ਮਤਰੇਏ ਪਿਓ ਵਿਰੁੁੱਧ 12 ਸਾਲਾ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ’ਤੇ ਕੇਸ ਦਰਜ

08/02/2019 5:01:30 AM

ਦਸੂਹਾ, (ਝਾਵਰ)- ਥਾਣਾ ਦਸੂਹਾ ਦੇ ਇਕ ਪਿੰਡ ’ਚ ਪ੍ਰਵਾਸੀ ਮਜ਼ਦੂਰ ਦੁਆਰਾ ਆਪਣੀ ਮਤਰੇਈ 12 ਸਾਲਾ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਥਾਣਾ ਦਸੂਹਾ ਦੇ ਥਾਣਾ ਮੁਖੀ ਯਾਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਦੋਸ਼ੀ ਦੀ ਦੂਜੀ ਪਤਨੀ ਦੀਆਂ 2 ਬੇਟੀਆਂ ’ਚੋਂ ਇਕ ਇਹ ਬੇਟੀ ਹੈ, ਜਿਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਬੱਚੀ ਦੀ ਮਾਤਾ ਕਿਸੇ ਕੰਮ ਲਈ ਬਾਹਰ ਗਈ ਸੀ, ਜਦੋਂ ਵਾਪਸ ਘਰ ਆਈ ਤਾਂ ਬੱਚੀ ਨੇ ਘਟਨਾ ਦੀ ਜਾਣਕਾਰੀ ਆਪਣੀ ਮਾਤਾ ਨੂੰ ਦਿੱਤੀ ਅਤੇ ਪਿੰਡ ’ਚ ਵੀ ਕਾਨਾਫੂਸੀ ਹੋਣ ਲੱਗੀ ਅਤੇ ਮਾਮਲਾ ਦਸੂਹਾ ਪੁਲਸ ਕੋਲ ਪਹੁੰਚ ਗਿਆ। ਪੁਲਸ ਨੇ ਪੁਰੀ ਛਾਣਬੀਨ ਦੇ ਬਾਅਦ ਦੋਸ਼ੀ ਵਿਰੁੱਧ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ ਅਤੇ ਸਰਗਰਮੀ ਨਾਲ ਉਸ ਦੀ ਭਾਲ ਕਰ ਰਹੀ ਹੈ।

Bharat Thapa

This news is Content Editor Bharat Thapa