ਲਾਹਣ ਕੱਢਣ ਦੇ ਦੋਸ਼ ’ਚ ਦੋ ਭਰਾਵਾਂ ਸਮੇਤ 3 ’ਤੇ ਕੇਸ ਦਰਜ

06/04/2020 8:10:31 AM

ਕਪੂਰਥਲਾ,(ਮਹਾਜਨ)- ਥਾਣਾ ਕੋਤਵਾਲੀ ਦੀ ਪੁਲਸ ਨੇ ਗਸ਼ਤ ਦੌਰਾਨ ਵੇਈਂ ਕੰਡੇ ਲਾਹਣ ਕੱਢਣ ਦੇ ਦੋਸ਼ ’ਚ ਦੋ ਭਰਾਵਾਂ ਸਮੇਤ ਤਿੰਨ ਮੁਲਜਮਾਂ ’ਤੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਉੱਥੋਂ 2 ਲੱਖ 45 ਹਜਾਰ ਮਿਲੀਲੀਟਰ ਲਾਹਣ ਬਰਾਮਦ ਕੀਤੀ ਹੈ। ਉੱਥੇ ਹੀ ਮੁਲਜ਼ਮਾਂ ਦੀ ਪਛਾਣ ਬਲਬੀਰ ਸਿੰਘ ਉਰਫ ਬੀਰਾ ਪੁੱਤਰ ਗੱਜਣ ਸਿੰਘ ਤੇ ਗੁਰਨਾਮ ਸਿੰਘ ਪੁੱਤਰ ਗੱਜਣ ਸਿੰਘ ਦੋਵੇਂ ਵਾਸੀਆਨ ਬੂਟ ਕਪੂਰਥਲਾ ਤੇ ਮੁਖਤਿਆਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਬੂਟ ਵਜੋਂ ਹੋਈ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਕੋਤਵਾਲੀ ਦੇ ਏ. ਐੱਸ. ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਅੱਡਾ ਨਿਜਾਮਪੁਰ ਦੇ ਕੋਲ ਮੌਜੂਦ ਸਨ, ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਲਬੀਰ ਸਿੰਘ ਤੇ ਗੁਰਨਾਮ ਸਿੰਘ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ ਤੇ ਉਨ੍ਹਾਂ ਭਾਰੀ ਮਾਤਰਾ ’ਚ ਲਾਹਣ ਵੇਈਂ ਦੇ ਕਿਨਾਰੇ ਦਬੀ ਹੋਈ ਹੈ, ਜਿਸਦੀ ਸੂਚਨਾ ਪਾ ਕੇ ਪੁਲਸ ਨੇ ਉੱਥੋਂ ਜਾਂਚ ਦੌਰਾਨ 1 ਲੱਖ 35 ਹਜਾਰ ਮਿਲੀਲੀਟਰ ਲਾਹਣ ਬਰਾਮਦ ਕੀਤੀ। ਮੁਲਜ਼ਮ ਅਜੇ ਪੁਲਸ ਗ੍ਰਿਫਤ ਤੋਂ ਬਾਹਰ ਹਨ। ਉੱਥੇ ਇੱਕ ਹੋਰ ਮਾਮਲੇ ’ਚ ਪੁਲਿਸ ਨੇ ਵੇਈਂ ਦੇ ਕਿਨਾਰੇ ਲਾਹਣ ਕੱਢਣ ਦੇ ਆਰੋਪ ’ਚ ਮੁਖਤਿਆਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਬੂਟ ’ਤੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਮੌਕੇ ’ਤੇ ਜਾਣ ਜਦੋਂ ਜਾਂਚ ਕੀਤੀ ਗਈ, ਤਾਂ ਉਕਤ ਮੁਲਜਮ ਵੇਈਂ ਕੰਢੇ ਲਾਹਣ ਕੱਢ ਰਿਹਾ ਸੀ, ਜਦੋਂ ਉਸਨੇ ਪੁਲਿਸ ਪਾਰਟੀ ਨੂੰ ਦੇਖਿਆ ਤਾਂ ਉਹ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਉੱਥੋਂ 1 ਲੱਖ 10 ਮਿਲੀਲੀਟਰ ਲਾਹਣ ਬਰਾਮਦ ਕੀਤੀ ਹੈ। ਉੱਥੇ ਹੀ ਮੁਲਜ਼ਮਾਂ ਦੇ ਖਿਲਾਫ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Bharat Thapa

This news is Content Editor Bharat Thapa