ਕੈਪਟਨ ਹਰਮਿੰਦਰ ਸਿੰਘ ਗੁ. ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ

12/26/2019 1:16:48 PM

ਕਪੂਰਥਲਾ (ਓਬਰਾਏ)— ਮਿਲਕਫੈੱਡ ਦੇ ਨਵੇਂ ਚੇਅਰਮੈਨ ਨਿਯੁਕਤ ਹੋਣ ਤੋਂ ਬਾਅਦ ਕੈਪਟਨ ਹਰਮਿੰਦਰ ਸਿੰਘ ਅੱਜ ਸੁਲਤਾਨਪੁਰ ਲੋਧੀ 'ਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਮਿੰਦਰ ਸਿੰਘ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸੂਬੇ 'ਚ ਮਿਲਕਫੈੱਡ ਵਰਗੇ ਵਪਾਰਕ ਅਦਾਰੇ ਨੂੰ ਵਿਕਾਸਸ਼ੀਲ ਕਰਨ ਲਈ ਖਾਸ ਯੋਜਨਾਵਾਂ, ਜਿਨ੍ਹਾਂ 'ਚ ਸੂਬੇ ਦੇ ਕਿਸਾਨਾਂ ਨੂੰ ਕਣਕ ਅਤੇ ਚੌਲਾਂ ਦੇ ਫਸਲੀ ਚੱਕਰ 'ਚੋਂ ਕੱਢ ਕੇ ਉਨ੍ਹਾਂ ਨੂੰ ਡੇਅਰੀ ਫਾਰਮਿੰਗ ਖੇਤਰ 'ਚ ਆਤਮ ਨਿਰਭਰ ਕਰਨਾ ਸ਼ਾਮਲ ਹੈ, ਉਨ੍ਹਾਂ ਨੂੰ ਜਲਦੀ ਹੀ ਲਾਗੂ ਕਰਵਾਉਣਗੇ।

ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਹੁਣ ਡੇਅਰੀ ਫਾਰਮਿੰਗ 'ਚ ਆਤਮ ਨਿਰਭਰ ਕਰਨ ਦੀ ਕਵਾਇਦ ਸ਼ੁਰੂ ਹੋ ਰਹੀ ਹੈ। ਕੈਪਟਨ ਨੇ ਕਿਹਾ ਕਿ ਸੂਬੇ ਦੇ ਜੋ ਕਿਸਾਨ ਡੇਅਰੀ ਫਾਰਮਿੰਗ ਕਰ ਰਹੇ ਹਨ ਅਤੇ ਕਰਨ ਦੇ ਇਛੁੱਕ ਹਨ, ਉਨ੍ਹਾਂ ਨੂੰ ਖੇਤਰ ਦੀ ਦੇਸ਼ ਦੀਆਂ ਵੱਡੀਆਂ ਕੰਪਨੀਆਂ ਦੇ ਬਰਾਬਰ ਲਿਆਉਣ ਲਈ ਗੁਜਰਾਤ ਸੂਬੇ ਤੋਂ ਖਾਸ ਸਰਵੇਖਣ ਕਰਵਾਇਆ ਜਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜਲਦੀ ਹੀ ਮਿਲਕਫੈੱਡ ਪੰਜਾਬ ਜ਼ਰੀਏ ਸੂਬੇ ਦੇ ਉਨ੍ਹਾਂ ਕਿਸਾਨਾਂ ਨੂੰ ਜੋ ਕਿ ਖੇਤੀ ਨਾਲ ਮੁਨਾਫੇ ਦੀ ਕਮੀ ਦੇ ਚਲਦਿਆਂ ਪਰੇਸ਼ਾਨ ਹਨ, ਲਈ ਸਬਸਿਡੀ ਵਾਲੀ ਯੋਜਨਾ ਦਾ ਪਲਾਨ ਵੀ ਕਰ ਸਕਦੇ ਹਨ। ਉਥੇ ਹੀ ਭਗਵੰਤ ਮਾਨ ਵੱਲੋਂ ਪੱਤਰਕਾਰਾਂ ਨਾਲ ਕੀਤੇ ਗਏ ਗਲਤ ਵਿਵਹਾਰ 'ਤੇ ਤੰਜ ਕੱਸਦੇ ਹੋਏ ਸਖਤ ਸ਼ਬਦਾਂ 'ਚ ਨਿੰਦਾ ਵੀ ਕੀਤੀ।

shivani attri

This news is Content Editor shivani attri