ਚੋਣ ਵਾਅਦਿਆਂ ਤੋਂ ਮੁਕਰਨ ਵਾਲੀ ਕਾਂਗਰਸ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾਣਗੇ

03/04/2021 4:16:46 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- "ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਘੱਟ ਗਿਣਤੀਆਂ ਦੇ ਵਾਅਦੇ ਹੋਏ ਡਿਲੀਟ" ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਅਤੇ ਮਸੀਹੀ ਏਕਤਾ ਸੰਘਰਸ਼ ਕਮੇਟੀ ਦੇ ਪੰਜਾਬ ਪ੍ਰਧਾਨ ਲਾਰੈਂਸ ਚੌਧਰੀ ਨੇ ਪ੍ਰੈੱਸ  ਬਿਆਨ ਜਾਰੀ ਕਰਦਿਆਂ ਕੀਤਾ।

ਇਹ ਵੀ ਪੜ੍ਹੋ: ਜਲੰਧਰ ’ਚ ਹੋਟਲਾਂ ਤੇ ਰੈਸਟੋਰੈਂਟਾਂ ਲਈ ਜਾਰੀ ਕੀਤੇ ਗਏ ਨਵੇਂ ਹੁਕਮ, ਰਾਤ 11 ਵਜੇ ਤੋਂ ਬਾਅਦ ਨਹੀਂ ਹੋਵੇਗੀ ਐਂਟਰੀ

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਘਟਗਿਣਤੀਆਂ ਨੂੰ ਪੰਜਾਬ ਦਾ ਗੌਰਵ ਅਤੇ ਅਵਤਾਰ ਕਿਹਾ ਸੀ ਅਤੇ ਕਾਂਗਰਸ ਪਾਰਟੀ ਨੇ ਵੋਟਾਂ ਤੋਂ ਪਹਿਲਾਂ ਮਸੀਹੀ ਭਾਈਚਾਰੇ ਲਈ ਸ਼ਗਨ ਸਕੀਮ 51000, ਬੇਘਰ ਲੋਕਾਂ ਨੂੰ ਘਰ, ਸਵੈ ਰੋਜ਼ਗਾਰ ਲਈ ਬੈਂਕਾਂ ਤੋਂ ਕਰਜ, ਆਰਥਿਕ ਤੌਰ ਉਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੂੰ ਸਕੂਲਾਂ ,ਕਾਲੇਜਾਂ ਅਤੇ ਤਕਨੀਕੀ ਸੰਸਥਾਵਾਂ ਵਿੱਚ ਰਾਖਵਾਂਕਰਨ, ਵੱਧ ਗਿਣਤੀ ਮਸੀਹੀ ਸਮਾਜ ਦੇ ਹਲਕਿਆਂ ਵਿੱਚ ਯਾਦਗਾਰੀ ਤੌਰ ਉਤੇ ਯੂਨੀਵਰਸਿਟੀਆਂ ਅਤੇ ਕਾਲੇਜਾਂ ਦੇ ਨਾਂ ਮਿਸ਼ਨਰੀਆਂ ਅਤੇ ਸੰਤਾਂ ਦੇ ਨਾਂਮ ਉਤੇ ਰੱਖਣ ਅਤੇ ਐੱਸ.ਸੀ. /ਐੱਸ.ਟੀ ਵਾਂਗ ਮਸੀਹੀ ਵਰਗ ਨੂੰ ਸਹੂਲਤਾਂ ਦੇਣੀਆਂ ਅਤੇ ਸ਼ਾਮਲਾਤ ਜ਼ਮੀਨ ਨਾ ਹੋਣ ਦੀ ਸੂਰਤ ਵਿੱਚ ਕਬਿਰਸਤਾਂਨਾਂ ਲਈ ਜ਼ਮੀਨ ਅਲਾਟ ਕਰਨਾ ਆਦਿ ਵਾਇਦੇ ਕੀਤੇ ਸਨ ਪਰ ਬੜੇ ਦੁੱਖ ਦੀ ਗੱਲ ਹੈ ਕਿ ਚੋਣ ਮੈਨੀਫੈਸਟੋ ਵਿੱਚੋ ਘਟਗਿਣਤੀਆਂ ਦੇ ਵਾਇਦੇ ਡੀਲੀਟ ਕਰ ਦਿੱਤੇ ਗਏ ਨੇ ਚਾਰ ਸਾਲ ਬੀਤਣ ਤੇ ਵੀ ਮਸੀਹੀ ਭਾਈਚਾਰੇ ਲਈ ਉਪਰੋਕਤ ਵਾਇਦਿਆ ਵਿੱਚੋ ਇੱਕ ਵੀ ਪੂਰਾ ਨਹੀਂ ਕੀਤਾ ਜਿਸ ਕਾਰਣ ਮਸੀਹੀ ਭਾਈਚਾਰੇ ਵਿੱਚ ਸਰਕਾਰ ਵਿਰੁੱਧ ਭਾਰੀ ਰੋਸ ਹੈ। 

ਇਹ ਵੀ ਪੜ੍ਹੋ: ਦੋਹਰੇ ਕਤਲ ਕਾਂਡ ’ਚ ਗ੍ਰਿਫ਼ਤਾਰ ਭਾਣਜੇ ਨੇ ਪੁੱਛਗਿੱਛ ਦੌਰਾਨ ਸਾਹਮਣੇ ਲਿਆਂਦਾ ਹੈਰਾਨ ਕਰਦਾ ਸੱਚ

ਹੁਣ ਜਦ ਕਿ ਆਖ਼ਰੀ ਬਜਟ ਪੇਸ਼ ਹੋਣ ਜਾ ਰਿਹਾ ਹੈ । ਉਸ ਵਿੱਚ ਵੀ ਮਸੀਹੀ ਭਾਈਚਾਰੇ ਦੇ ਚੋਣ ਵਾਇਦਿਆ ਨੂੰ ਪੂਰਾ ਕਰਨ ਲਈ ਕਿਸੇ ਤਰਾਂ ਦਾ ਵੀ ਫੰਡਾ ਦਾ ਜ਼ਿਕਰ ਤਕ ਨਹੀਂ ਹੈ। ਲੋਕ ਅੱਜ ਵੀ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਕਬਿਰਸਤਾਂਨ ਨਾ ਹੋਣ ਕਾਰਨ ਮੁਰਦੇ ਦਫ਼ਨਾਉਣ ਲਈ ਭਰੀ ਔਕੜਾਂ ਦਾ ਸਾਹਮਣਾ ਕਰਦੇ ਹਨ, ਪੜਾਈ ਮਹਿੰਗੀ ਹੋਣ ਕਾਰਨ ਬੱਚੇ ਚੰਗੇ ਸਕੂਲਾਂ ਅਤੇ ਕਾਲਜਾਂ ਵਿੱਚ ਦਾਖ਼ਲਾ ਨਹੀਂ ਲੈ ਪਾਉਂਦੇ ਪੜ੍ਹੇ-ਲਿਖੇ ਬੱਚੇ ਬੇਰੋਜ਼ਗਾਰ ਹਨ। ਸਵੈ. ਰੋਜ਼ਗਾਰ ਲਈ ਕਰਜ ਨਹੀਂ ਮਿਲਦੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਘਟਗਿਣਤੀਆਂ ਦੇ ਸੂਬੇ ਵਿਚ ਵਿਕਾਸ ਨੂੰ ਧਿਆਨ ਚ ਰੱਖਦੇ ਹੋਏ ਘੱਟੋ ਘੱਟ ਇਕ ਹਜ਼ਾਰ ਕਰੋੜ ਬਜਟ ਦਾ ਪ੍ਰਬੰਧ ਕਰੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਪੂਰੇ ਪੰਜਾਬ ਅੰਦਰ ਚੋਣ ਵਾਅਦਿਆਂ ਨੂੰ ਪੂਰਾ ਕਰਉਣ ਲਈ ਸਰਕਾਰ ਵਿਰੁੱਧ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ।
ਇਹ ਵੀ ਪੜ੍ਹੋ: ਪ੍ਰਧਾਨਗੀ ਦੀ ਲੜਾਈ ‘ਚ ਸੋਸਾਇਟੀ ਦੇ ਸੈਕਟਰੀ ਨੇ ਕੀਤੀ ਖ਼ੁਦਕੁਸ਼ੀ, ਸਦਮੇ ‘ਚ ਡੁੱਬਾ ਪਰਿਵਾਰ

shivani attri

This news is Content Editor shivani attri