ਸਾਊਣ ਮਹੀਨੇ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਨੇ ਕਰਵਾਇਆ ਸਮਾਰੋਹ (ਵੀਡੀਓ)

08/06/2018 5:43:11 PM

ਜਲੰਧਰ (ਸੋਨੂੰ)— ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸਾਊਣ ਮਹੀਨੇ ਮੌਕੇ ਜਲੰਧਰ ਵਿਖੇ ਅਕਸ਼ਰਧਾਮ ਮੰਦਿਰ 'ਚ ਸਮਾਰੋਹ ਕਰਵਾਇਆ ਗਿਆ। ਇਸ ਮੌਕੇ 'ਤੇ ਮੁੱਖ ਮਹਿਮਾਨ ਦੇ ਤੌਰ 'ਤੇ ਪੰਜਾਬ ਕੇਸਰੀ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਜੀ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਪ੍ਰੀਸ਼ਦ 25 ਸਾਲਾਂ ਤੋਂ ਸਾਊਣ ਮਹੀਨੇ 'ਚ ਸਮਾਰੋਹ ਕਰਵਾ ਰਹੀ ਸੀ। ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਦੇ ਉੱਪ ਪ੍ਰਧਾਨ ਰਾਜਕੁਮਾਰ ਚੌਧਰੀ ਨੇ ਮੁੱਖ ਮਹਿਮਾਨ ਸਮੇਤ ਸਮਾਗਮ 'ਚ ਪਹੁੰਚੀਆਂ ਉਘੀਆਂ ਸ਼ਖਸੀਅਤਾਂ ਦਾ ਸੁਆਗਤ ਕੀਤਾ।

PunjabKesari

ਇਸ ਸਮਾਗਮ 'ਚ ਸੀਮਾ ਭਜਨ ਮੰਡਲੀ ਵੱਲੋਂ ਭਜਨ ਗਾਇਨ ਕਰਕੇ ਸਮਾਂ ਬਨ੍ਹਿਆ ਗਿਆ। ਉਥੇ ਹੀ ਸਮਾਜ ਸੇਵਕ ਹਰੀਸ਼ ਅਰੋੜਾ ਨੇ ਗਊ ਹੱਤਿਆ ਰੋਕਣ 'ਤੇ ਸੰਦੇਸ਼ ਦਿੱਤਾ। ਸ਼੍ਰੀ ਅਭਿਜੈ ਚੋਪੜਾ ਜੀ ਨੇ ਨਸ਼ਿਆਂ ਨੂੰ ਖਤਮ ਕਰਨ ਅਤੇ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਨ ਸਬੰਧੀ ਸੰਦੇਸ਼ ਦਿੱਤਾ। ਉਥੇ ਹੀ ਅਕਸ਼ਧਾਮ ਦੇ ਸੁਆਮੀ ਜੈ ਤੀਰਥ ਜੀ ਵੱਲੋਂ ਸੰਗਤਾਂ ਨੂੰ ਸਾਧਾ ਜੀਵਨ ਜਿਊਣ ਦਾ ਉਪਦੇਸ਼ ਮਿਲਿਆ ਹੈ।


Related News