ਐੱਨ. ਆਰ. ਆਈਜ਼ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਪ੍ਰੈਲ ''ਚ ਕੈਨੇਡਾ ਆਉਣ ਦਾ ਦਿੱਤਾ ਸੱਦਾ

11/17/2019 6:14:46 PM

ਜਲੰਧਰ (ਧਵਨ)— ਐੱਨ. ਆਰ. ਆਈਜ਼ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪ੍ਰੈਲ ਮਹੀਨੇ ਵਿਚ ਕੈਨੇਡਾ ਆਉਣ ਦਾ ਸੱਦਾ ਦਿੱਤਾ ਹੈ। ਇਹ ਐੱਨ. ਆਰ. ਆਈਜ਼ ਮੁੱਖ ਮੰਤਰੀ ਨੂੰ ਪਿਛਲੇ ਦਿਨੀਂ ਜਲੰਧਰ ਿਵਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਮਿਲੇ ਸਨ। ਇਨ੍ਹਾਂ ਐੱਨ. ਆਰ. ਆਈਜ਼ 'ਚ ਪ੍ਰੋ. ਗੁਰਦੇਵ, ਮਨਿੰਦਰ ਗਿੱਲ, ਰਣਜੀਤ ਢਿੱਲੋਂ, ਬਿਲ ਸੰਧੂ, ਮਨਿੰਦਰ ਗਿੱਲ ਤੇ ਮਨਿੰਦਰ ਬੇਦੀ ਵੀ ਸ਼ਾਮਲ ਸਨ। ਇਹ ਸਾਰੇ ਐੱਨ. ਆਰ. ਆਈਜ਼ ਸਰੀ ਅਤੇ ਵੈਨਕੂਵਰ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਮੁੱਖ ਮੰਤਰੀ ਨੂੰ ਅਪ੍ਰੈਲ ਮਹੀਨੇ ਵਿਚ ਕੈਨੇਡਾ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਤੋਂ ਵੱਡੀ ਗਿਣਤੀ ਵਿਚ ਗਏ ਪ੍ਰਵਾਸੀ ਕੈਪਟਨ ਅਮਰਿੰਦਰ ਸਿੰਘ ਦੇ ਿਵਚਾਰ ਸੁਣਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਿਵਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਅਮਰੀਕਾ ਦੌਰੇ 'ਤੇ ਆਏ ਸਨ ਤਾਂ ਉਨ੍ਹਾਂ ਦਾ ਕੈਨੇਡਾ ਦੌਰਾ ਰੱਦ ਹੋ ਗਿਆਸੀ।

ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਵੀਡੀਓ ਕਾਨਫਰੰਸਿੰਗ ਰਾਹੀਂ ਕੈਨੇਡਾ ਦੇ ਐੱਨ. ਆਰ. ਆਈਜ਼ ਨਾਲ ਰੂ-ਬਰੂ ਹੋਏ ਸਨ। ਉਨ੍ਹਾਂ ਕਿਹਾ ਕਿ ਪਿਛਲੇ ਢਾਈ ਸਾਲਾਂ ਦੌਰਾਨ ਕੈਪਟਨ ਅਮਰਿੰਦਰ ਸਰਕਾਰ ਨੇ ਜਿਸ ਤਰ੍ਹਾਂ ਸੂਬੇ ਵਿਚ ਅਮਨ-ਸ਼ਾਂਤੀ ਦਾ ਮਾਹੌਲ ਕਾਇਮ ਕੀਤਾ ਹੈ ਉਸ ਨੂੰ ਦੇਖਦੇ ਹੋਏ ਕੈਨੇਡਾ ਿਵਚ ਵਸੇ ਐੱਨ. ਆਰ. ਆਈਜ਼ ਵੀ ਸੂਬੇ ਵਿਚ ਪੂੰਜੀ ਨਿਵੇਸ਼ ਦੇ ਚਾਹਵਾਨ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਸ਼ਾਂਤਮਈ ਢੰਗ ਨਾਲ ਹੋਰ ਅੱਗੇ ਵਧੇ ਤੇ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਨੂੰ ਛੋਹੇ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਇਨ੍ਹਾਂ ਐੱਨ. ਆਰ. ਆਈਜ਼ ਨੂੰ ਕਿਹਾ ਕਿ ਉਹ ਖੁਦ ਚਾਹੁੰਦੇ ਹਨ ਕਿ ਕੈਨੇਡਾ ਦਾ ਦੌਰਾ ਕਰਨ। ਉਹ ਕੈਨੇਡਾ ਵਿਚ ਹੋਏ ਵਿਕਾਸ ਕੰਮਾਂ ਨੂੰ ਖੁਦ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਐੱਨ. ਆਰ. ਆਈਜ਼ ਦਾ ਵਿਕਾਸ ਦੇ ਕੰਮਾਂ 'ਚ ਯੋਗਦਾਨ ਚਾਹੁੰਦੀ ਹੈ।

shivani attri

This news is Content Editor shivani attri