ਕੇਂਦਰੀ ਜੇਲ ਕਪੂਰਥਲਾ ''ਚ ਸਰਚ ਮੁਹਿੰਮ ਦੌਰਾਨ 11 ਮੋਬਾਇਲ ਬਰਾਮਦ

02/15/2020 11:02:20 AM

ਕਪੂਰਥਲਾ (ਭੂਸ਼ਣ)— ਕੇਂਦਰੀ ਜੇਲ ਕਪੂਰਥਲਾ ਅਤੇ ਜਲੰਧਰ 'ਚ ਮੋਬਾਇਲ ਬਰਾਮਦਗੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੀ ਰਾਤ ਸੀ. ਆਰ. ਪੀ. ਐੱਫ. ਦੀਆਂ ਟੀਮਾਂ ਵੱਲੋਂ ਜੇਲ ਪੁਲਸ ਦੀ ਮਦਦ ਨਾਲ ਚਲਾਈ ਗਈ ਸਰਚ ਮੁਹਿੰਮ ਦੌਰਾਨ 11 ਹੋਰ ਮੋਬਾਇਲ, 5 ਸਿਮ ਕਾਰਡ, 8 ਬੈਟਰੀਆਂ ਅਤੇ ਚਾਰਜਰ ਬਰਾਮਦ ਹੋਏ ਹਨ। ਇਸ ਪੂਰੀ ਬਰਾਮਦਗੀ ਨੂੰ ਲੈ ਕੇ ਜੇਲ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਕੋਤਵਾਲੀ ਦੀ ਪੁਲਸ ਨੇ 5 ਹਵਾਲਾਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਏ. ਡੀ. ਜੀ. ਪੀ. ਜੇਲ ਪ੍ਰਵੀਨ ਸਿਨਹਾ ਦੇ ਹੁਕਮਾਂ 'ਤੇ ਸੂਬੇ ਭਰ ਦੀਆਂ ਜੇਲਾਂ 'ਚ ਚਲਾਈ ਜਾ ਰਹੀ ਵਿਸ਼ੇਸ਼ ਸਰਚ ਮੁਹਿੰਮ ਤਹਿਤ ਸੁਪਰਡੈਂਟ ਜੇਲ ਬਲਜੀਤ ਸਿੰਘ ਘੁੰਮਣ ਦੀ ਨਿਗਰਾਨੀ 'ਚ ਸਹਾਇਕ ਸੁਪਰਡੈਂਟ ਹਰਦੇਵ ਸਿੰਘ, ਬਹਾਦਰ ਸਿੰਘ ਅਤੇ ਗੁਰਦੇਵ ਸਿੰਘ ਦੀ ਅਗਵਾਈ 'ਚ ਸੀ. ਆਰ. ਪੀ. ਐੱਫ. ਪੰਜਾਬ ਪੁਲਸ ਅਤੇ ਜੇਲ ਪੁਲਸ ਨੇ ਵੱਖ-ਵੱਖ ਬੈਰਕਾਂ ਦੀ ਚੈਕਿੰਗ ਨੂੰ ਲੈ ਕੇ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਸੀ। ਜਿਸ ਦੌਰਾਨ ਜਦੋਂ ਬੈਰਕਾਂ 'ਚ ਬੰਦ ਹਵਾਲਾਤੀ ਵਿਕਰਮਜੀਤ ਸਿੰਘ ਉਰਫ ਬਾਬਾ ਪੁੱਤਰ ਜਸਵਿੰਦਰ ਸਿੰਘ ਨਿਵਾਸੀ ਰਾਜ ਨਗਰ ਬਸਤੀ ਬਾਵਾ ਖੇਲ ਜਲੰਧਰ, ਹਵਾਲਾਤੀ ਮਨਪ੍ਰੀਤ ਸਿੰਘ ਉਰਫ ਰੋਹਿਤ ਪੁੱਤਰ ਸਤਨਾਮ ਸਿੰਘ ਵਾਸੀ ਪਾਵਰ ਕਾਲੋਨੀ ਮਜੀਠਾ ਰੋਡ ਅੰਮ੍ਰਿਤਸਰ, ਹਵਾਲਾਤੀ ਅਕਾਸ਼ਦੀਪ ਸਿੰਘ ਉਰਫ ਕਸੀ ਪੁੱਤਰ ਸਲਵਿੰਦਰਪਾਲ ਸਿੰਘ ਵਾਸੀ ਅੰਮ੍ਰਿਤਸਰ ਅਤੇ ਹਵਾਲਾਤੀ ਹਨੀ ਕੁਮਾਰ ਪੁੱਤਰ ਚਮਨ ਲਾਲ ਵਾਸੀ ਗੁਰਦਾਸਪੁਰ ਤੋਂ 11 ਮੋਬਾਇਲ ਫੋਨ, 5 ਸਿਮ ਕਾਰਡ, 8 ਬੈਟਰੀਆਂ ਅਤੇ ਚਾਰਜਰ ਬਰਾਮਦ ਕੀਤੇ ਗਏ। ਇਸ ਸਬੰਧੀ ਹਵਾਲਾਤੀਆਂ ਨੂੰ ਜਲਦੀ ਹੀ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ਦੇ ਆਧਾਰ 'ਤੇ ਥਾਣਾ ਕੋਤਵਾਲੀ ਲਿਆਂਦਾ ਜਾਵੇਗਾ।

shivani attri

This news is Content Editor shivani attri