ਕੇਂਦਰ ਸਰਕਾਰ ਵੱਲੋਂ ਕਿਸਾਨ ਨੇਤਾਵਾਂ ਖ਼ਿਲਾਫ਼ NIA ਦੀ ਵਰਤੋਂ ਕਰਨਾ ਬੁਖਲਾਹਟ ਦਾ ਨਤੀਜਾ

01/18/2021 5:02:08 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਅਤੇ ਭਗਵਾਨ ਵਾਲਮੀਕਿ ਧਰਮ ਰੱਖਿਆ ਸੰਮਤੀ ਦੇ ਪੰਜਾਬ ਪ੍ਰਧਾਨ ਵਿਕਾਸ ਹੰਸ ਨੇ ਇਕ ਸਾਂਝਾ ਬਿਆਨ ਜਾਰੀ ਕਰ ਨੈਸ਼ਨਲ ਇਨਵੈਸਟੀਗੇਟ ਏਜੰਸੀ (ਐੱਨ.ਆਈ. ਏ) ਵੱਲੋਂ ਕਿਸਾਨੀ ਸੰਘਰਸ਼ ਵਿੱਚ ਸ਼ਾਮਿਲ ਕਿਸਾਨ ਨੇਤਾਵਾਂ,ਪੱਤਰਕਾਰਾਂ ਅਤੇ ਸਿੱਖ ਨੌਜਵਾਨਾਂ ਨੂੰ ਜਾਰੀ ਕੀਤੇ ਸੰਮਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਇਸ ਕਾਰਵਾਈ ਨੂੰ ਉਨ੍ਹਾਂ ਨੇ ਭਾਜਪਾ ਦੀ ਬੁਖਲਾਹਟ ਅਤੇ ਅੰਦੋਲਨ ਨੂੰ ਕਮਜੋਰ ਕਰਨ ਦੀ ਘਟੀਆ ਅਤੇ ਸ਼ਰਮਨਾਕ ਹਰਕਤ ਦੱਸਿਆ। 

ਇਹ ਵੀ ਪੜ੍ਹੋ : ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਵਾਲਿਆਂ ’ਤੇ UAPA ਲਾ ਕੇ ਭਾਜਪਾ ਫੈਲਾਅ ਰਹੀ ਹੈ ਰਾਜਨੀਤਿਕ ਅੱਤਵਾਦ : ਖਹਿਰਾ

ਉਨ੍ਹਾਂ ਕਿਹਾ ਕਿ ਜਦ ਦੇਸ਼ ਲਾਕਡਾਂਨ ਦੌਰਾਨ ਭੁੱਖਾ ਮਰ ਰਿਹਾ ਸੀ ਅਤੇ ਪੰਜਾਬ ਅਤੇ ਕਿਸਾਨ ਦੇਸ਼ ਨੂੰ ਲੰਗਰ ਅਤੇ ਅਨਾਜ਼ ਵੰਡ ਰਹੇ ਸੀ। ਉਸ ਵੇਲੇ ਮੋਦੀ ਸਰਕਾਰ ਨੂੰ ਇਹ ਸਭ ਰਾਸ਼ਟਰਵਾਦੀ ਲਗ ਰਹੇ ਸਨ ਹੁਣ ਜਦ ਹਰੇਕ ਵਰਗ ਨਾਲ ਸਬੰਧਤ ਪੰਜਾਬੀ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਧੱਕੇਸ਼ਾਹੀਆ ਦੇ ਬਾਵਜੂਦ ਦਿੱਲੀ ਦੀ ਸਰਹੱਦ ਉਤੇ ਹੱਕ ਮੰਗ ਰਿਹਾ ਹੈ। ਉਨ੍ਹਾਂ ਨੂੰ ਦੇਸ਼ਧ੍ਰੋਹੀ, ਖਾਲਿਸਤਾਨੀ, ਪਾਕਿਸਤਾਨੀ ਅਤੇ ਨਕਸਲਵਾਦੀ ਕਹਿ ਕੇ ਜ਼ੋ ਦੁਨੀਆ ਦਾ ਧਿਆਨ ਕਿਸਾਨੀ ਅੰਦੋਲਨ ਤੋਂ ਲਾਂਭੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜਾ ਗੁਜਰਾਤ ਮਾਡਲ ਪ੍ਰਧਾਨ ਮੰਤਰੀ ਮੋਦੀ ਦੇਸ਼ ਵਿੱਚ ਲਾਗੂ ਕਰਨ ਦੀ ਗੱਲ ਕਰ ਰਹੇ ਹਨ ਦੁਨੀਆ ਨੂੰ ਦੱਸਣਗੇ ਕਿ ਤੁਹਾਡੇ ਆਪਣੇ ਸੂਬੇ ਗੁਜਰਾਤ ਤੋਂ ਕਿੰਨੇ ਲੋਕ ਦੇਸ਼ ਦੀਆਂ ਸਰਹੱਦਾਂ ਅਤੇ ਭਾਰਤੀ ਸੈਨਿਕ ਬਣ ਕੇ ਦੇਸ਼ ਲਈ ਸ਼ਹੀਦ ਹੋ ਰਹੇ ਹਨ।

ਇਹ ਵੀ ਪੜ੍ਹੋ : ਸ਼ਰਮਸਾਰ: ਮੋਗਾ ’ਚ 2 ਬੱਚਿਆਂ ਦੇ ਪਿਓ ਵੱਲੋਂ ਤੀਜੀ ਜਮਾਤ ’ਚ ਪੜ੍ਹਦੀ ਬੱਚੀ ਨਾਲ ਜਬਰ-ਜ਼ਿਨਾਹ

ਉਨ੍ਹਾਂ ਕਿਹਾ ਕਿ ਦੇਸ਼ ਨੂੰ ਅਜ਼ਾਦ ਕਰਾਉਣ ਵਿੱਚ ਸਭ ਤੋਂ ਵੱਧ ਸਹਾਦਤਾਂ ਪੰਜਾਬੀਆਂ ਨੇ ਕੀਤੀਆਂ ਅਤੇ 1966 ਵਿੱਚ ਜਦ ਦੇਸ਼ ਭੁੱਖਾ ਮਰ ਰਿਹਾ ਸੀ। ਰਾਤ ਦਿਨ ਕੰਮ ਕਰਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਹੀ ਦੇਸ਼ ਨੁ ਭੁੱਖਮਰੀ ਤੋਂ ਬਚਾਇਆ ਸੀ। ਉਨ੍ਹਾਂ ਕਿਹਾ ਕਿ 26 ਜਨਵਰੀ ਦੀ ਟਰੈਕਟਰ ਪਰੇਡ ਤੋਂ ਘਬਰਾਈ ਮੋਦੀ ਸਰਕਾਰ ਹੱਥਕੰਡੇ ਅਪਣਾ ਰਹੀ ਹੈ, ਇਸੇ ਲਈ ਉਹ ਕੇਂਦਰੀ ਏਜੰਸੀਆਂ ਦੀ ਦੁ਼ਰਵਰਤੋਂ ਕਰਕੇ ਅੰਦੋਲਨਕਾਰੀਆਂ ਨੂੰ  ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਹੋਰ ਕਿਹਾ ਕਿ ਐੱਨ. ਆਈ. ਏ. ਵਲੋਂ ਭੇਜੇ ਨੋਟਿਸਾਂ ਬਾਰੇ ਕੈਪਟਨ ਸਰਕਾਰ ਨੂੰ ਵੀ ਆਪਣਾ ਰੁੱਖ ਸਪਸ਼ੱਟ ਕਰਨਾ ਚਾਹੀਦਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਇਨ੍ਹਾਂ ਨੋਟਿਸਾਂ ਅਤੇ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। 

ਇਹ ਵੀ ਪੜ੍ਹੋ : ਠੰਡ ਤੋਂ ਬਚਣ ਲਈ ਬਾਲ਼ੀ ਅੰਗੀਠੀ, ਦਮ ਘੁਟਣ ਕਾਰਨ ਮਾਂ ਸਣੇ ਦੋ ਬਚਿਆਂ ਦੀ ਮੌਤ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News