CM ਚੰਨੀ ਤੇ ਸਿੱਧੂ ਦੀ 24 ਨੂੰ ਜਲੰਧਰ ਫੇਰੀ ਸਬੰਧੀ ਤਿਆਰੀਆਂ ''ਚ ਜੁਟਿਆ ਰਿਹਾ ਪ੍ਰਸ਼ਾਸਨ, ਰੈਲੀ ਹੋਈ ਰੱਦ

11/23/2021 11:18:50 AM

ਜਲੰਧਰ (ਚੋਪੜਾ)– ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ 24 ਨਵੰਬਰ ਨੂੰ ਜਲੰਧਰ ਵਿਚ ਕਾਂਗਰਸੀ ਵਰਕਰਾਂ ਦੀ ਰੈਲੀ ਕਰਨ ਦੇ ਹੁਕਮਾਂ ਤੋਂ ਬਾਅਦ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਜ਼ਿਲ੍ਹੇ ਨਾਲ ਸਬੰਧਤ ਕਾਂਗਰਸੀ ਨੇਤਾਵਾਂ ਦੇ ਸਾਹ ਫੁੱਲ ਗਏ। ਰੈਲੀ ਨੂੰ ਲੈ ਕੇ ਕਾਂਗਰਸ ਦੇ ਆਗੂ ਪਹਿਲਾਂ ਕਾਂਗਰਸ ਭਵਨ, ਉਸ ਤੋਂ ਬਾਅਦ ਸਰਕਟ ਹਾਊਸ ਵਿਚ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀ ਦਿਨ ਭਰ ਮੀਟਿੰਗਾਂ ਕਰਦੇ ਰਹੇ ਪਰ ਸ਼ਾਮ ਨੂੰ ਚੰਡੀਗੜ੍ਹ ਤੋਂ ਰੈਲੀ ਦੇ ਰੱਦ ਹੋਣ ਦਾ ਫਰਮਾਨ ਆਉਂਦੇ ਹੀ ਕਾਂਗਰਸੀ ਨੇਤਾਵਾਂ ਨੇ ਰਾਹਤ ਦੀ ਸਾਹ ਲਈ। ਇਸ ਮੌਕੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਡੀ. ਸੀ. ਘਨਸ਼ਾਮ ਥੋਰੀ, ਵਿਧਾਇਕ ਬਾਵਾ ਹੈਨਰੀ, ਵਿਧਾਇਕ ਰਾਜਿੰਦਰ ਬੇਰੀ, ਲਾਡੀ ਸ਼ੇਰੋਵਾਲੀਆ, ਸੁਰਿੰਦਰ ਚੌਧਰੀ, ਬਲਦੇਵ ਦੇਵ, ਕਰੁਣੇਸ਼ ਸ਼ਰਮਾ, ਕਾਕੂ ਆਹਲੂਵਾਲੀਆ ਨੇ ਦਿਨ ਭਰ ਰੈਲੀ ਨੂੰ ਲੈ ਕੇ ਸਰਗਰਮ ਭੂਮਿਕਾ ਅਦਾ ਕੀਤੀ।
 


shivani attri

Content Editor

Related News