ਅਣਪਛਾਤੇ ਮੁਲਜ਼ਮਾਂ ਨੇ ਦਾਤਰ ਦੀ ਨੋਕ ''ਤੇ ਖੋਹੀ ਕਾਰ

07/25/2020 12:01:16 PM

ਕਪੂਰਥਲਾ (ਭੂਸ਼ਣ/ਮਲਹੋਤਰਾ)—3 ਅਣਪਛਾਤੇ ਮੁਲਜ਼ਮਾਂ ਨੇ ਜਲੰਧਰ ਬੱਸ ਸਟੈਂਡ ਤੋਂ ਆਨਲਾਈਨ 'ਤੇ ਓਲਾ ਕੰਪਨੀ ਦੀ ਸਵਿੱਫਟ ਵੀ. ਡੀ. ਆਈ. ਕਾਰ ਬੁੱਕ ਕਰਵਾਉਣ ਦੇ ਬਾਅਦ ਕਾਰ ਨੂੰ ਚਾਲਕ ਤੋਂ ਕਪੂਰਥਲਾ ਦੇ ਪਿੰਡ ਸੈਫਲਾਬਾਦ ਦੇ ਨੇੜੇ ਧੁੱਸੀ ਬੰਨ੍ਹ ਦੇ ਨੇੜੇ ਜਾ ਕੇ ਦਾਤਰ ਦੀ ਨੋਕ 'ਤੇ ਖੋਹ ਲਈ। ਘਟਨਾ ਨੂੰ ਅੰਜਾਮ ਦੇ ਕੇ ਜਿੱਥੇ ਤਿੰਨੋਂ ਮੁਲਜ਼ਮ ਫਰਾਰ ਹੋ ਗਏ, ਉੱਥੇ ਫਰਾਰ ਮੁਲਜ਼ਮਾਂ ਦੀ ਤਲਾਸ਼ 'ਚ ਸੀ. ਆਈ. ਏ. ਸਟਾਫ ਕਪੂਰਥਲਾ ਅਤੇ ਫੱਤੂਢੀਂਗਾ ਪੁਲਸ ਸਾਂਝੇ ਤੌਰ 'ਤੇ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ: ਮਾਪਿਆਂ ਦੀ ਸ਼ਰਮਨਾਕ ਕਰਤੂਤ, ਧੀ ਦਾ ਫਰਜ਼ੀ ਵਿਆਹ ਰਚਾ ਕੇ ਕਰਵਾਇਆ ਜਬਰ-ਜ਼ਿਨਾਹ

ਜਾਣਕਾਰੀ ਦੇ ਅਨੁਸਾਰ ਰਾਘਵ ਪੁਰੀ ਪੁੱਤਰ ਅਜੈ ਪੁਰੀ ਨਿਵਾਸੀ ਅੱਡਾ ਹੁਸ਼ਿਆਰਪੁਰ ਚੌਂਕ ਜਲੰਧਰ ਨੇ ਥਾਣਾ ਫੱਤੂਢੀਂਗਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਬੀਤੇ ਦਿਨ ਜਲੰਧਰ ਬੱਸ ਸਟੈਂਡ 'ਤੇ 3 ਅਣਪਛਾਤੇ ਵਿਅਕਤੀਆਂ ਨੇ ਆਨਲਾਈਨ 'ਤੇ ਉਸ ਦੀ ਓਲਾ ਕੰਪਨੀ ਨਾਲ ਸਬੰਧਤ ਸਵਿੱਫਟ ਵੀ. ਡੀ. ਆਈ. ਕਾਰ ਬੁੱਕ ਕਰਵਾਈ ਸੀ। ਉਕਤ ਮੁਲਜ਼ਮ ਉਸ ਨੂੰ ਕਪੂਰਥਲਾ ਤੋਂ ਅੱਗੇ ਪਿੰਡ ਸੈਫਲਾਬਾਦ ਲੈ ਗਏ। ਜਿੱਥੋਂ ਉਨ੍ਹਾਂ ਉਸਨੂੰ ਧੁੱਸੀ ਬੰਨ੍ਹ ਵੱਲ ਚੱਲਣ ਲਈ ਕਿਹਾ।

ਇਹ ਵੀ ਪੜ੍ਹੋ: ਪ੍ਰੇਮਿਕਾ ਦੀ ਜ਼ਿੱਦ, ਪ੍ਰੇਮੀ ਦੇ ਘਰ ਬਾਹਰ ਲਾਇਆ ਧਰਨਾ, 'ਮੇਰਾ ਇਹਦੇ ਨਾਲ ਵਿਆਹ ਕਰਵਾਓ' (ਵੀਡੀਓ)

ਧੁੱਸੀ ਬੰਨ੍ਹ ਦੇ ਨੇੜੇ ਪਹੁੰਚਦੇ ਹੀ ਉਕਤ ਮੁਲਜ਼ਮਾਂ ਨੇ ਦਾਤਰ ਦੀ ਨੋਕ 'ਤੇ ਡਰਾਉਣ, ਧਮਕਾਉਣ ਤੋਂ ਬਾਅਦ ਗੱਡੀ ਰੁਕਵਾ ਲਈ ਤੇ ਉਸ ਤੋਂ ਗੱਡੀ ਦੀ ਚਾਬੀ ਖੋਹ ਲੇ ਉਸਨੂੰ ਜ਼ਬਰਦਸਤੀ ਕਾਰ ਤੋਂ ਉਤਾਰ ਦਿੱਤਾ ਤੇ ਭੱਜਦੇ ਸਮੇਂ ਉਕਤ ਮੁਲਜ਼ਮਾਂ ਨੇ ਉਸਦੇ ਦੋ ਮੋਬਾਇਲ ਫੋਨ ਤੇ 1200 ਰੁਪਏ ਦੀ ਰਕਮ ਖੋਹ ਲਈ। ਜਿਸ ਦੌਰਾਨ ਉਹ ਕਿਸੇ ਤਰ੍ਹਾਂ ਥਾਣਾ ਫੱਤੂਢੀਂਗਾ ਪਹੁੰਚਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਸੀ. ਆਈ. ਏ. ਸਟਾਫ ਕਪੂਰਥਾਲ ਦੇ ਇੰਚਾਰਜ ਇੰਸਪੈਕਟਰ ਬਲਵਿੰਦਰਪਾਲ ਸਿੰਘ ਅਤੇ ਐੱਸ. ਐੱਚ. ਓ. ਫੱਤੂਢੀਂਗਾ ਚੰਨਣ ਸਿੰਘ ਨੇ ਪੁਲਸ ਟੀਮ ਦੇ ਨਾਲ ਨਾਕਾਬੰਦੀ ਕਰਕੇ ਵੱਡੇ ਪੱਧਰ 'ਤੇ ਵਾਹਨਾਂ ਦੀ ਚੈਕਿੰਗ ਕੀਤੀ। ਜਿਸ ਦੌਰਾਨ ਪੁਲਸ ਟੀਮ ਨੇ ਗੋਇੰਦਵਾਲ ਮਾਰਗ 'ਤੇ ਪੈਂਦੇ ਬਿਆਸ ਪੁੱਲ 'ਤੇ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਦੀ ਜਾਂਚ ਕੀਤੀ ਪਰ ਇਸ ਦੌਰਾਨ ਮੁਲਜਮਾਂ ਦਾ ਕੋਈ ਸੁਰਾਗ ਨਹੀ ਮਿਲ ਸਕਿਆ। ਆਖਰੀ ਸਮਾਚਾਰ ਮਿਲਣ ਤੱਕ ਪੁਲਸ ਦੀ ਚੈਕਿੰਗ ਮੁਹਿੰਮ ਜਾਰੀ ਸੀ। ਉੱਥੇ ਇਸ ਘਟਨਾ ਨੂੰ ਲੈ ਕੇ ਸੂਬੇ ਦੇ ਸਭ ਥਾਣਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ​​​​​​​: ਸਿੱਖਾਂ ਨਾਲ ਪੰਗਾ ਲੈ ਕੇ ਕਸੂਤਾ ਫਸਿਆ ਨੀਟੂ ਸ਼ਟਰਾਂਵਾਲਾ, ਕੰਨਾਂ ਨੂੰ ਹੱਥ ਲਾ ਮੰਗੀ ਮੁਆਫੀ (ਵੀਡੀਓ)
ਇਹ ਵੀ ਪੜ੍ਹੋ​​​​​​​: ਜਲੰਧਰ: ਸੰਜੇ ਕਰਾਟੇ ਦੇ ਮਾਲਕ ਦੀ ਸ਼ਿਲਪਾ ਸ਼ੈੱਟੀ ਨਾਲ ਤਸਵੀਰ ਹੋਈ ਵਾਇਰਲ, ਪੁਲਸ ਵੱਲੋਂ ਭਾਲ ਜਾਰੀ

shivani attri

This news is Content Editor shivani attri