ਸੈਂਟਰਲ ਜੇਲ ''ਚ ਹਵਾਲਾਤੀ ਤੋਂ ਮਿਲਿਆ ਮੋਬਾਇਲ ਫੋਨ

02/03/2020 3:14:04 PM

ਹੁਸ਼ਿਆਰਪੁਰ (ਅਮਰਿੰਦਰ) : ਸੈਂਟਰਲ ਜੇਲ 'ਚ ਅਚਾਨਕ ਜਾਂਚ ਦੌਰਾਨ ਪੇਸ਼ੀ ਤੋਂ ਪਰਤਣ 'ਤੇ ਕੈਦੀਆਂ ਅਤੇ ਹਵਾਲਾਤੀਆਂ ਦੀ ਤਲਾਸ਼ੀ ਦੌਰਾਨ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਥਾਣਾ ਸਿਟੀ ਪੁਲਸ ਦੇ ਸਾਹਮਣੇ ਦਰਜ ਸ਼ਿਕਾਇਤ ਵਿਚ ਸਹਾਇਕ ਜੇਲ ਸੁਪਰਡੈਂਟ ਰਾਜ ਕਿਸ਼ੋਰ ਨੇ ਦੱਸਿਆ ਕਿ ਜੇਲ ਦੇ ਅੰਦਰ ਅਚਾਨਕ ਜਾਂਚ ਦੌਰਾਨ ਹਵਾਲਾਤੀ ਨਰਿੰਦਰ ਸਿੰਘ ਨਿਵਾਸੀ ਡੁਗਰੀ ਜ਼ਿਲਾ ਲੁਧਿਆਣਾ ਕੋਲੋਂ 1 ਮੋਬਾਇਲ ਫੋਨ ਬਰਾਮਦ ਹੋਇਆ ਹੈ। ਥਾਣਾ ਸਿਟੀ ਪੁਲਸ ਨੇ ਜੇਲ ਪ੍ਰਬੰਧਕਾਂ ਦੀ ਸ਼ਿਕਾਇਤ ਉੱਤੇ ਦੋਸ਼ੀ ਨਰਿੰਦਰ ਸਿੰਘ ਦੇ ਖਿਲਾਫ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।  


Anuradha

Content Editor

Related News