CIA ਸਟਾਫ਼ ਕਪੂਰਥਲਾ ਵੱਲੋਂ ਸ਼ਰਾਬ ਮਾਫੀਆ ਖਿਲਾਫ਼ ਵੱਡੀ ਕਾਰਵਾਈ

04/18/2022 5:29:17 PM

ਕਪੂਰਥਲਾ : ਕਪੂਰਥਲਾ ਪੁਲਸ ਨੇ ਇਕ ਜਾਣਕਾਰੀ ਤਹਿਤ ਕੀਤੀ ਰੇਡ 'ਚ 505 ਪੇਟੀਆਂ ਨਾਜਾਇਜ਼ ਸ਼ਰਾਬ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਕਪੂਰਥਲਾ ਪੁਲਸ ਨੇ ਆਬਕਾਰੀ ਇੰਸਪੈਕਟਰ ਕੁਲਵੰਤ ਸਿੰਘ ਨੂੰ ਨਾਲ ਲੈ ਕੇ ਬੰਦ ਪਏ ਗੋਦਾਮ 'ਤੇ ਰੇਡ ਕੀਤੀ, ਜਿੱਥੋਂ ਭਾਰੀ ਮਾਤਰਾ ਵਿਚ ਦੇਸੀ ਅਤੇ ਅੰਗਰੇਜ਼ੀ ਨਾਜਾਇਜ਼ ਸ਼ਰਾਬ ਦੇ ਵੱਖ-ਵੱਖ ਬ੍ਰਾਂਡਾਂ ਦੀਆਂ 505 ਪੇਟੀਆਂ ਬਰਾਮਦ ਕੀਤੀਆਂ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਫੈਨ ਇਸ ਬੱਚੇ ਨੇ ਪਾਈਆਂ ਭਾਜੜਾਂ, ਬੱਸ ਕੰਡਕਟਰ ਦੀ ਬਦੌਲਤ ਪਹੁੰਚਿਆ ਘਰ, ਜਾਣੋ ਪੂਰਾ ਮਾਮਲਾ

ਇਹ ਸ਼ਰਾਬ ਮਰਵਾਹਾ ਵਾਈਨ ਕੰਪਨੀ ਦੀ ਹੋਣ ਕਰਕੇ ਸ਼ਰਾਬ ਦੇ ਮਾਲਕ ਜੰਗਬੀਰ ਸਿੰਘ ਵਾਸੀ ਕਪੂਰਥਲਾ ਅਤੇ ਸਰਕਲ ਇੰਚਾਰਜ ਮਨੀ ਰਾਮ ਠਾਕੁਰ ਵਾਸੀ ਹਿਮਾਚਲ ਪ੍ਰਦੇਸ਼ ਖ਼ਿਲਾਫ਼ ਮੁਕੱਦਮਾ ਨੰਬਰ 37 ਮਿਤੀ 16-04-2022 ਅ/ਧ 61-1-14 ਆਬਕਾਰੀ ਐਕਟ ਤਹਿਤ ਥਾਣਾ ਸਦਰ ਕਪੂਰਥਲਾ 'ਚ ਦਰਜ ਕੀਤਾ ਗਿਆ ਅਤੇ ਮੌਕੇ 'ਤੇ ਮਨੀ ਰਾਮ ਸਰਕਲ ਇੰਚਾਰਜ ਮਰਵਾਹਾ ਗਰੁੱਪ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ।

ਇਹ ਵੀ ਪੜ੍ਹੋ : 'ਨੀ ਮੈਂ ਸੱਸ ਕੁੱਟਣੀ' ਫ਼ਿਲਮ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਨੂੰ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਜਾਰੀ

ਪੁਲਸ ਨੇ ਦੱਸਿਆ ਕਿ ਸ਼ਰਾਬ ਦੀ ਜੋ ਵੱਡੀ ਖੇਪ ਗੋਦਾਮ 'ਚੋਂ ਸੀ. ਆਈ. ਏ. ਸਟਾਫ਼ ਕਪੂਰਥਲਾ ਨੇ ਬਰਾਮਦ ਕੀਤੀ ਹੈ, ਉਸ ਬਾਰੇ ਤਫਤੀਸ਼ ਕਰਕੇ ਪਤਾ ਲਗਾਇਆ ਜਾਵੇਗਾ ਕਿ ਕਿੰਨੀ ਸ਼ਰਾਬ ਆਈ ਹੈ, ਕਿੱਥੋਂ ਆਈ ਹੈ ਤੇ ਕਿੱਥੇ-ਕਿੱਥੇ ਸਪਲਾਈ ਕੀਤੀ ਜਾਣੀ ਸੀ। ਇਸ ਸ਼ਰਾਬ ਦੇ ਧੰਦੇ ਵਿਚ ਕੌਣ-ਕੌਣ ਸ਼ਾਮਲ ਹੈ, ਜਦਕਿ ਮਰਵਾਹਾ ਵਾਈਨ ਕੰਪਨੀ ਦੇ ਮਾਲਕ ਜੰਗਬੀਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।

Anuradha

This news is Content Editor Anuradha