ਦੋਸ਼ੀ ਨੂੰ ਜ਼ਮਾਨਤ ਦਿਵਾਉਣ ਵਾਲੇ 2 ਫਰਜ਼ੀ ਜ਼ਮਾਨਤੀਆਂ ਖ਼ਿਲਾਫ਼ ਮਾਮਲਾ ਦਰਜ

04/22/2022 6:42:34 PM

ਨਵਾਂਸ਼ਹਿਰ (ਤ੍ਰਿਪਾਠੀ)- ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਸੀ. ਜੇ. ਐੱਮ. ਦੇ ਪੱਤਰ ਦੇ ਆਧਾਰ ’ਤੇ ਇਕ ਮਾਮਲੇ ਵਿਚ ਦੋਸ਼ੀ ਨੂੰ ਜ਼ਮਾਨਤ ਦਿਵਾਉਣ ਵਾਲੇ 2 ਵਿਅਕਤੀਆਂ ਦੀ ਜ਼ਾਅਲੀ ਦਸਤਾਵੇਜ਼ ਤਿਆਰ ਕਰਵਾ ਕੇ ਜ਼ਮਾਨਤ ਲਈ ਵਰਤੋਂ ਕਰਨ ਦੇ ਦੋਸ਼ ’ਚ 2 ਵਿਅਕਤੀਆਂ ਖ਼ਿਲਾਫ਼ ਧੋਖਾਦੇਹੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਥਾਣਾ ਸਿਟੀ ਨਵਾਂਸ਼ਹਿਰ ਤੋਂ ਮਿਲੀ ਜਾਣਕਾਰੀ ਮੁਤਾਬਕ ਸੀ. ਜੇ. ਐੱਮ. ਵੱਲੋਂ ਜਾਰੀ ਪੱਤਰ ਵਿਚ ਲਿਖਿਆ ਗਿਆ ਹੈ ਕਿ ਦੋਸ਼ੀਆਂ ਵੱਲੋਂ ਧਾਰਾ 363,366-ਓ ਅਤੇ 120-ਬੀ ਦੇ ਦੋਸ਼ੀ ਨੂੰ ਜ਼ਮਾਨਤ ਦਿਵਾਉਣ ਲਈ ਜੋ ਨਾਂ ਅਤੇ ਦਸਤਾਵੇਜ਼ ਦਿੱਤੇ ਗਏ ਸਨ, ਉਹ ਦਸਤਾਵੇਜ਼ ਗਲਤ ਸਿੱਧ ਹੋਏ ਹਨ, ਜਿਸ ਦੇ ਚਲਦੇ ਪੁਲਸ ਨੇ ਫਰਜੀ ਨਾਮ ਦੇ ਦੋਸ਼ੀ ਜ਼ਮਾਨਤੀ ਅਵਤਾਰ ਸਿੰਘ ਅਤੇ ਹਰਬੰਸ ਸਿੰਘ ਨੰਬਰਦਾਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

shivani attri

This news is Content Editor shivani attri