ਕਾਲਜ ਵਿੱਚੋਂ ਲੋਹੇ ਦੇ ਸਰੀਏ ਚੋਰੀ ਕਰਨ ਵਾਲੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ

08/19/2022 12:26:30 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)- ਐੱਚ. ਆਈ. ਐੱਮ. ਟੀ. ਕਾਲਜ ਵਿੱਚੋਂ ਲੋਹੇ ਦੇ ਸਰੀਏ ਚੋਰੀ ਕਰਨ ਦੇ ਦੋਸ਼ ਵਿਚ ਟਾਂਡਾ ਪੁਲਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਟਾਂਡਾ ਉਂਕਾਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਕਾਲਜ ਦੇ ਚੇਅਰਮੈਨ ਰੋਹਿਤ ਟੰਡਨ ਪੁੱਤਰ ਭਾਰਤ ਰਤਨ ਟੰਡਨ ਵਾਸੀ ਤਲਵਾੜ ਮੁਹੱਲਾ ਟਾਂਡਾ ਦੇ ਬਿਆਨ ਦੇ ਆਧਾਰ 'ਤੇ ਦਰਜ ਕੀਤਾ ਹੈ। 

ਆਪਣੇ ਬਿਆਨ ਵਿਚ ਟੰਡਨ ਨੇ ਦੱਸਿਆ ਕਿ ਉਨ੍ਹਾਂ ਦੇ ਸਟਾਫ਼ ਮੈਂਬਰਾਂ ਅਮਨ ਅਤੇ ਸਮੀਰ ਨੇ ਕਾਲਜ ਦੀ ਕੰਧ ਟੱਪ ਕੇ ਅੰਦਰ ਦਾਖ਼ਲ ਹੋ ਕੇ ਅੰਦਰ ਪਏ ਸਰੀਏ ਨੂੰ ਚੁੱਕ ਕੇ ਬਾਹਰ ਸੁੱਟਦੇ ਹੋਏ ਦੋ ਨੌਜਵਾਨਾਂ ਨੂੰ ਜਦੋਂ ਜਾ ਕੇ ਵੇਖਿਆ ਤਾਂ ਉਹ ਕੰਧ ਟੱਪ ਕੇ ਬਾਹਰ ਖੜੇ ਮੋਟਰਸਾਈਕਲ 'ਤੇ ਲਗਭਗ 45 ਕਿੱਲੋ ਸਰੀਆ ਲੈ ਕੇ ਫਰਾਰ ਹੋ ਗਏ। 

ਇਹ ਵੀ ਪੜ੍ਹੋ: 7 ਸਾਲ ਦੀ ਉਮਰ 'ਚ ਵੱਡੀਆਂ ਬੁਲੰਦੀਆਂ ਛੂਹਣ ਵਾਲੀ ਰੂਪਨਗਰ ਦੀ ਮਾਊਂਟੇਨੀਅਰ ਸਾਨਵੀ ਸੂਦ ਨੂੰ CM ਮਾਨ ਨੇ ਕੀਤਾ ਸਨਮਾਨਤ

ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣੇਦਾਰ ਦਰਸ਼ਨ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸੇ ਤਰ੍ਹਾਂ ਜਾਜਾ ਬਾਈਪਾਸ ਨਜ਼ਦੀਕ ਸੀਮਿੰਟ ਸਟੋਰ ਸਕੂਟਰੀ ਚੋਰੀ ਕਰਨ ਦੇ ਦੋਸ਼ ਵਿਚ ਟਾਂਡਾ ਪੁਲਸ ਨੇ ਅਣਪਛਾਤੇ ਚੋਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਚੋਰੀ ਦਾ ਸ਼ਿਕਾਰ ਹੋਏ ਪ੍ਰਦੀਪ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਬੱਸੀ ਜਲਾਲ ਦੇ ਬਿਆਨ ਦੇ ਆਧਾਰ 'ਤੇ ਦਰਜ ਕੀਤਾ ਹੈ। 

ਇਹ ਵੀ ਪੜ੍ਹੋ: ਫਗਵਾੜਾ ਵਿਖੇ ਕੁੜੀ ਨੂੰ ਪ੍ਰੇਮ ਜਾਲ 'ਚ ਫਸਾ ਕੀਤਾ ਜਬਰ-ਜ਼ਿਨਾਹ, ਫਿਰ ਅਸ਼ਲੀਲ ਤਸਵੀਰਾਂ ਖ਼ਿੱਚ ਭਰਾ ਨੂੰ ਭੇਜੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News