ਕਰੰਟ ਲੱਗਣ ਨਾਲ 7 ਸਾਲਾ ਬੱਚੇ ਦੀ ਮੌਤ

03/14/2019 10:57:10 PM

ਜਲੰਧਰ, (ਮਹੇਸ਼)- ਦੀਪ ਨਗਰ, ਪਰਾਗਪੁਰ ਇਲਾਕੇ 'ਚ ਕਰੰਟ ਲੱਗਣ ਨਾਲ 7 ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚਾ ਆਪਣੀ ਮਾਸੀ ਦੇ ਘਰ ਆਇਆ ਹੋਇਆ ਸੀ। ਜਾਣਕਾਰੀ ਅਨੁਸਾਰ ਪਾਣੀ ਗਰਮ ਕਰਨ ਲਈ ਬਾਲਟੀ 'ਚ ਬਿਜਲੀ ਦੀ ਰਾਡ ਲਾਈ ਹੋਈ ਸੀ। ਇਸ ਦੌਰਾਨ ਖੇਡਦਿਆਂ-ਖੇਡਦਿਆਂ ਬੱਚੇ ਨੇ ਉਸ 'ਚ ਆਪਣਾ ਹੱਥ ਪਾ ਦਿੱਤਾ ਤੇ ਉਹ ਕਰੰਟ ਦੀ ਲਪੇਟ 'ਚ ਆ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ  ਮ੍ਰਿਤਕ ਐਲਾਨ ਕਰ ਦਿੱਤਾ। ਇਸ ਸਬੰਧ 'ਚ ਪਰਾਗਪੁਰ ਪੁਲਸ ਚੌਕੀ ਦੇ ਮੁਖੀ ਨਰਿੰਦਰ ਮੋਹਨ ਨੇ ਕਿਹਾ ਕਿ ਮ੍ਰਿਤਕ ਬੱਚੇ ਦੇ ਪਰਿਵਾਰ ਵਾਲਿਆਂ ਨੇ ਕੋਈ ਵੀ ਕਾਰਵਾਈ ਨਹੀਂ ਕਰਵਾਈ ਹੈ, ਜਿਸ ਕਾਰਨ ਉਨ੍ਹਾਂ ਨੂੰ ਬੱਚੇ ਦਾ ਨਾਂ ਵੀ ਨਹੀਂ ਪਤਾ ਚਲਿਆ।
 

KamalJeet Singh

This news is Content Editor KamalJeet Singh