ਹੰਸਰਾਜ ਹੰਸ ਨੂੰ ਦਿੱਲੀ ਤੋਂ ਟਿਕਟ ਮਿਲਣ ''ਤੇ ਦਲਿਤ ਸਮਾਜ ''ਚ ਖੁਸ਼ੀ ਦੀ ਲਹਿਰ : ਚੰਦਨ ਗਰੇਵਾਲ

04/24/2019 12:09:04 PM

ਜਲੰਧਰ (ਜਸਪ੍ਰੀਤ)— ਭਾਜਪਾ ਨੇ ਦਿੱਲੀ ਤੋਂ ਆਖਰੀ ਟਿਕਟ ਦਾ ਐਲਾਨ ਕਰਕੇ ਸਾਰੀਆਂ ਅਟਕਲਾਂ 'ਤੇ ਬਰੇਕ ਲਾ ਦਿੱਤੀ ਹੈ। ਦਿੱਲੀ ਦੀਆਂ 7 'ਚੋਂ 6 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਭਾਜਪਾ ਨੇ ਪਹਿਲਾਂ ਹੀ ਕਰ ਦਿੱਤਾ ਸੀ। ਆਖਰੀ ਬਚੀ ਨਾਰਥ ਵੈਸਟ ਸੀਟ 'ਤੇ ਹੰਸਰਾਜ ਹੰਸ ਨੂੰ ਉਤਾਰ ਦਿੱਤਾ ਹੈ। ਇਸ ਸਬੰਧ 'ਚ ਗੱਲਬਾਤ ਕਰਦੇ ਹੋਏ ਸਫਾਈ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਅਤੇ ਦਲਿਤ ਸਮਾਜ ਦੇ ਨੇਤਾ ਚੰਦਨ ਗਰੇਵਾਲ ਨੇ ਦੱਸਿਆ ਕਿ ਦਲਿਤ ਸਮਾਜ 'ਚ ਹੰਸਰਾਜ ਹੰਸ ਨੂੰ ਟਿਕਟ ਮਿਲਣ ਨਾਲ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਨੇ ਦੱਸਿਆ ਕਿ ਦਲਿਤ ਸਮਾਜ ਹੰਸਰਾਜ ਹੰਸ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਾ ਹੈ। 
ਉਨ੍ਹਾਂ ਨੇ ਕਿਹਾ ਕਿ ਉਹ ਜ਼ਰੂਰਤ ਪੈਣ 'ਤੇ ਦਿੱਲੀ 'ਚ ਹੰਸਰਾਜ ਦੇ ਹੱਕ 'ਚ ਪ੍ਰਚਾਰ ਕਰਨਗੇ। ਉਨ੍ਹਾਂ ਨੂੰ ਯਕੀਨ ਹੈ ਕਿ ਹੰਸਰਾਜ ਦਿੱਲੀ ਵਿਚ ਵੱਡੇ ਫਰਕ ਨਾਲ ਜਿੱਤ ਹਾਸਲ ਕਰਨਗੇ। ਹੰਸਰਾਜ ਨੂੰ ਟਿਕਟ ਦਿੱਤੇ ਜਾਣ 'ਤੇ ਉਨ੍ਹਾਂ ਭਾਜਪਾ ਹਾਈ ਕਮਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹੰਸਰਾਜ ਇਕ ਸੁਲਝੇ ਹੋਏ ਇਨਸਾਨ ਹਨ ਅਤੇ ਜਿਸ ਤਰ੍ਹਾਂ ਮਿਊਜ਼ਿਕ ਇੰਡਸਟਰੀ 'ਚ ਉਨ੍ਹਾਂ ਨੇ ਆਪਣਾ ਲੋਹਾ ਮਨਵਾਇਆ ਹੈ, ਉਸੇ ਤਰ੍ਹਾਂ ਉਹ ਦਿੱਲੀ ਵਿਚ ਜਿੱਤ ਹਾਸਲ ਕਰਕੇ ਆਪਣਾ ਲੋਹਾ ਮਨਵਾਉਣਗੇ।


shivani attri

Content Editor

Related News