CBSE10ਵੀਂ ਤੇ 12ਵੀਂ ਦਾ ਨਤੀਜਾ, 12ਵੀਂ ’ਚ ਪਲਕਿਤ ਸਿੱਧੂ ਤੇ ਮੋਕਸ਼ਾ ਤੇ 10ਵੀਂ ’ਚ ਮਹਿਤਾਬ ਕੌਰ ਨੇ ਕੀਤਾ ਟਾਪ

07/23/2022 6:13:11 PM

ਜਲੰਧਰ (ਵਿਨੀਤ)–ਸੀ. ਬੀ. ਐੱਸ. ਈ. ਨੇ ਸ਼ੁੱਕਰਵਾਰ 10ਵੀਂ ਅਤੇ 12ਵੀਂ ਜਮਾਤਾਂ ਦਾ ਨਤੀਜਾ ਐਲਾਨ ਦਿੱਤਾ ਗਿਆ। ਅਜਿਹਾ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਸੀ. ਬੀ. ਐੱਸ. ਈ. ਨੇ ਇਕ ਹੀ ਦਿਨ ਆਪਣੀਆਂ ਬੋਰਡ ਦੀਆਂ ਦੋਵਾਂ ਜਮਾਤਾਂ ਦਾ ਨਤੀਜਾ ਐਲਾਨਿਆ ਹੋਵੇ। ਇਕੱਠੇ ਦੋਵਾਂ ਜਮਾਤਾਂ ਦੇ ਜਾਰੀ ਹੋਏ ਰਿਜ਼ਲਟ ਨੇ ਜਿੱਥੇ ਸਕੂਲ ਸਟਾਫ ਦਾ ਕੰਮ ਕਾਫੀ ਵਧਾ ਦਿੱਤਾ, ਉਥੇ ਹੀ ਦੋਵਾਂ ਜਮਾਤਾਂ ਦੇ ਬੱਚਿਆਂ ਵਿਚ ਰਿਜ਼ਲਟ ਦੀ ਉਡੀਕ ਵਿਚ ਚੱਲ ਰਹੀ ਟੈਨਸ਼ਨ ਵੀ ਇਕੋ ਵੇਲੇ ਖ਼ਤਮ ਹੋ ਗਈ। ਰਿਜ਼ਲਟ ਚੈੱਕ ਕਰਨ ਸਮੇਂ ਵਧੀਆ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਚਿਹਰੇ ਜਿਥੇ ਖੁਸ਼ੀ ਨਾਲ ਖਿੜੇ ਦਿਸੇ, ਉਥੇ ਹੀ ਘੱਟ ਅੰਕ ਆਉਣ ’ਤੇ ਕੁਝ ਮਾਯੂਸ ਵੀ ਹੋਏ।

ਐਲਾਨੇ 12ਵੀਂ ਦੇ ਨਤੀਜੇ ਅਨੁਸਾਰ ਐੱਮ. ਜੀ. ਐੱਨ. ਪਬਲਿਕ ਸਕੂਲ ਅਰਬਨ ਅਸਟੇਟ ਦੀ ਵਿਦਿਆਰਥਣ ਪਲਕਿਤ ਸਿੱਧੂ ਅਤੇ ਸ਼ਿਵ ਜੋਤੀ ਪਬਲਿਕ ਸਕੂਲ ਦੀ ਵਿਦਿਆਰਥਣ ਮੋਕਸ਼ਾ ਨੇ 99.4 ਫੀਸਦੀ ਅੰਕ ਲੈ ਕੇ ਮਹਾਨਗਰ ਵਿਚ ਸਾਂਝੇ ਰੂਪ ਵਿਚ ਟਾਪ ਕੀਤਾ, ਜਦੋਂ ਕਿ ਲਾਲਾ ਜਗਤ ਨਾਰਾਇਣ ਡੀ. ਏ. ਵੀ. ਮਾਡਲ ਸਕੂਲ ਕਬੀਰ ਨਗਰ ਦੇ ਵਿਦਿਆਰਥੀ ਜਯੇਸ਼ ਮਹਾਜਨ ਨੇ 99 ਫੀਸਦੀ ਅੰਕ ਲੈ ਕੇ ਜ਼ਿਲੇ ਭਰ ਵਿਚੋਂ ਦੂਜਾ ਅਤੇ ਸੰਸਕ੍ਰਿਤੀ ਕੇ. ਐੱਮ. ਵੀ. ਸਕੂਲ ਦੀ ਵਿਦਿਆਰਥਣ ਗੁਨਪ੍ਰਿਯਾ ਅਤੇ ਸੀ. ਜੇ. ਐੱਸ. ਪਬਲਿਕ ਸਕੂਲ ਦੇ ਵਿਦਿਆਰਥੀ ਅਕਸ਼ਿਤ ਬੇਰੀ ਨੇ 98.8 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ।

ਇਸੇ ਤਰ੍ਹਾਂ 10ਵੀਂ ਦੇ ਨਤੀਜੇ ਵਿਚ ਐੱਮ. ਜੀ. ਐੱਨ. ਪਬਲਿਕ ਸਕੂਲ ਅਰਬਨ ਅਸਟੇਟ ਦੀ ਵਿਦਿਆਰਥਣ ਮਹਿਤਾਬ ਕੌਰ ਮੁਲਤਾਨੀ ਨੇ 99.8 ਫੀਸਦੀ ਅੰਕ ਲੈ ਕੇ ਮਹਾਨਗਰ ਵਿਚੋਂ ਟਾਪ ਕੀਤਾ, ਜਦੋਂ ਕਿ ਸਵਾਮੀ ਸੰਤ ਦਾਸ ਪਬਲਿਕ ਸਕੂਲ ਜੇ. ਪੀ. ਨਗਰ ਦੇ ਵਿਦਿਆਰਥੀ ਰਾਘਵ ਅਰੋੜਾ ਨੇ 99.6 ਫੀਸਦੀ ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ। ਸਵਾਮੀ ਸੰਤ ਦਾਸ ਪਬਲਿਕ ਸਕੂਲ ਜੇ. ਪੀ. ਨਗਰ ਦੇ ਵਿਦਿਆਰਥੀ ਯਸ਼ਿਤ ਵਰਮਾ ਅਤੇ ਏ. ਪੀ. ਜੇ. ਸਕੂਲ ਮਹਾਵੀਰ ਮਾਰਗ ਦੇ ਵਿਦਿਆਰਥੀ ਆਰੀਅਨ ਸੂਰੀ ਨੇ 99.4 ਫੀਸਦੀ ਅੰਕ ਲੈ ਕੇ ਤੀਜੇ ਸਥਾਨ ’ਤੇ ਕਬਜ਼ਾ ਕੀਤਾ।

12ਵੀਂ ਜਮਾਤ ਦੇ ਟਾਪ-3 ਵਿਦਿਆਰਥੀ

ਫਸਟ ਇਨ ਸਿਟੀ :
ਪਲਕਿਤ ਸਿੱਧੂ (ਐੱਮ. ਜੀ. ਐੱਨ. ਪਬਲਿਕ ਸਕੂਲ ਅਰਬਨ ਅਸਟੇਟ)
ਅਤੇ ਮੋਕਸ਼ਾ (ਸ਼ਿਵ ਜੋਤੀ ਪਬਲਿਕ ਸਕੂਲ)
ਪ੍ਰਾਪਤ ਅੰਕ : 99.4 ਫੀਸਦੀ

ਇਹ ਵੀ ਪੜ੍ਹੋ: ਜਲੰਧਰ: ਸਾਬਕਾ ਸੈਨਿਕ ਸਾਂਝਾ ਮੋਰਚਾ ਨੇ ਪੀ. ਏ. ਪੀ. ਚੌਂਕ 'ਤੇ ਲਾਇਆ ਧਰਨਾ, ਹਾਈਵੇਅ ਕੀਤਾ ਜਾਮ

ਸੈਕਿੰਡ ਇਨ ਸਿਟੀ :
ਜਯੇਸ਼ ਮਹਾਜਨ (ਲਾਲਾ ਜਗਤ ਨਾਰਾਇਣ ਡੀ. ਏ. ਵੀ. ਮਾਡਲ ਸਕੂਲ)
ਪ੍ਰਾਪਤ ਅੰਕ : 99 ਫੀਸਦੀ

ਥਰਡ ਇਨ ਸਿਟੀ :
ਗੁਨਪ੍ਰਿਯਾ (ਸੰਸਕ੍ਰਿਤੀ ਕੇ. ਐੱਮ. ਵੀ. ਸਕੂਲ)
ਅਤੇ ਅਕਸ਼ਿਤ ਬੇਰੀ (ਸੀ. ਜੇ. ਐੱਸ. ਪਬਲਿਕ ਸਕੂਲ)
ਪ੍ਰਾਪਤ ਅੰਕ : 98.8 ਫੀਸਦੀ

10ਵੀਂ ਜਮਾਤ ਦੇ ਟਾਪ-3 ਵਿਦਿਆਰਥੀ
ਫਸਟ ਇਨ ਸਿਟੀ :
ਮਹਿਤਾਬ ਕੌਰ ਮੁਲਤਾਨੀ (ਐੱਮ. ਜੀ. ਐੱਨ. ਪਬਲਿਕ ਸਕੂਲ ਅਰਬਨ ਅਸਟੇਟ)
ਪ੍ਰਾਪਤ ਅੰਕ : 99.8 ਫੀਸਦੀ

ਇਹ ਵੀ ਪੜ੍ਹੋ: ਜਲੰਧਰ ਤੋਂ ਲਾਪਤਾ ਔਰਤ ਦੀ ਲਾਸ਼ ਲਸਾੜਾ ਦੇ ਖੂਹ ’ਚੋਂ ਹੋਈ ਬਰਾਮਦ, ਮਿਲੇ ਫੋਨ ਤੋਂ ਖੁੱਲ੍ਹਣਗੇ ਕਈ ਰਾਜ਼


ਸੈਕਿੰਡ ਇਨ ਸਿਟੀ :
ਰਾਘਵ ਅਰੋੜਾ (ਸਵਾਮੀ ਸੰਤ ਦਾਸ ਪਬਲਿਕ ਸਕੂਲ)
ਪ੍ਰਾਪਤ ਅੰਕ : 99.6 ਫੀਸਦੀ


ਥਰਡ ਇਨ ਸਿਟੀ :
ਯਸ਼ਿਤ ਵਰਮਾ (ਸਵਾਮੀ ਸੰਤ ਦਾਸ ਪਬਲਿਕ ਸਕੂਲ)
ਅਤੇ ਆਰੀਅਨ ਸੂਰੀ (ਏ. ਪੀ. ਜੇ. ਸਕੂਲ ਮਹਾਵੀਰ ਮਾਰਗ)
ਪ੍ਰਾਪਤ ਅੰਕ : 99.4 ਫੀਸਦੀ

ਇਹ ਵੀ ਪੜ੍ਹੋ: ਗੋਰਾਇਆ: ਭੈਣਾਂ ਨੇ ਸਿਰ 'ਤੇ ਸਿਹਰਾ ਸਜਾ ਫੁੱਟਬਾਲ ਖਿਡਾਰੀ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਮਚਿਆ ਚੀਕ-ਚਿਹਾੜਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri