ਦੋ ਮੁਲਜ਼ਮਾਂ ਦੇ ਫੜੇ ਜਾਣ ਦੀ ਰਹੀ ਚਰਚਾ, ਪਰ ਪੁਲਸ ਨੇ ਨਹੀਂ ਕੀਤੀ ਪੁਸ਼ਟੀ

03/29/2021 1:36:14 PM

ਜਲੰਧਰ (ਸੁਨੀਲ, ਜ. ਬ.)- 9 ਮਾਰਚ ਨੂੰ ਨੰਗਲ ਸਲੇਮਪੁਰ ਵਿਚ ਸੀਮੇਂਟ ਸਟੋਰ ਵਿਚ ਗੋਲੀ ਮਾਰ ਕੇ ਸਟੋਰ ਦੇ ਮਾਲਕ ਤੇਜਿੰਦਰ ਪਾਲ ਸਿੰਘ ਬਾਜਵਾ ਪੁੱਤਰ ਕਰਨੈਲ ਸਿੰਘ (60) ਨੂੰ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਅੱਜ ਪੁਲਸ ਵੱਲੋਂ ਦੋ ਮੁਲਜ਼ਮਾਂ ਨੂੰ ਫੜੇ ਜਾਣ ਦੀ ਚਰਚਾ ਜ਼ੋਰਾਂ ’ਤੇ ਰਹੀ। ਲੋਕ ਇਸ ਦੀ ਜਾਣਕਾਰੀ ਹਾਸਲ ਕਰਨ ਲਈ ਇੱਧਰ-ਉਧਰ ਫੋਨ ਕਰਨ ਲੱਗੇ। ਹਾਲਾਂਕਿ ਇਸ ਮਾਮਲੇ ਦੀ ਪੁਲਸ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ। ਜਦੋਂ ਉਸ ਬਾਰੇ ਡੀ. ਐੱਸ. ਪੀ. ਕਰਤਾਰਪੁਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਅਜੇ ਕੋਈ ਮੁਲਜ਼ਮ ਨਹੀਂ ਫੜਿਆ।

ਇਹ ਵੀ ਪੜ੍ਹੋ : ਡਿਊਟੀ ’ਤੇ ਤਾਇਨਾਤ ਏ. ਐੱਸ. ਆਈ. ਨੂੰ ਮਿਲੀ ਦਰਦਨਾਕ ਮੌਤ, ਦੂਰ ਤੱਕ ਘੜੀਸਦਾ ਲੈ ਗਿਆ ਟਰੱਕ

PunjabKesari

ਵਰਣਨਯੋਗ ਹੈ ਕਿ ਘਟਨਾ ਵਾਲੇ ਦਿਨ ਦਿਹਾਤੀ ਪੁਲਸ ਵਿਚ ਹਫੜਾ-ਦਫੜੀ ਦਾ ਮਾਹੌਲ ਸੀ। ਕ੍ਰਾਈਮ ਸੀਨ ਨੂੰ ਵੇਖਣ ਅਤੇ ਜਾਂਚ ਕਰਨ ਲਈ ਕਈ ਥਾਣਿਆਂ ਦੀ ਪੁਲਸ ਮੌਕੇ ’ਤੇ ਆਈ ਅਤੇ ਆਪੋ-ਆਪਣੇ ਨਜ਼ਰੀਏ ਨਾਲ ਘਟਨਾ ਦੀ ਤਫਤੀਸ਼ ਕਰਨ ਲੱਗੀ। ਪੁਲਸ ਨੇ ਮੁਲਜ਼ਮਾਂ ਦੀ ਮੌਕੇ ’ਤੇ ਗਿਣਤੀ ਤਿੰਨ ਦੱਸੀ ਸੀ।

ਮੈਂ ਆਪਣੀ ਮੌਤ ਨੂੰ ਨੇੜਿਓਂ ਵੇਖਿਆ : ਬਾਜਵਾ
ਜ਼ਖਮੀ ਤੇਜਿੰਦਰਪਾਲ ਸਿੰਘ ਬਾਜਵਾ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਮੈਂ ਦੋ ਤਿੰਨ ਦਿਨ ਪਹਿਲਾਂ ਹੀ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਮੋੜਿਆ ਹਾਂ। ਉਨ੍ਹਾਂ ਕਿਹਾ ਕਿ ਮੈਂ ਆਪਣੀ ਮੌਤ ਨੂੰ ਬਹੁਤ ਨੇੜਿਓਂ ਦੇਖਿਆ ਹੈ ਪਰ ਆਪਣੇ ਹੌਂਸਲੇ ਅਤੇ ਬਹਾਦਰੀ ਨਾਲ ਮੈਂ ਗੋਲੀ ਚਲਾਉਣ ਵਾਲੇ ਹਮਲਾਵਰਾਂ ਨਾਲ ਕਾਫੀ ਸਮਾਂ ਗੁਥਮ-ਗੁਥਾ ਹੋਇਆ। ਉਹ ਮੈਨੂੰ ਦੁਕਾਨ ਦੇ ਅੰਦਰ ਤੱਕ ਲਿਜਾਣਾ ਚਾਹੁੰਦੇ ਸਨ ਤਾਂ ਜੋ ਉਹ ਖੁਖਰੀ ਨਾਲ ਮੈਨੂੰ ਮਾਰ ਕੇ ਟੇਬਲ ’ਤੇ ਪਏ ਪੈਸੇ ਆਦਿ ਲਿਜਾ ਸਕਣ। ਮੈਂ ਦੁਕਾਨ ਦੇ ਦਰਵਾਜ਼ੇ ’ਤੇ ਡਿੱਗ ਗਿਆ ਅਤੇ ਉਨ੍ਹਾਂ ਕੋਲੋਂ ਖੁਖਰੀ ਖੋਹ ਲਈ, ਜਦੋਂ ਮੁਲਜ਼ਮਾਂ ਨੇ ਦੇਖਿਆ ਕਿ ਮੈਂ ਕਾਬੂ ਨਹੀਂ ਆ ਰਿਹਾ ਤਾਂ ਉਨ੍ਹਾਂ ਮੇਰੇ ’ਤੇ ਗੋਲੀ ਚਲਾ ਦਿੱਤੀ।

ਇਹ ਵੀ ਪੜ੍ਹੋ : ਕੇਸਰੀ ਰੰਗ ‘ਚ ਰੰਗੀ ਗਈ ‘ਗੁਰੂ ਨਗਰੀ’ ਸ੍ਰੀ ਕੇਸਗੜ੍ਹ ਸਾਹਿਬ, ਵੱਡੀ ਗਿਣਤੀ ’ਚ ਸੰਗਤ ਹੋਈ ਨਤਮਸਤਕ

ਉਨ੍ਹਾਂ ਦੱਸਿਆ ਕਿ ਡੀ. ਐੱਮ. ਸੀ. ਵਿਚ ਇਲਾਜ ਦੌਰਾਨ ਡਾਕਟਰਾਂ ਨੇ ਬਹੁਤ ਵਧੀਆ ਦੇਖ-ਭਾਲ ਕੀਤੀ ਪਰ ਅਜੇ ਵੀ ਗੋਲੀ ਫੇਫੜਿਲਾਂ ਤੋਂ ਦੋ ਤੋਂ ਤਿੰਨ ਐੱਮ. ਐੱਮ. ਉੱਪਰ ਹੈ ਪਰ ਹੁਣ ਮੈਂ ਕਾਫ਼ੀ ਠੀਕ ਹਾਂ ਅਤੇ ਲਗਾਤਾਰ ਡਾਕਟਰਾਂ ਦੇ ਸੰਪਰਕ ਵਿਚ ਹਾਂ। ਗੋਲੀ ਮੂੰਹ ਵਿਚ ਲੱਗਣ ਨਾਲ ਮੇਰੇ ਕਾਫੀ ਦੰਦ ਟੁੱਟ ਚੁੱਕੇ ਹਨ ਅਤੇ ਸ਼ਰੇ ਲੱਗਣ ਨਾਲ ਕਾਫ਼ੀ ਸੱਟ ਲੱਗੀ ਸੀ ਪਰ ਹੁਣ ਜ਼ਖਮ ਵੀ ਸੁਕ ਰਹੇ ਹਨ ਅਤੇ ਮੈਂ ਜ਼ਿਆਦਾ ਤਰਲ ਪਦਾਰਥ ਹੀ ਲੈ ਰਿਹਾ ਹਾਂ।
ਇਹ ਵੀ ਪੜ੍ਹੋ : ਲੁਧਿਆਣਾ: ਚਿਕਨ ਕਾਰਨਰ ਦੇ ਮਾਲਕ ਨੇ ਸਿਧਵਾਂ ਨਹਿਰ 'ਚ ਮਾਰੀ ਛਾਲ, ਸੁਸਾਈਡ ਨੋਟ ’ਚ ਦੱਸਿਆ ਮੌਤ ਦਾ ਕਾਰਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News