ਕੈਪਿਟਲ ਹਸਪਤਾਲ ਦੇ ਬਾਹਰ ਟਰਾਲੇ ਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ

07/08/2019 11:41:36 PM

ਜਲੰਧਰ,(ਵਰੁਣ): ਜਲੰਧਰ-ਪਠਾਨਕੋਟ ਹਾਈਵੇ 'ਤੇ ਕੈਪਿਟਲ ਹਸਪਤਾਲ ਦੇ ਬਾਹਰ ਟਰਾਲਾ-ਟਰੱਕ ਤੇ ਕਾਰ ਵਿਚਾਲੇ ਟੱਕਰ ਹੋ ਗਈ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਥਾਨਕ ਲੋਕਾਂ ਨੇ ਦੱਸਿਆ ਕਿ ਕੈਪਿਟਲ ਹਸਪਤਾਲ ਬਾਹਰ ਸ਼ਾਮ ਕਰੀਬ 7:30 ਵਜੇ ਪੰਜਾਬ ਰੋਡਵੇਜ਼ ਦੀ ਬੱਸ ਅਚਾਨਕ ਸਵਾਰੀ ਉਤਰਨ ਲਈ ਰੁਕੀ। ਇਸ ਦੌਰਾਨ ਪਿੱਛੇ ਤੋਂ ਆ ਰਹੀ ਕਾਰ ਬੱਸ ਨਾਲ ਜਾ ਟਕਰਾਈ ਤੇ ਕਾਰ ਦੇ ਪਿੱਛੇ ਆ ਰਿਹਾ ਟਰਾਲਾ-ਟਰੱਕ ਕਾਰ ਨਾਲ ਜਾ ਟਕਰਾਇਆ। ਮੌਕੇ 'ਤੇ ਟਰੱਕ ਚਾਲਕ ਫਰਾਰ ਹੋ ਗਿਆ। ਹਾਦਸੇ 'ਚ ਵਾਹਨਾਂ ਦਾ ਨੁਕਸਾਨ ਹੋਇਆ ਹੈ। ਥਾਣਾ 8 ਦੀ ਪੁਲਸ ਮੌਕੇ 'ਤੇ ਪਹੁੰਚ ਕੇ ਜਾਂਚ 'ਚ ਜੁਟ ਗਈ ਹੈ।


Related News