ਫਾਇਨੈਂਸ ਕੰਪਨੀ ਦੇ ਫੀਲਡ ਅਫ਼ਸਰ ਤੋਂ ਲੁੱਟੀ ਨਕਦੀ, 3 ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ

04/02/2022 12:32:25 PM

ਟਾਂਡਾ ਉੜਮੁੜ (ਪੰਡਿਤ, ਮੋਮੀ, ਕੁਲਦੀਸ਼)- ਟਾਂਡਾ ਪੁਲਸ ਨੇ ਬੀਤੇ ਦਿਨੀਂ ਪਿੰਡ ਰਾਜਪੁਰ ਗਹੋਤ ਨਜ਼ਦੀਕ ਫਾਇਨੈਂਸ ਕੰਪਨੀ ਦੇ ਫੀਲਡ ਅਫ਼ਸਰ ਕੋਲੋਂ ਨਕਦੀ ਲੁੱਟਣ ਦੇ ਦੋਸ਼ ਵਿਚ 3  ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਟਾਂਡਾ ਐੱਸ. ਆਈ. ਹਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਲੁੱਟ ਦਾ ਸ਼ਿਕਾਰ ਹੋਏ ਮਿਡਲੈਂਡ ਮਾਈਕਰੋ ਫਾਇਨੈਂਸ ਕੰਪਨੀ ਦਸੂਹਾ ਦੇ ਫੀਲਡ ਅਫ਼ਸਰ ਸਮਸੂਨ ਪੁੱਤਰ ਹੀਰਾ ਵਾਸੀ ਮੰਗੀਆ (ਡੇਰਾ ਬਾਬਾ ਨਾਨਕ) ਗੁਰਦਾਸਪੁਰ ਦੇ ਬਿਆਨ ਦੇ ਆਧਾਰ 'ਤੇ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਸਦਨ ਤੋਂ ਵਾਕਆਊਟ ਕਰਕੇ ਭਾਜਪਾ ਨੇ ਪੰਜਾਬ ਦੇ ਲੋਕਾਂ ਦੀ ਪਿੱਠ ’ਚ ਛੁਰਾ ਮਾਰਿਆ: ਸੁਖਜਿੰਦਰ ਰੰਧਾਵਾ

ਆਪਣੇ ਬਿਆਨ ਵਿਚ ਸਮਸੂਨ ਦੇ ਦੱਸਿਆ ਕਿ ਜਦੋਂ ਉਹ 29 ਮਾਰਚ ਨੂੰ ਰਾਤ 8.30 ਦੇ ਕਰੀਬ ਲੋਨ ਦੀ ਉਗਰਾਹੀ ਕਰਨ ਮੋਟਰਸਾਈਕਲ 'ਤੇ ਜਾ ਰਿਹਾ ਸੀ ਤਾਂ ਪਿੰਡ ਰਾਜਪੁਰ ਗਹੋਤ ਨਜ਼ਦੀਕ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਡੰਡੇ ਦਾ ਵਾਰ ਉਸ ਦੀ ਪਿੱਠ 'ਤੇ ਕੀਤਾ। ਜਦੋਂ ਉਹ ਮੋਟਰਸਾਈਕਲ ਤੋਂ ਡਿੱਗਿਆ ਤਾਂ ਲੁਟੇਰੇ ਉਗਰਾਹੀ ਦੀ 53435 ਰੁਪਏ ਦੀ ਰਕਮ ਦੇ ਨਾਲ ਨਾਲ ਉਸ ਦਾ ਪਰਸ ਵੀ ਖੋਹ ਕੇ ਫਰਾਰ ਹੋ ਗਏ, ਜਿਸ ਵਿਚ ਲਗਭਗ 2 ਹਜ਼ਾਰ ਰੁਪਏ ਅਤੇ ਜਰੂਰੀ ਦਸਤਾਵੇਜ਼ ਸਨ। ਪੁਲਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣੇਦਾਰ ਲੋਕ ਰਾਮ ਮਾਮਲੇ ਦੀ ਜਾਂਚ ਵਿਚ ਜੁਟੇ ਹੋਏ ਹਨ। 

ਇਹ ਵੀ ਪੜ੍ਹੋ: ਵਿਧਾਨ ਸਭਾ ਇਜਲਾਸ ’ਚ ਹੰਗਾਮਾ: ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਸਦਨ ’ਚੋਂ ਕੱਢਿਆ ਬਾਹਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News