵਾਲ ਦੀ ਗੋਲੀ ਲੱਗਣ ਨਾਲ ਮੌਤ

ਜਾਂਚ ਉਪਰੰਤ ਸਾਹਮਣੇ ਆਇਆ ਕਿ ਨਕੋਦਰ ਵਾਸੀ ਇਕ ਹੋਰ ਮਹਿਲਾ ਦਾ ਮੋਬਾਈਲ ਫੋਨ ਉਸ ਫੇਸਬੁੱਕ ਆਈ. ਡੀ ਨਾਲ ਅਟੈਚ ਹੈ। ਪੁਲਸ ਨੇ ਫੇਸਬੁੱਕ ਨਾਲ ਅਟੈਚ ਮੋਬਾਇਲ ਨੰਬਰ ਦਾ ਰਿਕਾਰਡ ਮੋਬਾਇਲ ਕੰਪਨੀ ਕੋਲੋਂ ਮੰਗਵਾਇਆ ਜਿਸ ''ਚ ਪਤਾ ਚੱਲਿਆ ਕਿ ਉਹ ਮੋਬਾਇਲ ਨੰਬਰ ਕਿਸੇ ਮਹਿਲਾ ਦਾ ਹੈ ਜੋ ਕਿ ਨਕੋਦਰ ਦੇ ਇਕ ਮੁਹੱਲੇ ਦੀ ਰਹਿਣ ਵਾਲੀ ਹੈ। ਸਿਟੀ ਥਾਣਾ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਉਪਰੰਤ ਜਿਸ ਮਹਿਲਾ ਦਾ ਫੋਨ ਨੰਬਰ ਫੇਸਬੁੱਕ ਆਈ. ਡੀ. ਨਾਲ ਅਟੈਚ ਹੈ, ਉਸ ਦੋਸ਼ੀ ਮਹਿਲਾ ਖ਼ਿਲਾਫ਼ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ।    

ਇਹ ਵੀ ਪੜ੍ਹੋ: ਜਲੰਧਰ ’ਚ ਹੋਟਲਾਂ ਤੇ ਰੈਸਟੋਰੈਂਟਾਂ ਲਈ ਜਾਰੀ ਕੀਤੇ ਗਏ ਨਵੇਂ ਹੁਕਮ, ਰਾਤ 11 ਵਜੇ ਤੋਂ ਬਾਅਦ ਨਹੀਂ ਹੋਵੇਗੀ ਐਂਟਰੀ

ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਲਈ ਆਏ ਫਰਾਡ ਫੋਨ ਤਾਂ ਹੋ ਜਾਓ ਸਾਵਧਾਨ, ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ

shivani attri

This news is Content Editor shivani attri