''ਆਪ'', ਭਾਜਪਾ ਤੇ ਕਾਂਗਰਸ ਵਿਚਕਾਰ ਜੰਗ ਦਾ ਅਖਾੜਾ ਬਣਿਆ ਚੰਦਨ ਨਗਰ ਅੰਡਰਬ੍ਰਿਜ

07/23/2022 1:03:39 PM

ਜਲੰਧਰ (ਖੁਰਾਣਾ)– ਅੱਜ ਤੋਂ ਲਗਭਗ 6 ਸਾਲ ਪਹਿਲਾਂ 28 ਸਤੰਬਰ 2016 ਨੂੰ ਤਤਕਾਲੀ ਅਕਾਲੀ-ਭਾਜਪਾ ਸਰਕਾਰ ਨੇ ਸ਼ਹਿਰ ਦੇ ਲੋਕਾਂ ਨੂੰ ਇਕ ਵੱਡੀ ਸੌਗਾਤ ਦਿੱਤੀ ਸੀ, ਜਿਸ ਤਹਿਤ 45 ਕਰੋੜ ਦੀ ਲਾਗਤ ਨਾਲ ਬਣੇ ਚੰਦਨ ਨਗਰ ਅੰਡਰਬ੍ਰਿਜ ਨੂੰ ਸ਼ਹਿਰ ਨਿਵਾਸੀਆਂ ਨੂੰ ਸਮਰਪਿਤ ਕੀਤਾ ਗਿਆ ਸੀ। ਲੰਮੇ ਸਮੇਂ ਤੋਂ ਰੇਲਵੇ ਫਾਟਕਾਂ ਦੀ ਸਮੱਸਿਆ ਨਾਲ ਜੂਝ ਰਹੇ ਜਲੰਧਰ ਸ਼ਹਿਰ ਲਈ ਇਹ ਅੰਡਰਬ੍ਰਿਜ ਜਿੱਥੇ ਇਕ ਵੱਡੀ ਰਾਹਤ ਸੀ, ਉਥੇ ਹੀ ਉਦਘਾਟਨ ਤੋਂ ਲੈ ਕੇ ਅੱਜ ਤੱਕ ਇਹ ਅੰਡਰਬ੍ਰਿਜ ਵੱਖ-ਵੱਖ ਕਾਰਨਾਂ ਕਾਰਨ ਚਰਚਾ ਵਿਚ ਹੀ ਰਿਹਾ ਹੈ ਅਤੇ ਅੱਜ ਵੀ ਇਹ ਪ੍ਰਾਜੈਕਟ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਵਿਚਕਾਰ ਜੰਗ ਦਾ ਅਖਾੜਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਜਲੰਧਰ ਤੋਂ ਲਾਪਤਾ ਔਰਤ ਦੀ ਲਾਸ਼ ਲਸਾੜਾ ਦੇ ਖੂਹ ’ਚੋਂ ਹੋਈ ਬਰਾਮਦ, ਮਿਲੇ ਫੋਨ ਤੋਂ ਖੁੱਲ੍ਹਣਗੇ ਕਈ ਰਾਜ਼

ਛੇਕ ਕਰਨ ਵਾਲੇ ਕੌਂਸਲਰ ’ਤੇ ਕੇਸ ਦਰਜ ਹੋਵੇ: ਰਾਜ ਕੁਮਾਰ ਸ਼ਰਮਾ

ਆਮ ਆਦਮੀ ਪਾਰਟੀ ਵੱਲੋਂ ਇਸ ਇਲਾਕੇ ਵਿਚ ਐਕਟਿਵ ਆਗੂ ਰਾਜ ਕੁਮਾਰ ਸ਼ਰਮਾ ਨੇ ਅੱਜ ਨਿਗਮ ਦੀ ਜੁਆਇੰਟ ਕਮਿਸ਼ਨਰ ਨੂੰ ਇਕ ਲਿਖ਼ਤੀ ਮੰਗ-ਪੱਤਰ ਦੇ ਕੇ ਦੱਸਿਆ ਕਿ ਵਾਰਡ ਨੰਬਰ 64 ਦੇ ਕਾਂਗਰਸੀ ਕੌਂਸਲਰ ਸੁਸ਼ੀਲ ਕਾਲੀਆ ਨੇ ਕੁਝ ਸਾਲ ਪਹਿਲਾਂ ਅੰਡਰਬ੍ਰਿਜ ਦੇ ਉਪਰੋਂ ਲੰਘਦੀਆਂ ਸੜਕਾਂ ਕੰਢੇ ਛੇਕ ਕਰਕੇ ਬਾਹਰ ਦਾ ਸਾਰਾ ਬਰਸਾਤੀ ਪਾਣੀ ਇਸ ਵਿਚ ਪਾ ਦਿੱਤਾ ਸੀ।
ਉਦੋਂ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੇ ਤਤਕਾਲੀ ਸੀ. ਪੀ. ਨੂੰ ਕੇਸ ਦਰਜ ਕਰਨ ਲਈ ਚਿੱਠੀ ਵੀ ਲਿਖੀ ਸੀ ਪਰ ਆਪਣੀ ਸਰਕਾਰ ਹੋਣ ਕਾਰਨ ਕਾਂਗਰਸੀ ਕੌਂਸਲਰ ਨੂੰ ਸਾਫ ਬਚਾ ਲਿਆ ਗਿਆ। ਉਦੋਂ ਮੇਅਰ ਰਾਜਾ ਨੇ ਵੀ ਕੌਂਸਲਰ ਕਾਲੀਆ ਦੇ ਇਸ ਕੰਮ ਨੂੰ ਗਲਤ ਠਹਿਰਾਇਆ ਸੀ। ‘ਆਪ’ ਆਗੂ ਰਾਜ ਕੁਮਾਰ ਨੇ ਉਸ ਸਮੇਂ ਛਪੀਆਂ ਖ਼ਬਰਾਂ ਦੀ ਕਟਿੰਗ ਵੀ ਜੁਆਇੰਟ ਕਮਿਸ਼ਨਰ ਨੂੰ ਸੌਂਪੀ ਅਤੇ ਹੁਣ ਕੌਂਸਲਰ ’ਤੇ ਪਬਲਿਕ ਪ੍ਰਾਪਰਟੀ ਡੈਮੇਜ ਕਰਨ ਸਬੰਧੀ ਕੇਸ ਦਰਜ ਕਰਨ ਦੀ ਮੰਗ ਰੱਖੀ। ਉਨ੍ਹਾਂ ਦੱਸਿਆ ਕਿ ਛੇਕ ਕਰਨ ਦੇ ਬਾਅਦ ਤੋਂ ਹੀ ਅੰਡਰਬ੍ਰਿਜ ਦੀਆਂ ਉਪਰਲੀਆਂ ਸੜਕਾਂ ਦੇ ਬੈਠਣ ਦਾ ਸਿਲਸਿਲਾ ਚਾਲੂ ਹੋ ਗਿਆ ਹੈ, ਜਿਹੜਾ ਕਾਫੀ ਖਤਰਨਾਕ ਸਾਬਿਤ ਹੋ ਸਕਦਾ ਹੈ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਪੰਜਾਬ ਪੁਲਸ ਹੈੱਡ ਕਾਂਸਟੇਬਲ ’ਚ ਭਰਤੀ ਲਈ ਲਿਖ਼ਤੀ ਪ੍ਰੀਖਿਆ ਦੇਣ ਵਾਲੇ ਬਿਨੈਕਾਰਾਂ ਨੂੰ ਵੱਡਾ ਝਟਕਾ

PunjabKesari

ਹੈਨਰੀ ਪਰਿਵਾਰ ਨੂੰ ਸ਼ੁਰੂ ਤੋਂ ਹੀ ਰਾਸ ਨਹੀਂ ਆ ਰਿਹਾ ਇਹ ਪ੍ਰਾਜੈਕਟ : ਭੰਡਾਰੀ

ਇਸੇ ਵਿਚਕਾਰ ਭਾਜਪਾ ਆਗੂ ਕੇ. ਡੀ. ਭੰਡਾਰੀ ਨੇ ਮੁੱਖ ਮੰਤਰੀ ਅਤੇ ਲੋਕਲ ਬਾਡੀਜ਼ ਮੰਤਰੀ ਤੋਂ ਮੰਗ ਕੀਤੀ ਕਿ ਸਮਾਰਟ ਸਿਟੀ ਦੇ ਨੀਵੀਆ ਗਰਾਊਂਡ ਅਤੇ ਸਟਾਰਮ ਵਾਟਰ ਸੀਵਰ ਪ੍ਰਾਜੈਕਟ ਦੇ ਨਾਲ-ਨਾਲ ਇਸ ਗੱਲ ਦੀ ਵੀ ਜਾਂਚ ਕਰਵਾਈ ਜਾਵੇ ਕਿ ਸਰਕਾਰੀ ਅਧਿਕਾਰੀ ਚੰਦਨ ਨਗਰ ਅੰਡਰਬ੍ਰਿਜ ਦੀ ਸਹੀ ਢੰਗ ਨਾਲ ਦੇਖ-ਭਾਲ ਕਿਉਂ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਹੈਨਰੀ ਪਰਿਵਾਰ ਹਮੇਸ਼ਾ ਇਸ ਪ੍ਰਾਜੈਕਟ ਦੇ ਖ਼ਿਲਾਫ਼ ਰਿਹਾ ਹੈ। ਉਨ੍ਹਾਂ ਦੇ ਨਜ਼ਦੀਕੀ ਕੌਂਸਲਰ ਵਿੱਕੀ ਕਾਲੀਆ ਨੇ ਅੰਡਰਬ੍ਰਿਜ ਦੀਆਂ ਕੰਧਾਂ ਵਿਚ ਛੇਕ ਕਰ ਕੇ ਬਾਹਰ ਦਾ ਸਾਰਾ ਬਰਸਾਤੀ ਪਾਣੀ ਇਸ ਵਿਚ ਪਾ ਦਿੱਤਾ, ਜਿਸ ਕਾਰਨ ਅੱਜ ਪਾਣੀ ਜਮ੍ਹਾ ਹੋਣ ਦੀਆਂ ਸਮੱਸਿਆਵਾਂ ਆ ਰਹੀਆਂ ਹਨ।

ਇਹ ਵੀ ਪੜ੍ਹੋ: ਗੋਰਾਇਆ: ਭੈਣਾਂ ਨੇ ਸਿਰ 'ਤੇ ਸਿਹਰਾ ਸਜਾ ਫੁੱਟਬਾਲ ਖਿਡਾਰੀ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਮਚਿਆ ਚੀਕ-ਚਿਹਾੜਾ

PunjabKesari

ਸ਼ਰਾਰਤੀ ਅਨਸਰਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ

ਇਸੇ ਵਿਚਕਾਰ ਵਾਰਡ ਨੰਬਰ 64 ਦੇ ਕਾਂਗਰਸੀ ਕੌਂਸਲਰ ਸੁਸ਼ੀਲ ਕਾਲੀਆ ਵਿੱਕੀ ਨੇ ਅੱਜ ਆਪਣੇ ਸਾਥੀਆਂ ਅਨਿਲ ਪ੍ਰਭਾਕਰ, ਗੌਰਵ ਜੌਲੀ, ਅਰੁਣ ਕਾਲੜਾ, ਨਵੀਨ ਕੌਸ਼ਲ ਆਦਿ ਨਾਲ ਮਿਲ ਕੇ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਅਤੇ ਮੰਗ-ਪੱਤਰ ਦੇ ਕੇ ਦੱਸਿਆ ਕਿ ਪਿਛਲੇ ਿਦਨੀਂ ਹੋਈ ਬਰਸਾਤ ਦੌਰਾਨ ਕਿਸੇ ਸ਼ਰਾਰਤੀ ਅਨਸਰ ਨੇ ਨਿਗਮ ਕਰਮਚਾਰੀਆਂ ਨਾਲ ਮਿਲੀਭੁਗਤ ਕਰ ਕੇ ਵਾਟਰ ਪੰਪ ਨੂੰ ਜਾਣਬੁੱਝ ਕੇ ਬੰਦ ਕਰਵਾ ਦਿੱਤਾ ਹੈ, ਜਿਸ ਕਾਰਨ ਅੰਡਰਬ੍ਰਿਜ ਵਿਚ ਕਾਫੀ ਪਾਣੀ ਭਰ ਗਿਆ। ਇਸ ਨਾਲ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਪੇਸ਼ ਆਈਆਂ। ਕੌਂਸਲਰ ਵਿੱਕੀ ਕਾਲੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਅੰਡਰਬ੍ਰਿਜ ਵਿਚ ਕਦੀ ਪਾਣੀ ਜਮ੍ਹਾ ਹੋਣ ਦੀ ਸਮੱਸਿਆ ਨਹੀਂ ਆਈ ਅਤੇ ਪੰਪ ਨਾਲ ਪਾਣੀ ਨਿਕਲਦਾ ਰਿਹਾ ਪਰ ਇਸ ਵਾਰ ਸ਼ਰਾਰਤ ਕਾਰਨ ਅਜਿਹੇ ਹਾਲਾਤ ਬਣੇ। ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਤਿੰਨ ਿਦਨਾਂ ਵਿਚ ਰਿਪੋਰਟ ਦੇਣ ਨੂੰ ਕਿਹਾ ਹੈ।

ਇਹ ਵੀ ਪੜ੍ਹੋ: ਵਿਦੇਸ਼ੋਂ ਆਏ ਫੋਨ ਨੇ ਘਰ 'ਚ ਵਿਛਾਏ ਸੱਥਰ, ਮਾਹਿਲਪੁਰ ਦੇ ਵਿਅਕਤੀ ਦੀ ਲਿਬਨਾਨ ’ਚ ਸ਼ੱਕੀ ਹਾਲਾਤ ’ਚ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News