ਜਲੰਧਰ ਵਿਖੇ ਐੱਚ. ਐਂਡ ਐੱਲ. ਹੁੱਕਾ ਬਾਰ ''ਚ ਸੀ. ਆਈ. ਏ. ਸਟਾਫ਼ ਦੀ ਰੇਡ, 11 ਗ੍ਰਿਫ਼ਤਾਰ

07/18/2022 11:29:48 AM

ਜਲੰਧਰ (ਜ. ਬ.)- ਮਕਸੂਦਾਂ ਫਲਾਈਓਵਰ ਹੇਠਾਂ ਚਲ ਰਹੇ ਇਕ ਐੱਚ. ਐਂਡ ਐੱਲ. ਹੁੱਕਾ-ਬਾਰ ਵਿਚ ਸੀ. ਆਈ. ਏ. ਸਟਾਫ਼ ਦੀ ਪੁਲਸ ਨੇ ਰੇਡ ਕਰ ਦਿੱਤੀ। ਇਸ ਦੌਰਾਨ ਐਕਸਾਈਜ਼ ਟੀਮ ਵੀ ਮੌਕੇ ’ਤੇ ਮੌਜੂਦ ਸੀ। ਪੁਲਸ ਨੇ ਮੌਕੇ ਤੋਂ 11 ਲੋਕਾਂ ਨੂੰ ਹੁੱਕਾ ਪੀਂਦੇ ਹਿਰਾਸਤ ਵਿਚ ਲਿਆ ਜਦਕਿ 3 ਤੋਂ 5 ਹੁੱਕੇ ਵੀ ਬਰਾਮਦ ਕੀਤੇ ਗਏ। ਸੀ. ਆਈ. ਏ. ਸਟਾਫ਼-1 ਦੀ ਪੁਲਸ ਨੇ ਹੁੱਕਾ ਬਾਰ ਦੇ ਮੈਨੇਜਰ ਸ਼ੁਭਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਹੁੱਕਾ ਬਾਰ ਦਾ ਮਾਲਿਕ ਸੁਖਦੀਪ ਸਿੰਘ ਉਰਫ਼ ਸੁੱਖਾ ਮੌਕੇ ਤੋਂ ਫਰਾਰ ਚਲ ਰਿਹਾ ਸੀ। ਸੀ. ਆਈ. ਏ. ਸਟਾਫ਼ ਦੀ ਪੁਲਸ ਦੀ ਮੰਨੀਏ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਐੱਚ. ਐਂਡ ਐੱਲ. ਨਾਮਕ ਰੈਸਟੋਰੈਂਟ ਵਿਚ ਹੁੱਕਾ ਪਿਲਾਇਆ ਜਾ ਰਿਹਾ ਹੈ। ਉਸ ਵਿਚ ਬਿਨਾ ਲਾਈਸੈਂਸ ਸ਼ਰਾਬ ਵੀ ਪਰੋਸੀ ਜਾ ਰਹੀ ਹੈ। ਪੁਲਸ ਨੂੰ ਇਹ ਪਹਿਲਾ ਵੀ ਸੂਚਨਾ ਮਿਲੀ ਸੀ ਕਿ ਅੰਦਰ ਨਾਬਾਲਿਗ ਲੜਕੇ-ਲੜਕੀਆਂ ਨੂੰ ਵੀ ਹੁੱਕਾ ਪਰੋਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਕਾਂਗਰਸੀ ਆਗੂ ਕੁਲਦੀਪ ਮਿੰਟੂ ਦੀ ਪਤਨੀ ਦੀ ਭਿਆਨਕ ਸੜਕ ਹਾਦਸੇ ’ਚ ਮੌਤ, ਵੈਸ਼ਣੋ ਦੇਵੀ ਤੋਂ ਪਰਤ ਰਿਹਾ ਸੀ ਪਰਿਵਾਰ

ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਦੀ ਅਗਵਾਈ ਹੇਠ ਇਥੇ ਰੇਡ ਕਰਕੇ 11 ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਜਦਕਿ ਸ਼ਰਾਬ ਦੀਆਂ ਬੋਤਲਾਂ ਅਤੇ 3 ਤੋਂ 5 ਹੁੱਕੇ ਵੀ ਬਰਾਮਦ ਕੀਤੇ ਗਏ। ਉਥੇ ਹੀ ਥਾਣਾ ਇੰਚਾਰਜ ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਮਾਮਲੇ ਵਿਚ ਹੁੱਕਾ ਬਾਰ ਦੇ ਮਾਲਿਕ ਸੁਖਦੀਪ ਸਿੰਘ ਉਰਫ ਸੁੱਖਾ, ਮੈਨੇਜਰ ਸ਼ੁਭਮ ਅਤੇ ਇਕ ਮੈਨੇਜਮੈਂਟ ਕਰਮਚਾਰੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਬਿਨਾਂ ਲਾਇਸੈਂਸ ਤੋਂ ਹੁੱਕਾ ਬਾਰ ਚਲਾ ਰਹੇ ਸਨ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਵਿਖੇ ਭਗਵੰਤ ਮਾਨ ਨੇ ਪਵਿੱਤਰ ਵੇਈਂ ਦਾ ਕੀਤਾ ਦੌਰਾ, ਛਕਿਆ ਜਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News