ਮਾਸਪੇਸ਼ੀਆਂ ਅਤੇ ਹੱਡੀਆਂ ਦੇ ਦਰਦ ’ਚ ਕਾਇਰੋਪ੍ਰੈਕਟਿਕ ਵਿਧੀ ਲਾਹੇਵੰਦ : ਡਾ. ਖੁਸ਼ਬੂ

10/27/2023 2:16:00 PM

ਰੂਪਨਗਰ (ਕੈਲਾਸ਼) : ਅੱਜ-ਕੱਲ ਦੀ ਤੇਜ਼ ਰਫ਼ਤਾਰ ਜ਼ਿੰਦਗੀ ਅਤੇ ਕੰਪਿਊਟਰ ਦੇ ਯੁੱਗ ਵਿਚ ਪਿੱਠ ਦਰਦ ਦੀ ਸਮੱਸਿਆ ਕਈ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਹੈ। ਅੱਜ-ਕੱਲ ਕਾਇਰੋਪ੍ਰੈਕਟਿਕ ਇਲਾਜ ਵੀ ਇਸ ਲਈ ਬਹੁਤ ਲਾਹੇਵੰਦ ਸਾਬਤ ਹੋ ਰਿਹਾ ਹੈ। ਇਹ ਇਕ ਨਵੀਂ ਤਕਨੀਕ ਹੈ ਜੋ ਪਿਛਲੇ ਕੁਝ ਸਮੇਂ ਤੋਂ ਪ੍ਰਚਲਿਤ ਹੈ। ਭਾਵੇਂ ਸਾਡੇ ਬਜ਼ੁਰਗਾਂ ਨੇ ਵੀ ਇਸ ਤਕਨੀਕ ਨੂੰ ਅਪਣਾਇਆ ਪਰ ਹੁਣ ਇਸ ਨੂੰ ਸਰਕਾਰ ਦੁਆਰਾ ਮਾਨਤਾ ਦਿੱਤੀ ਗਈ ਹੈ ਅਤੇ ਕਾਇਰੋਪ੍ਰੈਕਟਰ ਇਸ ਵਿਧੀ ਰਾਹੀਂ ਪਿੱਠ, ਗਰਦਨ, ਸਿਰ ਦਰਦ ਅਤੇ ਗੋਡਿਆਂ ਦੇ ਦਰਦ ਦਾ ਸਫਲਤਾਪੂਰਵਕ ਇਲਾਜ ਕਰ ਰਹੇ ਹਨ। ਕਾਇਰੋਪ੍ਰੈਕਟਰਸ ਨੂੰ ਮਾਸਪੇਸ਼ੀਆਂ ਅਤੇ ਹੱਡੀਆਂ ਦੇ ਮਾਹਰ ਵੀ ਕਿਹਾ ਜਾਂਦਾ ਹੈ। ਕਾਇਰੋਪ੍ਰੈਕਟਰ ਅਕਸਰ ਇਲਾਜ ਦੇ ਨਾਲ-ਨਾਲ ਜੀਵਨ ਸ਼ੈਲੀ ਦੀ ਸਲਾਹ ਦਿੰਦੇ ਹਨ ਤਾਂ ਜੋ ਵਿਅਕਤੀ ਜੀਵਨ ਸ਼ੈਲੀ ’ਚ ਬਦਲਾਅ ਕਰਕੇ ਆਪਣੀ ਸਿਹਤ ਦਾ ਸੁਧਾਰ ਕਰ ਸਕਣ।

ਹੱਡੀਆਂ ਅਤੇ ਮਾਸਪੇਸ਼ੀਆਂ ਦੇ ਕਮਜ਼ੋਰ ਹੋਣ ਕਾਰਨ ਹੁੰਦਾ ਹੈ ਪਿੱਠ ਦਰਦ
ਇਸ ਸਬੰਧੀ ਜਦੋਂ ਕਾਇਰੋਪ੍ਰੈਕਟਰਸ ਡਾ. ਖੁਸ਼ਬੂ ਬਜਿੰਦਰਾ ਹਸਪਤਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ 40 ਸਾਲ ਦੀ ਉਮਰ ਤੋਂ ਬਾਅਦ ਕੁਝ ਲੋਕਾਂ ਖਾਸ ਕਰ ਔਰਤਾਂ ਨੂੰ ਹੱਡੀਆਂ ਅਤੇ ਮਾਸਪੇਸ਼ੀਆਂ ਦੇ ਕਮਜ਼ੋਰ ਹੋਣ ਕਾਰਨ ਕਮਰ ਦਰਦ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਲਚਕਤਾ ਵੀ ਘੱਟ ਜਾਂਦੀ ਹੈ। ਅਜਿਹੀ ਸਥਿਤੀ ’ਚ ਮੋਚ ਆਉਣ ਜਾਂ ਮਾਮੂਲੀ ਖਿਚਾਅ ਕਾਰਨ ਪਿੱਠ ਦਰਦ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਅਤੇ ਵਿਟਾਮਿਨ ਡੀ ਦੀ ਕਮੀ ਨੂੰ ਵੀ ਇਸ ਦਾ ਇਕ ਕਾਰਨ ਗਿਆ ਹੈ। ਉਨ੍ਹਾਂ ਕਿਹਾ ਕਿ ਪਿੱਠ ਦਰਦ ਨੂੰ ਬਿਨਾਂ ਦਵਾਈਆਂ ਦੀ ਵਰਤੋਂ ਕੀਤੇ ਕੁਦਰਤੀ ਤਰੀਕੇ ਨਾਲ ਠੀਕ ਕੀਤਾ ਜਾ ਸਕਦਾ ਹੈ ਜਿਸ ’ਚ ਕਾਇਰੋਪ੍ਰੈਕਟਿਕ ਵਿਧੀ ਦੇ ਨਤੀਜੇ ਕਾਰਗਰ ਸਾਬਤ ਹੋਏ ਹਨ।

ਪਿੱਠ ਦਰਦ ਤੋਂ ਬਚਣ ਲਈ ਕੀ ਕਰੀਏ
ਇਸ ਸਬੰਧੀ ਡਾ. ਖੁਸ਼ਬੂ ਨੇ ਦੱਸਿਆ ਕਿ ਪਿੱਠ ਦੇ ਦਰਦ ਤੋਂ ਬਚਣ ਲਈ ਵਿਅਕਤੀ ਨੂੰ ਹਰ ਰੋਜ਼ ਸਵੇਰੇ ਉੱਠ ਕੇ ਕਸਰਤ ਕਰਨੀ ਚਾਹੀਦੀ ਹੈ। ਜੇਕਰ ਵਿਅਕਤੀ ਨੂੰ ਬੈਠਣ ਦਾ ਕੰਮ ਹੈ ਤਾਂ ਉਸ ਨੂੰ ਅੱਧੇ ਘੰਟੇ ’ਚ ਇਕ ਵਾਰ ਖੜ੍ਹਨਾ ਜਾਂ ਹਿੱਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਚੰਗੀ ਤਰ੍ਹਾਂ ਸੌਣਾ ਅਤੇ ਪੌਸ਼ਟਿਕ ਭੋਜਨ ਖਾਣਾ, ਸਿਗਰਟਨੋਸ਼ੀ ਨਹੀਂ ਕਰਨੀ, ਸਰੀਰ ਦੀ ਮਾਲਿਸ਼ ਕਰਨਾ ਅਤੇ ਜ਼ਿਆਦਾ ਵਜ਼ਨ ਚੁਕਣ ਤੋਂ ਵਿਅਕਤੀ ਨੂੰ ਬਚਣਾ ਚਾਹੀਦਾ। ਵਿਅਕਤੀ ਨੂੰ ਤਣਾਅ ਕਾਰਨ ਵੀ ਕਮਰ ਦਰਦ ਅਤੇ ਹੋਰ ਦਰਦਾਂ ਵਰਗੀਆਂ ਸਮੱਸਿਆਵਾਂ ਪ੍ਰੇਸ਼ਾਨ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ

ਇਲਾਜ ਦੀ ਵਿਧੀ
ਇਸ ਸਬੰਧੀ ਕਾਇਰੋਪ੍ਰੈਕਟਰਸ ਡਾ. ਖੁਸ਼ਬੂ ਨੇ ਦੱਸਿਆ ਕਿ ਮਾਸਪੇਸ਼ੀਆਂ ਅਤੇ ਹੱਡੀਆਂ ਦੇ ਦਰਦ ਤੋਂ ਬਚਣ ਲਈ ਉਂਗਲਾਂ ਨਾਲ ਕੁਝ ਪੁਆਇੰਟਸ ਨੂੰ ਦਬਾਉਣ ਅਤੇ ਮਾਲਸ਼ ਕਰਨ ਵਰਗੇ ਕੁਦਰਤੀ ਇਲਾਜ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕਾਇਰੋਪ੍ਰੈਕਟਿਕ ਇਕ ਬਦਲ ਦਵਾਈ ਵਿਧੀ ਹੈ। ਜੇਕਰ ਕਿਸੇ ਵਿਅਕਤੀ ਨੂੰ ਕਮਰ ਦਾ ਦਰਦ ਅਤੇ ਹੋਰ ਦਰਦ ਹੈ ਜੋ ਇਕ ਹਫ਼ਤੇ ਤੋਂ ਵੱਧ ਸਮੇਂ ਤੱਕ ਜਾਰੀ ਰਹਿੰਦਾ ਹੈ, ਤਾਂ ਉਸ ਨੂੰ ਆਪਣੇ ਆਪ ਕਾਇਰੋਪ੍ਰੇਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ ਤਾਂ ਜੋ ਉਹ ਬਿਨਾਂ ਕਿਸੇ ਦਵਾਈ ਦੇ ਕੁਦਰਤੀ ਤਰੀਕੇ ਨਾਲ ਦਰਦ ਤੋਂ ਰਾਹਤ ਮਿਲ ਸਕੇ।

ਇਹ ਵੀ ਪੜ੍ਹੋ : ਵੱਖ-ਵੱਖ ਅਦਾਲਤਾਂ ਦੇ ਫੈਸਲਿਆਂ ਦੇ ਬਾਵਜੂਦ ਅਲਾਟੀਆਂ ਨੂੰ 14 ਕਰੋੜ ਦਾ ਭੁਗਤਾਨ ਨਹੀਂ ਕਰ ਰਿਹਾ ਇੰਪਰੂਵਮੈਂਟ ਟਰੱਸਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anuradha

This news is Content Editor Anuradha