ਧੋਖਾਦੇਹੀ ਮਾਮਲੇ ’ਚ ਔਰਤ ਨੂੰ 1 ਸਾਲ ਦੀ ਕੈਦ

10/16/2018 1:10:31 AM

ਹੁਸ਼ਿਆਰਪੁਰ,   (ਅਮਰਿੰਦਰ)-  ਜਾਲੀ ਦਸਤਖ਼ਤ ਕਰਕੇ ਬੈਂਕ ਤੋਂ ਪੈਸੇ ਕੱਢਵਾਉਣ ਦੀ ਦੋਸ਼ੀ ਮਹਿਲਾ ਮਨਜੀਤ ਕੌਰ ਉਰਫ਼ ਸੋਨੀਆ ਪਤਨੀ ਸ਼ਿਵ ਕੁਮਾਰ ਵਾਸੀ ਭਵਾਨੀ ਨਗਰ ਹੁਸ਼ਿਆਰਪੁਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸੀ. ਜੇ .ਐੱਮ ਅਮਿਤ ਮਲਹਣ ਦੀ ਅਦਾਲਤ ਨੇ 1 ਸਾਲ ਦੀ ਕੈਦ ਦੇ ਨਾਲ ਨਾਲ 4 ਹਜ਼ਾਰ ਰੁਪਏ ਨਗਦ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ। ਨਗਦ ਜੁਰਮਾਨਾ ਰਾਸ਼ੀ ਦੀ ਅਦਾਇਗੀ ਨਹੀਂ ਕਰਨ ’ਤੇ ਦੋਸ਼ੀ ਮਹਿਲਾ ਨੂੰ 1 ਮਹੀਨੇ ਦੀ ਕੈਦ ਹੋਰ ਕੱਟਣੀ ਹੋਵੇਗੀ।
ਵਰਣਨਯੋਗ ਹੈ ਕਿ ਗਡ਼ੀਗੇਟ ਹੁਸ਼ਿਆਰਪੁਰ ਦੀ ਮਹਿਲਾ ਸੁਨੀਤਾ ਪਤਨੀ ਗਿਆਨ ਚੰਦ ਵਾਸੀ ਥਾਣਾ ਸਿਟੀ ਪੁਲਸ ਨੂੰ 12 ਅਪ੍ਰੈਲ 2016 ਨੂੰ ਦਰਜ ਸ਼ਿਕਾਇਤ ’ਚ ਪੁਲਸ ਨੇ ਦੱਸਿਆ ਕਿ ਮਾਲ ਰੋਡ ਸਥਿਤ ਇਕ ਬੈਂਕ ’ਚ ਉਸ ਦਾ ਖਾਤਾ ਹੈ। ਖਾਤੇ ’ਚੋਂ ਕਿਸੇ ਅਣਪਛਾਤੇ ਦੋਸ਼ੀ ਦੁਆਰਾ ਜਾਲੀ ਦਸਖ਼ਤ ਕਰਕੇ 65 ਹਜ਼ਾਰ ਰੁਪਏ ਕੱਢਵਾ ਲਏ ਜਾਣ ਦੀ ਸੂਚਨਾ ਮਿਲਦੇ ਹੀ ਉਸ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ। 
ਪੁਲਸ ਜਾਂਚ ’ਚ ਪਤਾ ਚੱਲਿਆ ਕਿ ਉਕਤ ਖਾਤੇ ’ਚੋ ਜਾਲੀ ਦਸਖ਼ਤ ਕਰਕੇ ਮਨਜੀਤ ਕੌਰ ਨੇ ਪੈਸੇ ਕੱਢਵਾਏ ਸੀ। ਜਾਂਚ ਦੇ ਆਧਾਰ ’ਤੇ ਥਾਣਾ ਸਿਟੀ ਪੁਲਸ ਨੇ ਦੋਸ਼ੀ ਮਹਿਲਾ ਦੇ ਖਿਲਾਫ਼ ਧੋਖਾਧਡ਼ੀ ਦਾ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ।