ਮੁਆਫੀ ਮਨਜ਼ੂਰ ਨਹੀਂ, ਤਿੰਨੋਂ ਅਦਾਕਾਰਾਂ ਨੂੰ ਕੀਤਾ ਜਾਵੇ ਗ੍ਰਿਫਤਾਰ: ਕ੍ਰਿਸ਼ਚਨ ਭਾਈਚਾਰਾ

12/28/2019 3:58:06 PM

ਰੋਪੜ (ਸੱਜਣ ਸੈਣੀ)— ਅਭਿਨੇਤਰੀ ਰਵੀਨਾ ਟੰਡਨ, ਭਾਰਤੀ ਸਿੰਘ ਅਤੇ ਫਰਾਹ ਖਾਨ ਵੱਲੋਂ ਇਕ ਟੀ. ਵੀ. ਚੈਨਲ 'ਤੇ ਕ੍ਰਿਸ਼ਚਨ ਭਾਈਚਾਰੇ ਦੇ ਧਾਰਮਿਕ ਨਾਅਰੇ ਦੇ ਉਡਾਏ ਮਜ਼ਾਕ ਤੋਂ ਬਾਅਦ ਪੂਰੇ ਦੇਸ਼ 'ਚ ਕ੍ਰਿਸ਼ਚਨ ਭਾਈਚਾਰੇ 'ਚ ਗੁੱਸਾ ਪਾਇਆ ਜਾ ਰਿਹਾ ਹੈ। ਭਾਵੇਂ ਹੀ ਸੋਸ਼ਲ ਮੀਡੀਆ 'ਤੇ ਇਨ੍ਹਾਂ ਅਦਾਕਾਰਾਂ ਵੱਲੋਂ ਮੁਆਫੀ ਮੰਗ ਲਈ ਗਈ ਹੈ ਪਰ ਉਸ ਦੇ ਬਾਵਜੂਦ ਵੀ ਕ੍ਰਿਸ਼ਚਨ ਭਾਈਚਾਰੇ ਦੇ ਲੋਕਾਂ ਦਾ ਗੁੱਸਾ ਘੱਟ ਨਹੀਂ ਹੋ ਰਿਹਾ ਹੈ। ਇਸੇ ਨੂੰ ਲੈ ਕੇ ਅੱਜ ਰੂਪਨਗਰ 'ਚ ਕ੍ਰਿਸ਼ਚਨ ਭਾਈਚਾਰੇ ਵੱਲੋਂ ਸ਼ਹਿਰ 'ਚ ਰੋਸ ਰੈਲੀ ਕੱਢਦੇ ਹੋਏ ਤਿੰਨੋਂ ਅਭਿਨੇਤਰੀਆਂ ਖਿਲਾਫ ਮੁਰਾਦਬਾਦ ਦੇ ਨਾਅਰੇ ਲਗਾਏ ਗਏ ਅਤੇ ਸੜਕ 'ਤੇ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ।


ਇਸ ਦੇ ਬਾਅਦ ਕ੍ਰਿਸ਼ਚਨ ਭਾਈਚਾਰੇ ਵੱਲੋਂ ਐੱਸ. ਐੱਸ. ਪੀ. ਰੂਪਨਗਰ ਨੂੰ ਇਨ੍ਹਾਂ ਤਿੰਨੋਂ ਅਭਿਨੇਤਰੀਆਂ ਖਿਲਾਫ ਐੱਫ. ਆਈ. ਆਰ. ਦਰਜ ਕਰਨ ਲਈ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ। ਇਸ ਤੋਂ ਬਾਅਦ ਹੋਲੀ ਗੋਸਟ ਚਰਚ ਕੋਟਲਾ ਨਿਹੰਗ ਦੇ ਬਿਸ਼ਪ ਚਰਨ ਮਸੀਹ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਨੂੰ ਮੁਆਫੀ ਮਨਜ਼ੂਰ ਨਹੀਂ ਹੈ। ਪਹਿਲਾਂ ਤਿੰਨਾਂ ਅਭਿਨੇਤਰੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕ੍ਰਿਸ਼ਚਨ ਧਰਮ ਦੇ ਧਾਰਮਿਕ ਸ਼ਬਦ ਦਾ ਮਜ਼ਾਕ ਉਡਾਇਆ ਹੈ, ਜਿਸ ਨੂੰ ਲੈ ਕੇ ਕ੍ਰਿਸ਼ਚਨ ਭਾਈਚਾਰੇ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲਸ ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਨਹੀਂ ਕਰਦੀ, ਉਦੋਂ ਤੱਕ ਕ੍ਰਿਸ਼ਚਨ ਭਾਈਚਾਰਾ ਚੁੱਪ ਨਹੀਂ ਰਹੇਗਾ ਅਤੇ ਇਸੇ ਤਰ੍ਹਾਂ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ।

shivani attri

This news is Content Editor shivani attri