ਚੌਲਾਂਗ ਟੋਲ ਪਲਾਜ਼ਾ ਧਰਨੇ ਦਾ 95ਵਾਂ ਦਿਨ, ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ

01/07/2021 3:09:46 PM

ਟਾਂਡਾ ਉੜਮੁੜ (ਪੰਡਿਤ,ਮੋਮੀ,ਕੁਲਦੀਸ਼): ਦੋਆਬਾ ਕਿਸਾਨ ਕਮੇਟੀ ਵਲੋਂ ਹਾਈਵੇਅ ਚੌਲਾਂਗ ਟੋਲ ਪਲਾਜ਼ਾ ਤੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਮੋਦੀ ਸਰਕਾਰ ਖ਼ਿਲਾਫ਼ ਲਾਇਆ ਗਿਆ ਧਰਨਾ ਅੱਜ 95ਵੇਂ ਦਿਨ ਵੀ ਜਾਰੀ ਰਿਹਾ।ਜਿਸ ’ਚ ਭਾਗ ਲੈਂਦੇ ਹੋਏ ਹੋਏ ਜਹੂਰਾ, ਖੋਖਰਾ, ਜੌੜਾ,ਬੈਂਚਾਂ ਅਤੇ ਕੰਧਾਲੀ ਨਾਰੰਗਪੁਰ ਆਦਿ ਪਿੰਡਾਂ ਦੇ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਰੋਹ ਭਰੀ ਨਾਅਰੇਬਾਜ਼ੀ ਕੀਤੀ।

ਜਥੇਬੰਦੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਪਿ੍ਰਥਪਾਲ ਸਿੰਘ ਗੁਰਾਇਆ ਅਤੇ ਅਮਰਜੀਤ ਸਿੰਘ ਕੁਰਾਲਾ ਦੀ ਅਗਵਾਈ ’ਚ ਲਾਏ ਗਏ ਧਰਨੇ ਦੌਰਾਨ ਮਲਕੀਤ ਸਿੰਘ ਢੱਟ, ਨਿਰਮਲ ਸਿੰਘ ਲੱਕੀ ਅਤੇ ਗੁਰਮਿੰਦਰ ਸਿੰਘ ਆਦਿ ਬੁਲਾਰਿਆਂ ਨੇ ਖੇਤੀ ਕਾਨੂੰਨਾਂ ਅਤੇ ਇਨ੍ਹਾਂ ਨੂੰ ਲਿਆਉਣ ਵਾਲੀ ਮੋਦੀ ਸਰਕਾਰ ਦੀਆਂ ਕਿਸਾਨ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਅਤੇ ਫੈਸਲਿਆਂ ਦੀ ਪੋਲ ਖੋਲ੍ਹਦੇ ਹੋਏ ਆਖਿਆ ਮੋਦੀ ਸਰਕਾਰ ਲਗਾਤਾਰ ਸੱਤਾ ਦੇ ਹੰਕਾਰ ’ਚ ਡੁੱਬ ਕੇ ਲੋਕ ਵਿਰੋਧੀ ਫੁਰਮਾਨ ਜਾਰੀ ਕਰਦੀ ਆ ਰਹੀ ਹੈ।ਜਿਸ ਦੇ ਚੱਲਦੇ ਅੱਜ ਦੇਸ਼ ਦਾ ਕਿਸਾਨ, ਮਜ਼ਦੂਰ ਸਰਕਾਰ ਤੋਂ ਦੁੱਖੀ ਹੈ।ਆਪਣੇ ਭਾਈਵਾਲ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਦੇ ਨਾਪਾਕ ਮਨਸੂਬਿਆਂ ਨਾਲ ਲਿਆਂਦੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਦੇਸ਼ ਦੇ ਲੱਖਾਂ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਸਹੀ ਠਹਿਰਾਉਣਾ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਹੈ।

ਉਨ੍ਹਾਂ ਆਖਿਆ ਨੂੰ ਦੇਸ਼ ਦੇ ਅੰਨਦਾਤੇ ਆਪਣੇ ਸੰਘਰਸ਼ ਨਾਲ ਮੋਦੀ ਸਰਕਾਰ ਨੂੰ ਝੁਕਣ ਲਈ ਮਜ਼ਬੂਰ ਕਰ ਦੇਣਗੇ।ਅੱਜ ਪਿੰਡ ਜਹੂਰਾ ਵਾਸੀਆਂ ਵਲਂੋ ਲੰਗਰ ਦੀ ਸੇਵਾ ਕੀਤੀ ਗਈ।ਇਸ ਮੌਕੇ ਬਲਵਿੰਦਰ ਸਿੰਘ ਕੋਟਲੀ, ਹਰਭਜਨ ਸਿੰਘ ਰਾਪੁਰ, ਗੁਰਮੀਤ ਸਿੰਘ ਬੈਂਚਾਂ, ਡਾ. ਭੀਮਾ ਦੇਹਰੀਵਾਲ, ਹਰਜਾਪ ਸਿੰਘ ਕੋਟਲੀ, ਸੁਰਿੰਦਰ ਸਿੰਘ ਕੰਧਾਲੀ, ਮਲਕੀਤ ਸਿੰਘ, ਹਰਨੇਕ ਸਿੰਘ ਸਵਰਨ ਸਿੰਘ, ਮੱਸਾ ਸਿੰਘ ਟਾਹਲੀ ਆਦਿ ਮੌਜੂਦ ਸਨ। 

Shyna

This news is Content Editor Shyna