ਚੌਲਾਂਗ ਟੋਲ ਪਲਾਜ਼ਾ ਤੇ ਖੇਤੀ ਕਾਨੂੰਨਾਂ ਦੇ ਵਿਰੋਧ ''ਚ ਕਿਸਾਨਾਂ ਦਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ

10/06/2020 1:32:12 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ): ਖੇਤੀ ਕਾਨੂੰਨਾਂ ਦੇ ਵਿਰੋਧ 'ਚ ਜਲੰਧਰ ਪਠਾਨਕੋਟ ਕੌਮੀ ਮਾਰਗ ਤੇ ਟੋਲ ਪਲਾਜ਼ਾ ਚੌਲਾਂਗ ਤੇ ਕਿਸਾਨ ਜਥੇਬੰਦੀ ਦੋਆਬਾ ਕਿਸਾਨ ਕਮੇਟੀ ਅਤੇ ਇਲਾਕੇ ਦੇ ਕਿਸਾਨਾਂ ਵਲੋਂ ਲਾਏ ਗਏ ਧਰਨੇ 'ਚ ਰਾਤ ਵੀ ਕਿਸਾਨ ਡਟੇ ਰਹੇ ਅਤੇ ਗੁਰਬਾਣੀ ਦਾ ਪ੍ਰਵਾਹ ਚਲਦਾ ਰਿਹਾ। ਅਣਮਿੱਥੇ ਸਮੇਂ ਲਈ ਲਾਇਆ ਗਿਆ ਇਹ ਧਰਨਾ ਅੱਜ ਵੀ ਜਾਰੀ ਰਿਹਾ। ਇਸ ਦੌਰਾਨ 5 ਅਕਤੂਬਰ ਸਵੇਰੇ 9.30 ਵਜੇ ਤੋਂ ਇਸ ਟੋਲ ਤੋਂ ਵਾਹਨ ਬਿਨਾਂ ਟੋਲ ਫੀਸ ਦਿੱਤੇ ਲੰਘਾਏ ਜਾ ਰਹੇ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਰਹਿਣ ਵਾਲਾ ਹੈ। ਇਸ ਮੌਕੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਅਮਰਜੀਤ ਸਿੰਘ ਸੰਧੂ, ਰਣਜੀਤ ਸਿੰਘ ਬਾਜਵਾ, ਜਰਨੈਲ ਸਿੰਘ ਕੁਰਾਲਾ ਨੇ ਦੱਸਿਆ ਕਿ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸ਼ੁਰੂ ਕੀਤੇ ਗਏ ਇਸ ਰੋਸ ਵਿਖਾਵੇ 'ਚ ਹੁਣ ਇਲਾਕੇ ਦੀਆਂ ਵੱਖ-ਵੱਖ ਮੁਲਾਜ਼ਮ,ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦਾ ਅਤੇ ਪਿੰਡਾਂ ਦੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਦਾ ਸਹਿਯੋਗ ਮਿਲ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਹ ਰੋਸ ਧਰਨਾ 31 ਕਿਸਾਨ ਯੂਨੀਅਨਾਂ ਵਲੋਂ ਮਿਲੇ ਪ੍ਰੋਗਰਾਮ ਦਾ ਹਿੱਸਾ ਹੈ ਅਤੇ ਉਨ੍ਹਾਂ ਦੇ ਫ਼ੈਸਲੇ ਮੁਤਾਬਕ ਹੀ ਇਸ ਪੱਕੇ ਮੋਰਚੇ ਨੂੰ ਖਤਮ ਕੀਤਾ ਜਾਵੇਗਾ। ਉਸ ਸਮੇਂ ਤੱਕ ਉਨ੍ਹਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ ਅਤੇ ਮੋਦੀ ਸਰਕਾਰ ਖਿਲਾਫ ਇਸ ਆਰ-ਪਾਰ ਦੀ ਲੜਾਈ 'ਚ ਦਿੱਲੀ ਜਾ ਕੇ ਸੰਸਦ ਦਾ ਘਿਰਾਓ ਵੀ ਕੀਤਾ ਜਾਵੇਗਾ। ਇਸ ਮੌਕੇ ਤਰਸੇਮ ਸਿੰਘ ਮੋਰਾਂਵਾਲੀ ਬਾਬਾ ਤੇਜਾ ਸਿੰਘਲਖਵੀਰ ਸਿੰਘ ਸੋਹੀਆਂ, ਮਨਜੀਤ ਸਿੰਘ ਖਾਲਸਾ, ਹਰਦੀਪ ਖੁੱਡਾ, ਮਨਜੋਤ ਸਿੰਘ ਤਲਵੰਡੀ ਜੱਟਾ, ਦਵਿੰਦਰ ਸਿੰਘ ਮੂਨਕਾ, ਅਜੀਤ ਸਿੰਘ ਰੂਪਤਾਰਾ, ਰਾਕੇਸ਼ ਵੋਹਰਾ, ਗੋਲਡੀ ਕਲਿਆਣਪੁਰ, ਕਮਲ ਬਸੀ, ਕੁਲਵੀਰ ਜੌੜਾ, ਪ੍ਰਿਤਪਾਲ ਸਿੰਘ, ਗੁਰਮੁਖ ਸਿੰਘ ਬਾਜਵਾ, ਸਤਪਾਲ ਸਿੰਘ ਮਿਰਜ਼ਾਪੁਰ, ਬਲਦੇਵ ਸਿੰਘ ਮੁਲਤਾਨੀ, ਪਰਮਵੀਰ ਸਿੰਘ, ਅਮਰੀਕ ਸਿੰਘ ਕੁਰਾਲਾ, ਦਵਿੰਦਰ ਸਿੰਘ ਬਸਰਾ, ਹਰਪ੍ਰੀਤ ਸਿੰਘ ਸੰਧੂ, ਮਿੰਟਾਂ ਚੀਮਾ, ਅਮੋਲਕ ਹੁੰਦਲ, ਗੁਰਪ੍ਰੀਤ ਵਿਰਕ, ਸੁਖਜਿੰਦਰ ਸਿੰਘ ਨਰਾਇਣਗੜ੍ਹ, ਅਵਤਾਰ ਸਿੰਘ ਚੀਮਾ, ਸੁਖਵੀਰ ਸਿੰਘ ਨਰਵਾਲ, ਪ੍ਰਦੀਪ ਸਿੰਘ, ਪਰਮਜੀਤ ਸਿੰਘ ਮੰਡ, ਹਿੰਮਤ ਦਿਓਲ, ਕਮਲ ਮਾਨ, ਮੋਦੀ ਕੁਰਾਲਾ, ਮਨਦੀਪ ਸਿੰਘ ਲਿੱਤਰ, ਬਲਬੀਰ ਸਿੰਘ, ਪਰਸ਼ੋਤਮ ਸਿੰਘ ਆਦਿ ਮੌਜੂਦ ਸਨ।

Shyna

This news is Content Editor Shyna