ਨਸ਼ੇ ਦੀ ਹਾਲਤ ’ਚ ਕਾਰ ਸਵਾਰਾਂ ਨੇ ਹੋਰਨਾਂ ਵਾਹਨਾਂ ਨੂੰ ਲਿਆ ਲਪੇਟ ’ਚ
11/15/2018 1:58:44 AM
ਰੂਪਨਗਰ, (ਵਿਜੇ)- ਨਸ਼ੇ ’ਚ ਧੁੱਤ ਕਾਰ ਸਵਾਰਾਂ ਨੇ ਹੋਰਨਾਂ ਵਾਹਨਾਂ ਨੂੰ ਟੱਕਰ ਮਾਰੀ ਤੇ ਸ੍ਰੀ ਚਮਕੌਰ ਸਾਹਿਬ ਰੋਡ ਦੇ ਨੇਡ਼ੇ ਪਹੁੰਚ ਕੇ ਕਾਰ ਡਿਵਾਈਡਰ ਨਾਲ ਟਕਰਾਅ ਗਈ।
ਜਾਣਕਾਰੀ ਅਨੁਸਾਰ ਕਾਰ ਸਵਾਰ ਗੁਰਵੀਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਅਤੇ ਰਵਿੰਦਰ ਸਿੰਘ ਪੁੱਤਰ ਅੰਗਰੇਜ਼ ਸਿੰਘ ਨਿਵਾਸੀ ਕਲੌਂਤ ਤਹਿਸੀਲ ਬਸੀ ਪਠਾਣਾਂ (ਸ੍ਰੀ ਫਤਿਹਗਡ਼੍ਹ ਸਾਹਿਬ) ਨਸ਼ੇ ’ਚ ਧੁੱਤ ਸੀ ਅਤੇ ਕਾਰ ਨੂੰ ਰਵਿੰਦਰ ਸਿੰਘ ਚਲਾ ਰਿਹਾ ਸੀ। ਜਿਨ੍ਹਾਂ ਦੀ ਕਾਰ ਨੇ ਮਾਰਗ ’ਤੇ ਪਹਿਲਾਂ ਇਕ ਮੋਟਰਸਾਈਕਲ ਨੂੰ ਆਪਣੀ ਲਪੇਟ ’ਚ ਲਿਆ, ਫਿਰ ਹੋਰ ਕਾਰ ਅਤੇ ਬਲੈਰੋ ਨੂੰ ਟੱਕਰ ਮਾਰੀ। ਅੱਗੇ ਇਹ ਕਾਰ ਤੇਜ਼ ਰਫਤਾਰ ਨਾਲ ਬਾਈਪਾਸ ਮਾਰਗ ’ਤੇ ਸ੍ਰੀ ਚਮਕੌਰ ਸਾਹਿਬ ਰੋਡ ਪਹੁੰਚੀ ਤਾਂ ਉਥੇ ਇਕ ਡਿਵਾਈਡਰ ਨਾਲ ਟਕਰਾਅ ਗਈ। ਹਾਦਸੇ ਦੇ ਤੁਰੰਤ ਬਾਅਦ ਮੌਕੇ ’ਤੇ 108 ਐਂਬੂਲੈਂਸ ਪਹੁੰਚ ਗਈ।
ਐੱਚ.ਸੀ. ਜਰਨੈਲ ਸਿੰਘ ਨੇ ਦੱਸਿਆ ਕਿ ਉਕਤ ਦੋਵਾਂ ਕਾਰ ਸਵਾਰਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਅਤੇ ਮੈਡੀਕਲ ਕਰਵਾਏ ਜਾਣ ਦੇ ਬਾਅਦ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।