ਸੰਤ ਸਮਾਜ ਨਾਲ ਸੋਮਵਾਰ ਨੂੰ ਬੈਠਕ ਕਰਨਗੇ ਮੁੱਖ ਮੰਤਰੀ

11/18/2018 9:18:59 PM

ਜਲੰਧਰ (ਵੈੱਬਡੈਸਕ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਨੂੰ ਸੰਤ ਸਮਾਜ ਦੇ ਆਗੂਆਂ ਨਾਲ ਬੈਠਕ ਕਰਨਗੇ। ਇਹ ਬੈਠਕ ਦੁਪਹਿਰ 12ਵਜੇ ਦੇ ਕਰੀਬ ਪੰਜਾਬ ਭਵਨ ਚੰਡੀਗੜ੍ਹ 'ਚ ਹੋਵੇਗੀ। ਮੁੱਖ ਮੰਤਰੀ ਇਹ ਬੈਠਕ ਆਪਣੇ ਅੰਮ੍ਰਿਤਸਰ ਦੌਰੇ 'ਤੋਂ ਪਹਿਲਾਂ ਕਰਨਗੇ। ਇਹ ਬੈਠਕ ਐਤਵਾਰ ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਹੋਏ ਨਿਰੰਕਾਰੀ ਸਮਾਗਮ 'ਤੇ ਗਰਨੇਡ ਹਮਲੇ ਤੋਂ ਬਾਅਦ ਸੁਰੱਖਿਆ ਕਾਰਨਾਂ ਨੂੰ ਧਿਆਨ 'ਚ ਰੱਖਦੇ ਹੋਏ ਸੱਦੀ ਗਈ ਹੈ।