ਕੇਂਦਰੀ ਜੇਲ੍ਹ ’ਚ ਹਵਾਲਾਤੀ ਤੋਂ ਨਸ਼ੇ ਵਾਲਾ ਪਦਾਰਥ ਬਰਾਮਦ

10/14/2021 1:29:27 PM

ਕਪੂਰਥਲਾ (ਭੂਸ਼ਣ)- ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ’ਚ ਸੀ. ਆਰ. ਪੀ. ਐੱਫ. ਦੀ ਟੀਮ ਨੇ ਚੈਕਿੰਗ ਮੁਹਿੰਮ ਦੌਰਾਨ ਇਕ ਹਵਾਲਾਤੀ ਤੋਂ ਨਸ਼ੇ ਵਾਲਾ ਪਦਾਰਥ ਬਰਾਮਦ ਕੀਤਾ ਹੈ। ਮੁਲਜ਼ਮ ਹਵਾਲਾਤੀ ਖਿਲਾਫ ਥਾਣਾ ਕੋਤਵਾਲੀ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਏ. ਡੀ. ਜੀ. ਪੀ. ਜੇਲ ਪ੍ਰਵੀਨ ਸਿਨ੍ਹਾ ਦੇ ਹੁਕਮਾਂ ’ਤੇ ਸੂਬੇ ਭਰ ਦੀਆਂ ਜੇਲਾਂ ’ਚ ਚਲਾਈ ਜਾ ਰਹੀ ਸਰਚ ਮੁਹਿੰਮ ਤਹਿਤ ਸੁਪਰਡੈਂਟ ਜੇਲ੍ਹ ਗੁਰਨਾਮ ਦੀ ਨਿਗਰਾਨੀ ’ਚ ਸੀ. ਆਰ. ਪੀ. ਐੱਫ. ਦੀਆਂ ਟੀਮਾਂ ਨੇ ਚੈਕਿੰਗ ਮੁਹਿੰਮ ਚਲਾਈ ਹੋਈ ਸੀ, ਜਿਸ ਦੌਰਾਨ ਬੈਰਕ ਨੰਬਰ 7 ਦੇ ਕਮਰਾ ਨੰਬਰ 6 ’ਚ ਬੰਦ ਹਵਾਲਾਤੀ ਵਰਿੰਦਰ ਕੁਮਾਰ ਉਰਫ ਗੌਰਾ ਪੁੱਤਰ ਹਰਬੰਸ ਲਾਲ ਵਾਸੀ ਸਿੰਘਪੁਰ ਥਾਣਾ ਮਹਿਤਪੁਰ ਜ਼ਿਲਾ ਜਲੰਧਰ ਤੋਂ ਤਲਾਸ਼ੀ ਦੌਰਾਨ 1 ਗ੍ਰਾਮ 3 ਮਿਲੀਗ੍ਰਾਮ ਨਸ਼ੇ ਵਾਲਾ ਪਦਾਰਥ ਬਰਾਮਦ ਹੋਇਆ। ਬਰਾਮਦ ਨਸ਼ੇ ਵਾਲਾ ਪਦਾਰਥ ਹਵਾਲਾਤੀ ਦੇ ਕੋਲ ਕਿਵੇਂ ਪਹੁੰਚਿਆ ਅਤੇ ਇਸ ਨੂੰ ਪਹੁੰਚਾਉਣ ਵਾਲੇ ਕੌਣ ਸਨ, ਇਸ ਸਬੰਧੀ ਜਲਦ ਹੀ ਮੁਲਜ਼ਮ ਹਵਾਲਾਤੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਕੇਂਦਰੀ ਜੇਲ੍ਹ ਤੋਂ ਥਾਣਾ ਕੋਤਵਾਲੀ ਲਿਆਂਦਾ ਜਾਵੇਗਾ।

shivani attri

This news is Content Editor shivani attri