ਬਿਰਧ ਆਸ਼ਰਮ ''ਚ ਬੜੇ ਹੀ ਭਾਵਨਾਤਮਕ ਮਾਹੌਲ ''ਚ ਮਨਾਇਆ ਗਿਆ ਰੱਖੜੀ ਦਾ ਤਿਉਹਾਰ

08/11/2022 6:42:17 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਪਿੰਡ ਦੇਹਰੀਵਾਲ ਵਿਖੇ ਸਮਾਜ ਸੇਵੀ, ਪ੍ਰਵਾਸੀ ਭਾਰਤੀ ਜਵਾਹਰ ਸਿੰਘ ਪੱਡਾ ਵੱਲੋਂ ਚਲਾਏ ਜਾ ਰਹੇ ਗੁਰੂ ਨਾਨਕ ਬਿਰਧ ਆਸ਼ਰਮ ਵਿਖੇ ਰੱਖੜੀ ਦਾ ਤਿਉਹਾਰ ਬੜੇ ਹੀ ਭਾਵਨਾਤਮਕ ਮਾਹੌਲ ਵਿਚ ਮਨਾਇਆ ਗਿਆ। ਆਸ਼ਰਮ ਦੇ ਸੰਚਾਲਕ ਹਰਵਿੰਦਰ ਸਿੰਘ ਬਸੀ ਜਲਾਲ ਦੀ ਦੇਖਰੇਖ ਹੇਠ ਆਸ਼ਰਮ ਵਿੱਚ ਰਹਿ ਰਹੀਆਂ ਔਰਤਾ ਨੇ ਆਸ਼ਰਮ ਵਿਚ ਰਹਿ ਰਹੇ ਮਰਦਾਂ ਦੇ ਰੱਖੜੀ ਬੰਨੀ ਅਤੇ ਬੇਸਹਾਰਾ ਹੋਣ 'ਤੇ ਆਸ਼ਰਮ ਵਿਚ ਜੀਵਨ ਜੀਅ ਰਹੇ ਔਰਤ ਅਤੇ ਮਰਦ ਨੇ ਆਪਣੇ ਪਰਿਵਾਰਾਂ ਨੂੰ ਯਾਦ ਕਰਕੇ ਕਾਫ਼ੀ ਭਾਵੁਕ ਹੋਏ। 

ਇਹ ਵੀ ਪੜ੍ਹੋ: ਜਲੰਧਰ: ਰੱਖੜੀ ਦੇ ਤਿਉਹਾਰ ਮੌਕੇ ਉਜੜਿਆ ਪਰਿਵਾਰ, ਭਿਆਨਕ ਸੜਕ ਹਾਦਸੇ 'ਚ 8 ਸਾਲਾ ਬੱਚੇ ਦੀ ਮੌਤ

ਇਸ ਦੇ ਨਾਲ ਉਨ੍ਹਾਂ ਭਾਵੁਕ ਹੁੰਦੇ ਹੋਏ ਦੱਸਿਆ ਕਿ ਆਸ਼ਰਮ ਵਿਚ ਮਿਲ ਰਹੀਆਂ ਸਹੂਲਤਾਂ ਅਤੇ ਨਿਸ਼ਕਾਮ ਸੇਵਾ ਦੇ ਚਲਦਿਆਂ ਇਹ ਲੋਕ ਨਵੇਂ ਰਿਸ਼ਤਿਆਂ ਨੂੰ ਹੀ ਤਰਜੀਹ ਦੇ ਰਹੇ ਹਨ ਅਤੇ ਆਸ਼ਰਮ ਵਿਚ ਰਹਿੰਦੇ ਸਾਰੇ ਲੋਕ ਅਤੇ ਪ੍ਰਬੰਧਕ ਸੇਵਾਦਾਰ ਉਨ੍ਹਾਂ ਦਾ ਪਰਿਵਾਰ ਬਣ ਚੁੱਕਾ ਹੈ। ਇਸ ਮੌਕੇ ਮੁਖਤਿਆਰ ਸਿੰਘ, ਦੀਪੂ ਦੇਹਰੀਵਾਲ, ਦੀਪਕ ਕੁਮਾਰ, ਪੱਪੂ, ਬਿੱਲਾ, ਮਹਿੰਦਰ ਸਿੰਘ, ਤਰਸੇਮ ਸਿੰਘ, ਗੁਲਜ਼ਾਰੀ ਲਾਲ, ਬਲਬੀਰ ਸਿੰਘ, ਮੇਜਰ ਸਿੰਘ, ਹਰੀਸ਼ ਚੰਦਰ, ਸੀਲਾ ਦੇਵੀ, ਅਵਤਾਰ ਕੌਰ, ਪ੍ਰਕਾਸ਼ ਕੌਰ, ਲਕਸ਼ਮੀ ਆਦਿ ਮੌਜੂਦ ਸਨ। 

ਇਹ ਵੀ ਪੜ੍ਹੋ: ਅਹਿਮ ਖ਼ਬਰ: ਪੰਜਾਬ ਪੁਲਸ ’ਚ ਸਬ ਇੰਸਪੈਕਟਰਾਂ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ, ਇੰਝ ਹੋਵੇਗੀ ਪ੍ਰੀਖਿਆ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri