ਇਨ੍ਹਾਂ ਧੀਆਂ ਨੇ ਮਹਾਨਗਰ ''ਚ ਪਹਿਲਾ ਤੇ ਦੂਜਾ ਸਥਾਨ ਹਾਸਲ ਕਰਕੇ ਚਮਕਾਇਆ ਨਾਂ

05/07/2019 4:50:04 PM

ਜਲੰਧਰ (ਵਿਨੀਤ)— ਸੀ. ਬੀ. ਐੱਸ. ਈ. 10ਵੀਂ ਦਾ ਨਤੀਜਾ ਐਲਾਨ ਹੋ ਚੁੱਕਾ ਹੈ। ਪਹਿਲਾਂ 5 ਮਈ ਨੂੰ ਨਤੀਜਾ ਡਿਕਲੇਅਰ ਹੋਣ ਦੀਆਂ ਅਫਵਾਹਾਂ ਦਾ ਦੌਰ ਚੱਲਣ ਤੋਂ ਬਾਅਦ ਬੀਤੇ ਦਿਨ ਸਵੇਰੇ ਹੀ ਕੁਝ ਵਿਦਿਆਰਥੀਆਂ ਨੂੰ ਅੰਦਾਜ਼ਾ ਸੀ ਕਿ ਨਤੀਜਾ ਅੱਜ ਹੀ ਐਲਾਨ ਹੋ ਜਾਵੇਗਾ, ਜਿਸ ਕਾਰਨ ਜਿੱਥੇ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਨਤੀਜਾ ਜਾਣਨ ਲਈ ਕੰਪਿਊਟਰ ਸਕ੍ਰੀਨ ਅਤੇ ਮੋਬਾਇਲਾਂ ਨਾਲ ਚਿਪਕੇ ਰਹੇ, ਉਥੇ ਜਦੋਂ ਦੁਪਹਿਰ 2.30 ਵਜੇ ਨਤੀਜਾ ਐਲਾਨ ਹੋਇਆ ਤਾਂ ਉਨ੍ਹਾਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਦੇ ਦਿਲਾਂ ਦੀਆਂ ਧੜਕਣਾਂ ਵੀ ਵੱਧ ਗਈਆਂ।
ਨਤੀਜਾ ਜਾਣਨ ਉਪਰੰਤ ਸਕੂਲਾਂ ਦੇ ਪ੍ਰਬੰਧਕ ਜਿੱਥੇ ਬੱਚਿਆਂ ਦੇ ਸ਼ਾਨਦਾਰ ਨਤੀਜਿਆਂ ਤੋਂ ਖੁਸ਼ ਹੋ ਰਹੇ ਸਨ, ਉਥੇ ਮਾਪੇ ਵੀ ਆਪਣੇ ਬੱਚਿਆਂ ਦੀਆਂ ਉਪਲਬਧੀਆਂ ਤੋਂ ਖੁਸ਼ ਨਜ਼ਰ ਆਏ। ਟਾਪਰਸ ਵਿਦਿਆਰਥੀ ਕਾਫੀ ਖੁਸ਼ ਦਿਸੇ ਅਤੇ ਇਸ ਖੁਸ਼ੀ ਵਾਲੇ ਪਲ ਨੂੰ ਬਿਆਨ ਕਰਦੇ ਹੋਏ ਉਨ੍ਹਾਂ ਨੇ ਸਕੂਲ ਕੈਂਪਸ 'ਚ ਖੂਬ ਮਸਤੀ ਵੀ ਕੀਤੀ। ਸਕੂਲਾਂ ਦੇ ਪ੍ਰਿੰਸੀਪਲਜ਼ ਅਤੇ ਅਧਿਆਪਕ ਵੀ ਬੱਚਿਆਂ ਦੀ ਸਫਲਤਾ ਤੋਂ ਬੇਹੱਦ ਸੰਤੁਸ਼ਟ ਨਜ਼ਰ ਆਏ।


ਐਲਾਨ ਹੋਏ ਨਤੀਜੇ 'ਚ ਇਸ ਵਾਰ ਆਰਮੀ ਪਬਲਿਕ ਸਕੂਲ ਜਲੰਧਰ ਕੈਂਟ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੇ ਅਤੇ ਦੂਜੇ ਸਥਾਨਾਂ 'ਤੇ ਕਬਜ਼ਾ ਕਰਕੇ ਸਫਲਤਾ ਹਾਸਲ ਕੀਤੀ, ਜਿਸ ਤਹਿਤ ਆਰਮੀ ਪਬਲਿਕ ਸਕੂਲ ਦੀ ਵਿਦਿਆਰਥਣ ਮੇਹਰ ਕੌਰ ਅਤੇ ਭੂਮੀ ਚਿਕਾਰਾ ਨੇ 98.8 ਫੀਸਦੀ ਅੰਕ ਹਾਸਲ ਕਰਕੇ ਸਾਂਝੇ ਤੌਰ 'ਤੇ ਮਹਾਨਗਰ 'ਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਇਸੇ ਸਕੂਲ ਦੀ ਵਿਦਿਆਰਥਣ ਸੁਖਜੀਤ ਕੌਰ ਨੇ 98.6 ਫੀਸਦੀ ਅੰਕ ਲੈ ਕੇ ਦੂਜਾ ਅਤੇ ਲਾਲਾ ਜਗਤ ਨਾਰਾਇਣ ਡੀ. ਏ. ਵੀ. ਮਾਡਲ ਸਕੂਲ ਕਬੀਰ ਨਗਰ ਦੀ ਵਿਦਿਆਰਥਣ ਭੂਮਿਕਾ ਅਤੇ ਸੰਸਕ੍ਰਿਤੀ ਕੇ. ਐੱਮ. ਵੀ. ਸਕੂਲ ਦੀ ਵਿਦਿਆਰਥਣ ਪਲਕ ਦੁੱਗਲ ਨੇ 98.4 ਫੀਸਦੀ ਅੰਕ ਲੈ ਕੇ ਮਹਾਨਗਰ 'ਚ ਤੀਜਾ ਸਥਾਨ ਹਾਸਲ ਕੀਤਾ।

shivani attri

This news is Content Editor shivani attri