ਸਰਕਾਰੀ ਕਣਕ ਖੁਰਦ-ਬੁਰਦ ਕਰਨ ਦੇ ਮਾਮਲੇ ’ਚ 5 ਅਧਿਕਾਰੀਆਂ ’ਤੇ ਮਾਮਲਾ ਦਰਜ

08/08/2021 9:50:54 PM

ਸੁਲਤਾਨਪੁਰ ਲੋਧੀ (ਸੋਢੀ, ਧੀਰ )-ਸਰਕਾਰੀ ਕਣਕ ਨੂੰ ਖੁਰਦ-ਬੁਰਦ ਕਰਨ ਦੇ ਮਾਮਲੇ ’ਚ ਜ਼ਿਲ੍ਹਾ ਫੂਡ ਐਂਡ ਕੰਟਰੋਲ ਵੱਲੋਂ ਕੀਤੀ ਜਾਂਚ ਉਪਰੰਤ ਵਿਭਾਗ ਦੇ 5 ਅਧਿਕਾਰੀਆਂ ਵਿਰੁੱਧ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਗੌਰਤਲਬ ਹੈ ਕਿ ਹਲਕਾ ਸੁਲਤਾਨਪੁਰ ਲੋਧੀ ’ਚ ਲੰਮੇ ਸਮੇਂ ਤੋਂ ਪਿੰਡਾਂ ’ਚ ਸਸਤੀ ਕਣਕ ਦੀ ਵੰਡ ਦੀ ਪ੍ਰਣਾਲੀ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤਹਿਤ ਪਰਚੀਆਂ ਕੱਟਣ ਦੇ ਬਾਵਜੂਦ ਕਣਕ ਨਹੀਂ ਮਿਲਦੀ ਸੀ।

ਇਹ ਵੀ ਪੜ੍ਹੋ :ਥਾਈਲੈਂਡ 'ਚ ਸਰਕਾਰ ਵਿਰੋਧੀ ਪ੍ਰਦਰਸ਼ਨ ਦੌਰਾਨ ਲੋਕਾਂ ਤੇ ਪੁਲਸ 'ਚ ਝੜਪ

ਕਣਕ ਦੀ ਬੇਹੱਦ ਘਟੀਆ ਕੁਆਲਿਟੀ ਤੇ ਕਈ ਮਹੀਨਿਆਂ ਤੋਂ ਕਣਕ ਦੀ ਵੰਡ ਨਾ ਹੋਣ ਕਾਰਨ ਹਲਕਾ ਨਿਵਾਸੀਆਂ ਵੱਲੋਂ ਰੋਸ ਜ਼ਾਹਰ ਕਰਦਿਆਂ ਇਸ ਦੀ ਸ਼ਿਕਾਇਤ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਕੀਤੀ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਵਿਧਾਇਕ ਚੀਮਾ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਇਸ ਘਪਲੇ ਦੀ ਤੁਰੰਤ ਜਾਂਚ ਦੇ ਹੁਕਮ ਦਿੱਤੇ। ਜਿਸ ’ਤੇ ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਫੂਡ ਐਂਡ ਸਪਲਾਈ ਕੰਟਰੋਲਰ ਨੂੰ 5 ਮੈਂਬਰੀ ਕਮੇਟੀ ਬਣਾ ਕੇ ਇਸ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਵਿਭਾਗ ਵੱਲੋਂ ਜਾਰੀ ਜਾਂਚ ਪੜਤਾਲ ਤੇ ਸੁਲਤਾਨਪੁਰ ਲੋਧੀ ਵਿਖੇ ਖੈੜਾ ਓਪਨ ਪਲੰਥਾਂ ’ਤੇ 24240-45 ਕੁਇੰਟਲ ਸਰਕਾਰੀ ਕਣਕ ਦੀ ਘਾਟ ਪਾਈ ਗਈ, ਜਿਸ ਲਈ ਨਿਰੀਖਕ ਵਿਵੇਕ ਸ਼ਰਮਾ ਤੇ ਭੁਪਿੰਦਰ ਸਿੰਘ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਲਈ ਜ਼ਿਲ੍ਹਾ ਕੰਟਰੋਲ ਫੂਡ ਐਂਡ ਸਪਲਾਈ ਨੂੰ ਲਿਖਿਆ ਗਿਆ।

ਇਹ ਵੀ ਪੜ੍ਹੋ : ਕੋਰੋਨਾ ਤੋਂ ਬਚਣ ਲਈ ਅਮਰੀਕਾ 'ਚ ਕੁਝ ਲੋਕ ਲੈ ਰਹੇ ਵੈਕਸੀਨ ਦੀ ਤੀਸਰੀ ਖੁਰਾਕ

ਇਸ ਤੋਂ ਇਲਾਵਾ ਕਣਕ ਦੀ ਵੰਡ ਸਮੇਂ ਬਹੁਤ ਅਣਗਹਿਲੀਆਂ ਵਰਤੀਆਂ ਗਈਆਂ ਸਨ, ਜਿਸ ਲਈ ਸਮੇਂ-ਸਮੇਂ ’ਤੇ ਹੋਰ ਵੀ ਜ਼ਿੰਮੇਵਾਰ ਅਧਿਕਾਰੀਆਂ ਵਿਕਾਸ ਸੇਠੀ, ਰਜੇਸ਼ਵਰ ਸਿੰਘ ਤੇ ਮੁਨੀਮ ਬੱਸੀ ਵੀ ਹਨ। ਜਿਨ੍ਹਾਂ ਸਾਰਿਆਂ ’ਤੇ ਕੀਤੀ ਜਾਂਚ ਉਪਰੰਤ ਇਹ ਮਾਮਲਾ ਸਾਹਮਣੇ ਆਇਆ ਹੈ। ਡੀ. ਐੱਸ. ਪੀ. ਸਰਵਣ ਸਿੰਘ ਬੱਲ ਨੇ ਦੱਸਿਆ ਕਿ ਵਿਭਾਗ ਵੱਲੋਂ ਜਾਰੀ ਸਿਫਾਰਸ਼ ਦੇ ਆਧਾਰ ’ਤੇ ਨਿਰੀਖਕ ਵਿਵੇਕ ਸ਼ਰਮਾ, ਭੁਪਿੰਦਰ ਸਿੰਘ, ਵਿਕਾਸ ਸਿਟੀ, ਰਜੇਸ਼ਵਰ ਸਿੰਘ ਤੇ ਮਨੋਜ ਬੱਸੀ ਖਿਲਾਫ ਮੁਕੱਦਮਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਜਲਦੀ ਹੀ ਸਾਰੇ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਜਾਣਗੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News