ਬੱਚੇ ਨੇ ਵਿਖਾਈ ਇਮਾਨਦਾਰੀ, ਡਿੱਗਿਆ ਹੋਇਆ ਪਰਸ ਮਾਲਕ ਦੇ ਕੀਤਾ ਹਵਾਲੇ

02/01/2021 5:21:32 PM

ਟਾਂਡਾ ਉੜਮੁੜ (ਮੋਮੀ,ਪੰਡਿਤ)- ਅੱਜ ਟਾਂਡਾ ਵਿਚ "ਈਮਾਨਦਾਰੀ ਜ਼ਿੰਦਾ ਹੈ" ਦੀ ਮਿਸਾਲ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ 10 ਵਰ੍ਹਿਆਂ ਦੇ ਇਕ ਬੱਚੇ ਨੇ ਕਿਸੇ ਦਾ ਡਿੱਗਿਆ ਹੋਇਆ ਪਰਸ ਨਕਦੀ ਸਮੇਤ ਵਾਪਸ ਕੀਤਾ।

ਇਹ ਵੀ ਪੜ੍ਹੋ :ਅਮਰੀਕਾ ’ਚ ਮਾਰੇ ਗਏ ਪੁੱਤ ਦਾ ਮੂੰਹ ਵੇਖਣ ਨੂੰ ਤਰਸ ਰਿਹੈ ਪਰਿਵਾਰ, ਇਕ ਮਹੀਨੇ ਬਾਅਦ ਵੀ ਘਰ ਨਹੀਂ ਪੁੱਜੀ ਲਾਸ਼

ਜਾਣਕਾਰੀ ਅਨੁਸਾਰ ਗੌਰਵ ਸਿੰਘ ਨੇ ਜੋ ਟਾਂਡਾ ਵਿੱਚ ਆਪਣੀ ਭੂਆ ਦੇ ਘਰ ਆਇਆ ਹੋਇਆ ਸੀ ਜਦੋਂ ਉਹ ਬਸ ਅੱਡੇ ਵੱਲ ਜਾ ਰਿਹਾ ਸੀ ਤਾਂ ਉਸ ਨੂੰ ਡਿੱਗਾ ਪਿਆ ਪਰਸ ਮਿਲਿਆ, ਜਿਸ ਵਿੱਚ ਲਗਭਗ 8 ਹਜ਼ਾਰ ਰੁਪਏ ਅਤੇ ਦਸਤਾਵੇਜ ਸਨ, ਉਸ ਨੇ ਤੁਰੰਤ ਉਸ ਨੂੰ ਟਾਂਡਾ ਪੁਲਸ ਸਟੇਸ਼ਨ ਜਾ ਕੇ ਮੁਨਸ਼ੀ ਵਿਸ਼ਨੂੰ ਕੁਮਾਰ ਦੇ ਸਪੁਰਦ ਕੀਤਾ ਅਤੇ ਬਾਅਦ ਵਿੱਚ ਪਰਸ ਮਾਲਕ ਸੰਦੀਪ ਦਾ ਪਤਾ ਲਗਾ ਕੇ ਸਪੁਰਦ ਕੀਤਾ ਸੰਦੀਪ ਨੇ ਬੱਚੇ ਦੀ ਇਮਾਨਦਾਰੀ ਦੀ ਸ਼ਲਾਘਾ ਅਤੇ ਤਹਿ ਦਿਲੋਂ ਧੰਨਵਾਦ ਕੀਤਾ।10 ਵਰ੍ਹਿਆਂ ਦੇ ਇਸ ਬੱਚੇ ਦੀ ਈਮਾਨਦਾਰੀ ਦੀ ਟਾਂਡਾ ਵਿਚ ਹਰ ਪਾਸੇ ਸ਼ਲਾਘਾ ਹੋ ਰਹੀ ਹੈ।

ਇਹ ਵੀ ਪੜ੍ਹੋ : ਫਿਲੌਰ ’ਚ ਵੱਡੀ ਵਾਰਦਾਤ: ਹਮਲਾਵਰਾਂ ਨੇ ਮੰਦਿਰ ਦੇ ਪੁਜਾਰੀ ਨੂੰ ਮਾਰੀਆਂ ਗੋਲੀਆਂ


shivani attri

Content Editor

Related News