ਖੜ੍ਹੀ ਕਾਰ ''ਚੋਂ ਮਚੇ ਅਚਾਨਕ ਅੱਗ ਦੇ ਭਾਂਬੜ, ਮਚੀ ਹਫੜਾ-ਦਫੜੀ

05/07/2020 5:50:46 PM

ਜਲੰਧਰ (ਦੀਪਕ)— ਪਾਵਰਕਾਮ ਦਫਤਰ ਮਕਸੂਦਾਂ ਮੰਡੀ 'ਚ ਕਈ ਦਿਨਾਂ ਤੋਂ ਖੜ੍ਹੀ ਇਕ ਕਾਰ ਨੂੰ ਅਚਾਨਕ ਅੱਗ ਲੱਗ ਗਈ। ਅਚਾਨਕ ਲੱਗੀ ਅੱਗ ਨੂੰ ਦੇਖ ਕੇ ਪਾਵਰਕਾਮ ਦਫਤਰ 'ਚ ਮੌਜੂਦ ਕਰਮਚਾਰੀਆਂ 'ਚ ਭਜਦੌੜ ਮਚ ਗਈ।

ਕਾਰ 'ਚੋਂ ਨਿਕਲਦੀਆਂ ਅੱਗ ਦੀਆਂ ਲਪਟਾਂ ਨੂੰ ਦੇਖ ਕੇ ਉਨ੍ਹਾਂ ਤੁਰੰਤ ਲੋਕਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਸੂਚਨਾ ਪਾ ਕੇ ਤੁਰੰਤ ਫਾਇਰ ਬਿਗ੍ਰੇਡ ਦੇ ਅਧਿਕਾਰੀਆਂ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਅਚਾਨਕ ਲੱਗੀ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

shivani attri

This news is Content Editor shivani attri