ਕੋਰੋਨਾ ਪਾਜ਼ੇਟਿਵ ਕੇਸਾਂ ਦੀ ਝੂਠੀ ਅਫਵਾਹ ਫੈਲਾਉਣ ਵਾਲੇ ਖਿਲਾਫ ਮਾਮਲਾ ਦਰਜ

05/03/2020 12:28:08 AM

ਨਕੋਦਰ, (ਪਾਲੀ)— ਸੋਸ਼ਲ ਮੀਡੀਆ ਫੇਸਬੁੱਕ 'ਤੇ ਨਕੋਦਰ ਹਲਕੇ ਦੇ ਤਿੰਨ ਕੋਰੋਨਾ ਪਾਜ਼ੇਟਿਵ ਕੇਸ ਆਉਣ ਦੀ ਅਫਵਾਹ ਫੈਲਾਉਣ ਵਾਲੇ ਨੌਜਵਾਨ ਖਿਲਾਫ ਸਿਟੀ ਪੁਲਸ ਨੇ ਮਾਮਲਾ ਦਰਜ ਕਰ ਕੇ ਉਸਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਟੀ ਥਾਣਾ ਮੁਖੀ ਇੰਸਪੈਕਟਰ ਅਮਨ ਸੈਣੀ ਨੇ ਦੱਸਿਆ ਕਿ ਉਸ ਦੇ ਮੋਬਾਈਲ ਫੋਨ 'ਤੇ ਵੱਖ-ਵੱਖ ਨੰਬਰਾਂ ਤੋਂ ਫੋਨ ਤੇ ਵੱਟਸਐਪ ਮੈਸਿਜ ਆ ਰਹੇ ਹਨ ਕਿ ਨਕੋਦਰ ਹਲਕੇ ਦੇ 3 ਕੋਰੋਨਾ ਪਾਜ਼ੇਟਿਵ ਕੇਸ ਆਏ ਹਨ, ਜੋ ਤਿੰਨੋਂ ਹੀ ਹਜ਼ੂਰ ਸਾਹਿਬ ਤੋਂ ਆਏ ਹੋਏ ਸ਼ਰਧਾਲੂ ਹਨ। ਇਸ ਸਬੰਧੀ ਸਿਵਲ ਹਸਪਤਾਲ ਨਕੋਦਰ ਵਿਖੇ ਪੁੱਜ ਕੇ ਐੱਸ. ਐੱਮ. ਓ. ਪਾਸੋਂ ਜਾਣਕਾਰੀ ਹਾਸਲ ਕੀਤੀ ਗਈ, ਜਿਨ੍ਹਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਸਬੰਧੀ ਕੋਈ ਵੀ ਮਰੀਜ਼ ਹਸਪਤਾਲ 'ਚ ਦਾਖਲ ਨਹੀਂ ਹੈ ਤੇ ਨਾ ਹੀ ਅਜਿਹੀ ਕੋਈ ਇਤਲਾਹ ਮਿਲੀ ਹੈ, ਜੋ ਇਸ ਤੋਂ ਬਾਅਦ ਜਾਂਚ ਕਰਨ 'ਤੇ ਪਤਾ ਲੱਗਾ ਕਿ ਉਕਤ ਮੈਸਿਜ ਰਮਨ ਲਾਖਾ ਪੁੱਤਰ ਧਰਮ ਪਾਲ ਵਾਸੀ ਮੁਹੱਲਾ ਅਰਜਨ ਨਕੋਦਰ ਨੇ ਆਪਣੇ ਮੋਬਾਇਲ ਤੋਂ ਫੇਸਬੁੱਕ 'ਤੇ ਪਿੰਡ ਪੰਡੋਰੀ, ਮਹੇੜੂ ਅਤੇ ਮੁੱਧਾਂ 'ਚ ਕੋਰੋਨਾ ਵਾਇਰਸ ਦੇ ਮਰੀਜ਼ ਹੋਣ ਸਬੰਧੀ ਪਾਇਆ ਹੈ। ਉਸ ਖਿਲਾਫ ਸਿਟੀ ਪੁਲਸ ਨੇ ਝੂਠੀ ਤੇ ਗਲਤ ਇਤਲਾਹ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੇ ਸਬੰਧੀ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਮੁੱਢਲੀ ਤਫਤੀਸ਼ ਅਮਲ 'ਚ ਲਿਆਂਦੀ ਹੈ। ਸਿਟੀ ਥਾਣਾ ਮੁਖੀ ਇੰਸਪੈਕਟਰ ਅਮਨ ਸੈਣੀ ਨੇ ਦੱਸਿਆ ਕਿ ਉਕਤ ਮਾਮਲੇ ਰਮਨ ਲਾਖਾ ਉਕਤ ਨੂੰ ਗ੍ਰਿਫਤਾਰ ਕਰ ਕੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ।


KamalJeet Singh

Content Editor

Related News