ਚੌਲਾਂ ਦਾ ਟਰੱਕ ਖ਼ੁਰਦ-ਬੁਰਦ ਕਰਨ ਦੇ ਦੋਸ਼ ''ਚ ਟਰੱਕ ਦੇ ਮਾਲਕ ਤੇ ਡਰਾਈਵਰ ਖਿਲਾਫ ਮਾਮਲਾ ਦਰਜ

05/15/2022 12:32:46 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ)- ਟਾਂਡਾ ਪੁਲਸ ਨੇ ਟਰਾਂਸਪੋਰਟ ਦੇ ਇਕ ਠੇਕੇਦਾਰ ਵੱਲੋਂ ਟਾਂਡਾ ਤੋਂ ਜੰਮੂ ਕਸ਼ਮੀਰ ਭੇਜੇ ਐੱਫ਼. ਸੀ. ਆਈ. ਦੇ ਚੌਲਾਂ ਦੀਆਂ 590 ਬੋਰੀਆਂ ਨੂੰ ਖ਼ੁਰਦ ਬੁਰਦ ਕਰਨ ਦੇ ਦੋਸ਼ ਵਿਚ ਵਰਤੋਂ ਵਿਚ ਲਿਆਂਦੇ ਟਰੱਕ ਦੇ ਮਾਲਕ ਅਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਟਾਂਡਾ ਐੱਸ. ਆਈ. ਜਬਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਮਲਟੀ ਮੋਡ ਟਰਾਂਸਪੋਰਟ ਕੰਪਨੀ ਨਵੀਂ ਦਿੱਲੀ ਦੇ ਪ੍ਰਬੰਧਕ ਰੋਬਿਨ ਗਰਗ ਪੁੱਤਰ ਸੁਰਿੰਦਰ ਗਰਗ ਵਾਸੀ ਮੁਹੱਲਾ ਗ੍ਰੀਨ ਪਾਰਕ ਕਲੋਨੀ ਜਾਜਾ ਦੇ ਬਿਆਨ ਦੇ ਆਧਾਰ ਉਤੇ ਟਰੱਕ ਮਾਲਕ ਸੁੱਚਾ ਸਿੰਘ ਪੁੱਤਰ ਚੈਂਚਲ ਸਿੰਘ ਵਾਸੀ ਪਿੰਡ ਸੋਹਲ (ਗੁਰਦਾਸਪੁਰ) ਅਤੇ ਚਾਲਕ ਜਸਵੰਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਹਰਦੋਸ਼ੰਨੀਆ ਖ਼ਿਲਾਫ਼ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਗ੍ਰਿਫ਼ਤਾਰ ਸਮੱਗਲਰ ਸੋਨੂੰ ਦੇ ਮੋਬਾਇਲ 'ਚੋਂ ਮਿਲੇ ਵੱਡੇ ਪੁਲਸ ਅਧਿਕਾਰੀਆਂ ਦੇ ਨੰਬਰ ਤੇ ਚੈਟਿੰਗ, ਹੋਏ ਵੱਡੇ ਖ਼ੁਲਾਸੇ

ਪੁਲਸ ਨੇ ਇਹ ਮਾਮਲਾ ਆਰਥਿਕ ਅਪਰਾਧ ਵਿੰਗ ਦੇ ਐੱਸ. ਆਈ. ਜਗਜੀਤ ਸਿੰਘ ਵੱਲੋਂ ਕੀਤੀ ਜਾਂਚ ਤੋਂ ਬਾਅਦ ਦਰਜ ਕੀਤਾ ਹੈ। ਆਪਣੇ ਬਿਆਨ ਵਿਚ ਰੋਬਿਨ ਨੇ ਦੱਸਿਆ ਕਿ ਇਨ੍ਹਾਂ ਮੁਲਜਮਾਂ ਨੇ ਉਨ੍ਹਾਂ ਵੱਲੋਂ ਟਾਂਡਾ ਤੋਂ ਬੜਗਾਵ ਵੈੱਲੀ ਭੇਜੇ ਚੌਲਾਂ ਦੀਆਂ 590 ਬੋਰੀਆਂ ਦਾ ਗਬਨ ਕਰ ਲਿਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣੇਦਾਰ ਰਜੇਸ਼ ਕੁਮਾਰ ਮਾਮਲੇ ਦੀ ਜਾਂਚ ਕਰ ਰਹੇ ਹਨ। 

ਇਹ ਵੀ ਪੜ੍ਹੋ: ਮੰਤਰੀ ਧਾਲੀਵਾਲ ਦੀ ਸਖ਼ਤ ਚਿਤਾਵਨੀ, ਜੇਕਰ ਪੰਚਾਇਤੀ ਜ਼ਮੀਨਾਂ ’ਤੇ ਕਬਜ਼ੇ ਹੋਏ ਤਾਂ ਅਧਿਕਾਰੀਆਂ ’ਤੇ ਦਰਜ ਹੋਵੇਗੀ FIR

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News