ਅੱਜ ਤੋਂ ਸ਼ੁਰੂ 'ਚੇਤ ਦੇ ਨਰਾਤੇ', ਜਾਣੋ ਕਿਹੜੇ ਦਿਨ ਹੋਵੇਗੀ ਮਾਂ ਦੁਰਗਾ ਦੇ ਕਿਸ ਸਰੂਪ ਦੀ ਪੂਜਾ

03/22/2023 1:19:31 AM

ਜਲੰਧਰ (ਬਿਊਰੋ) - ਮਾਂ ਦੁਰਗਾ ਦੀ ਪੂਜਾ ਕਰਨ ਲਈ ਚੇਤ ਦੇ ਨਰਾਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ 22 ਮਾਰਚ 2023 ਦਿਨ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਹਨ, ਜੋ ਕਿ 30 ਮਾਰਚ 2023 ਦਿਨ ਵੀਰਵਾਰ ਨੂੰ ਖ਼ਤਮ ਹੋ ਜਾਣਗੇ। ਚੇਤ ਦੇ ਨਰਾਤਿਆਂ 'ਚ ਮਾਂ ਦੁਰਗਾ ਦੇ ਨੌਂ ਸਰੂਪਾਂ ਦੀ ਵਿਧੀ ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਚੇਤ ਦੇ ਨਰਾਤੇ ਸਮੇਂ ਰਾਮ ਨੌਵਮੀ ਦਾ ਤਿਉਹਾਰ ਵੀ ਆਉਂਦਾ ਹੈ। ਚੇਤ ਨਰਾਤੇ ਦੇ ਦਿਨ ਭਗਵਾਨ ਰਾਮ ਦਾ ਜਨਮ ਹੋਇਆ ਸੀ, ਇਸ ਲਈ ਇਸ ਨੂੰ ਰਾਮ ਨੌਵਮੀ ਕਿਹਾ ਜਾਂਦਾ ਹੈ।


22 ਮਾਰਚ ਤੋਂ ਸ਼ੁਰੂ ਹੋ ਰਹੇ ਚੇਤ ਨਰਾਤਿਆਂ ਦੇ ਪਹਿਲੇ ਦਿਨ, ਘਟਸਥਾਪਨ ਜਾਂ ਕਲਸ਼ ਦੀ ਸਥਾਪਨਾ ਸ਼ੁਭ ਸਮੇਂ 'ਚ ਕੀਤੀ ਜਾਂਦੀ ਹੈ। ਫਿਰ ਮਾਂ ਦੁਰਗਾ ਦੇ ਪਹਿਲੇ ਰੂਪ ਮਾਂ ਸ਼ੈਲਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਸਾਲ, ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ ਚੇਤ ਦੇ ਨਰਾਤਿਆਂ 'ਚ ਕਲਸ਼ ਲਗਾਉਣ ਦਾ ਸ਼ੁਭ ਸਮਾਂ ਕਿਹੜਾ ਹੈ।

ਕਲਸ਼ ਦੀ ਸਥਾਪਨਾ
ਸ਼ੁੱਭ ਮਹੂਰਤ 22 ਮਾਰਚ ਸਵੇਰੇ 6:29 ਤੋਂ 7:39 ਤੱਕ ਰਹੇਗਾ। 
ਸ਼ੁਕਲ ਯੋਗ : 21 ਮਾਰਚ ਦੁਪਹਿਰ 12:42 ਤੋਂ ਸ਼ੁਰੂ ਹੋ ਕੇ ਅਗਲੇ ਦਿਨ 22 ਮਾਰਚ ਸਵੇਰੇ 09:18 ਤੱਕ ਰਹੇਗਾ।
ਬ੍ਰਹਮਾ ਯੋਗ : 22 ਮਾਰਚ ਨੂੰ ਸਵੇਰੇ 9.18 ਤੋਂ ਸ਼ੁਰੂ ਹੋਵੇਗਾ ਅਤੇ ਅਗਲੇ ਦਿਨ 23 ਮਾਰਚ ਸਵੇਰੇ 6 :16 ਵਜੇ ਤੱਕ ਰਹੇਗਾ।

ਚੇਤ ਦੇ ਨਰਾਤਿਆਂ ਦੇ ਦਿਨ ਤੇ ਮਾਂ ਦੇ ਨੌ ਰੂਪ

ਪਹਿਲਾ ਨਰਾਤਾ 22 ਮਾਰਚ 2023 ਦਿਨ ਬੁੱਧਵਾਰ : ਮਾਂ ਸ਼ੈਲਪੁੱਤਰੀ
ਦੂਜਾ ਨਰਾਤਾ 23 ਮਾਰਚ 2023 ਦਿਨ ਵੀਰਵਾਰ : ਮਾਂ ਬ੍ਰਹਮਚਾਰਣੀ
ਤੀਜਾ ਨਰਾਤਾ 24 ਮਾਰਚ 2023 ਦਿਨ ਸ਼ੁੱਕਰਵਾਰ : ਮਾਂ ਚੰਦਰਘੰਟਾ
ਚੌਥਾ ਨਰਾਤਾ 25 ਮਾਰਚ 2023 ਦਿਨ ਸ਼ਨੀਵਾਰ : ਮਾਂ ਕੁਸ਼ਮਾਂਡਾ
ਪੰਜਵਾਂ ਨਰਾਤਾ 26 ਮਾਰਚ 2023 ਦਿਨ ਐਤਵਾਰ : ਮਾਂ ਸਕੰਦਮਾਤਾ
ਛੇਵਾਂ ਨਰਾਤਾ 27 ਮਾਰਚ 2023 ਦਿਨ ਸੋਮਵਾਰ : ਮਾਂ ਕਾਤਿਆਨੀ
ਸੱਤਵਾਂ ਨਰਾਤਾ 28 ਮਾਰਚ 2023 ਦਿਨ ਮੰਗਲਵਾਰ : ਮਾਂ ਕਾਲਰਾਤਰੀ ਪੂਜਾ
ਅਸ਼ਟਮੀ 29 ਮਾਰਚ 2023 ਦਿਨ ਬੁੱਧਵਾਰ : ਮਾਂ ਮਹਾਗੌਰੀ, ਮਹਾਅਸ਼ਟਮੀ
ਨੌਵਮੀ 30 ਮਾਰਚ 2023 ਦਿਨ ਵੀਰਵਾਰ : ਮਾਂ ਸਿੱਧੀਦਾਤਰੀ,ਦੁਰਗਾ ਮਹਾਨੌਮਵੀ, ਰਾਮ ਨੌਮਵੀ

ਕਲਸ਼ ਸਥਾਪਨਾ ਕਰਨ ਦੀ ਵਿਧੀ

1. ਤੜਕੇ ਉੱਠ ਕੇ ਇਸ਼ਨਾਨ ਕਰੋ ਤੇ ਸਾਫ਼ ਕੱਪੜੇ ਪਾਓ।
2. ਘਰ ਦੇ ਮੰਦਰ ਦੀ ਸਾਫ਼-ਸਫ਼ਾਈ ਕਰੋ।
3. ਜਿਹੜੀ ਜਗ੍ਹਾ ਸਥਾਪਨਾ ਕਰਨੀ ਹੈ, ਉਥੇ ਗੰਗਾਜਲ ਛਿੜਕੋ।
4. ਲਾਲ ਕੱਪੜਾ ਵਿਛਾ ਕੇ ਉਸ 'ਤੇ ਥੋੜ੍ਹੇ ਚੌਲ ਰੱਖੋ।
5. ਇਕ ਮਿੱਟੀ ਦੇ ਭਾਂਡੇ 'ਚ ਜੌਂ ਭਿਓਂ ਦਿਓ।
6. ਇਸ ਭਾਂਡੇ 'ਤੇ ਪਾਣੀ ਨਾਲ ਭਰਿਆ ਹੋਇਆ ਕਲਸ਼ ਸਥਾਪਤ ਕਰੋ।
7. ਕਲਸ਼ 'ਚ ਚਾਰੇ ਪਾਸੇ ਅਸ਼ੋਕ ਦੇ ਪੱਤੇ ਲਗਾਓ।
8. ਫਿਰ ਕਲਸ਼ 'ਚ ਸਾਬੁਤ ਸੁਪਾਰੀ, ਸਿੱਕਾ ਤੇ ਅਕਸ਼ਤ ਪਾਓ।
9. ਇਕ ਨਾਰੀਅਲ 'ਤੇ ਚੁੰਨੀ ਲਪੇਟ ਕੇ ਕਲਾਵਾ ਬੰਨ੍ਹੋ।
10. ਇਸ ਨਾਰੀਅਲ ਨੂੰ ਕਲਸ਼ ਦੇ ਉੱਪਰ ਰੱਖ ਕੇ ਦੇਵੀ ਦੁਰਗਾ ਜੀ ਨੂੰ ਯਾਦ ਕਰੋ।
11. ਇਸ ਤੋਂ ਬਾਅਦ ਦੀਵਾ ਜਗਾ ਕੇ ਕਲਸ਼ ਦੀ ਪੂਜਾ ਕਰੋ।
12. ਧਿਆਨ ਰੱਖੋ ਕਿ ਕਲਸ਼ ਸੋਨਾ, ਚਾਂਦੀ, ਤਾਂਬਾ, ਪਿੱਤਲ ਜਾਂ ਮਿੱਟੀ ਦਾ ਹੀ ਹੋਵੇ।

sunita

This news is Content Editor sunita