ਵਿਆਹੁਤਾ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ

03/25/2022 1:44:51 PM

ਫਗਵਾੜਾ (ਜਲੋਟਾ)- ਵਿਆਹੁਤਾ ਨੂੰ ਵਿਆਹ ਤੋਂ ਬਾਅਦ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਮਾਮਲੇ ’ਚ ਥਾਣਾ ਸਿਟੀ ਫਗਵਾੜਾ ਦੀ ਪੁਲਸ ਨੇ ਮੁਲਜ਼ਮ ਸੱਸ-ਸਹੁਰਾ ਅਤੇ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਪੂਜਾ ਪੁੱਤਰੀ ਮਦਨ ਲਾਲ ਵਾਸੀ ਨਿਊ ਪ੍ਰੋਫ਼ੈਸਰ ਕਾਲੋਨੀ ਪੰਜ ਮੰਦਰੀ ਫਗਵਾੜਾ ਨੇ ਪੁਲਸ ਨੂੰ ਦਿਤੀ ਸ਼ਿਕਾਇਤ ’ਚ ਦੋਸ਼ ਲਗਾਇਆ ਕਿ ਉਸ ਦਾ ਪਤੀ ਮੋਹਿਤ ਕੁਮਾਰ ਪੁੱਤਰ ਸ਼ਿਵ ਕੁਮਾਰ, ਸਹੁਰਾ ਸ਼ਿਵ ਕੁਮਾਰ ਪੁੱਤਰ ਰੋਸ਼ਨ ਲਾਲ ਅਤੇ ਸੱਸ ਸ਼ਸ਼ੀ ਬਾਲਾ ਪਤਨੀ ਸ਼ਿਵ ਕੁਮਾਰ ਵਾਸੀ ਮੁਹੱਲਾ ਧੀਰਾ ਥਾਣਾ ਸਿਟੀ ਨਕੋਦਰ ਜ਼ਿਲ੍ਹਾ ਜਲੰਧਰ ਹਾਲ ਵਾਸੀ ਇਟਲੀ ਉਸ ਨੂੰ ਦਾਜ ਦੀ ਮੰਗ ਰੱਖ ਤੰਗ ਪ੍ਰੇਸ਼ਾਨ ਕਰ ਰਹੇ ਹਨ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਹੁਸ਼ਿਆਰਪੁਰ ਵਿਖੇ ਪੰਜਾਬ-ਹਿਮਾਚਲ ਬਾਰਡਰ ’ਤੇ ਚੱਲੀਆਂ ਗੋਲ਼ੀਆਂ, ਔਰਤ ਦੀ ਮੌਤ

ਉਸ ਨੇ ਦੱਸਿਆ ਕਿ ਉਸ ਦਾ ਵਿਆਹ 23 ਜਨਵਰੀ 2022 ਨੂੰ ਮੋਹਿਤ ਕੁਮਾਰ ਨਾਲ ਰੀਤ ਰਿਵਾਜ਼ਾਂ ਮੁਤਾਬਕ ਹੋਇਆ ਸੀ ਪਰ ਇਸ ਤੋਂ ਬਾਅਦ ਉਸਦਾ ਸਹੁਰਾ ਪਰਿਵਾਰ ਜੋ ਕਿ ਇਟਲੀ ਦੇ ਸਿਟੀਜ਼ਨ ਹਨ, ਉਸ ਨੂੰ ਦਾਜ ਲਈ ਤਾਅਨੇ ਮਾਰ ਕੇ ਤੰਗ-ਪ੍ਰੇਸ਼ਾਨ ਕਰ ਕੇ ਉਸ ’ਤੇ ਅੱਤਿਆਚਾਰ ਕਰ ਰਹੇ ਹਨ। ਪੁਲਸ ਨੇ ਪੂਜਾ ਦੀ ਸ਼ਿਕਾਇਤ ’ਤੇ ਮੁਲਜ਼ਮ ਮੋਹਿਤ ਕੁਮਾਰ ਸ਼ਿਵ ਕੁਮਾਰ ਅਤੇ ਸ਼ਸ਼ੀ ਬਾਲਾ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਸਾਰੇ ਮੁਲਜ਼ਮ ਪੁਲਸ ਗ੍ਰਿਫ਼ਤ ਤੋਂ ਬਾਹਰ ਚੱਲ ਰਹੇ ਹਨ।

ਇਹ ਵੀ ਪੜ੍ਹੋ: ਸਾਬਕਾ CM ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦਾ 6 ਅਪ੍ਰੈਲ ਤੱਕ ਵਧਿਆ ਜੂਡੀਸ਼ੀਅਲ ਰਿਮਾਂਡ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News