ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦੁਕਾਨਦਾਰ ਭਲਕੇ ਕੱਢਣਗੇ ਕੈਂਡਲ ਮਾਰਚ

12/30/2020 1:29:37 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਅੱਡਾ ਸਰਾਂ ਦੇ ਦੁਕਾਨਦਾਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਹੈ ਅਤੇ 31 ਦਿਸੰਬਰ ਸ਼ਾਮ 5.30 ਵਜੇ ਅੱਡੇ ’ਤੇ ਕਿਸਾਨ ਸ਼ੰਘਰਸ਼ ’ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਕਿਸਾਨਾਂ ਦੀ ਮਦਦ ਨਾਲ ਦੁਕਾਨਦਾਰਾਂ ਵੱਲੋਂ ਕੈਂਡਲ ਮਾਰਚ ਕੱਢਿਆ ਜਾਵੇਗਾ। ਮੀਟਿੰਗ ’ਚ ਸ਼ਾਮਲ ਦੁਕਾਨਦਾਰਾਂ ਨੇ ਮੋਦੀ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕਰਦੇ ਹੋਏ ਆਖਿਆ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਦੇ ਲੱਖਾਂ ਕਿਸਾਨ ਕੜਾਕੇ ਦੇ ਠੰਡ ’ਚ ਦਿੱਲੀ ’ਚ ਸੜਕਾਂ ਤੇ ਰਾਤਾਂ ਕੱਟ ਰਹੇ ਹਨ ਅਤੇ ਮੋਦੀ ਸਰਕਾਰ ਆਪਣੇ ਕਾਰਪੋਰੇਟ ਭਾਈਵਾਲਾਂ ਨੂੰ ਖੁਸ਼ ਕਰਨ ਵਿੱਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ : 2020 ਦੌਰਾਨ ਪੰਜਾਬ ਦੀ ਸਿਆਸਤ ’ਚ ਛਾਏ ਇਹ ਮੁੱਦੇ, ਜਮ ਕੇ ਹੋਇਆ ਘਮਾਸਾਨ

ਉਨ੍ਹਾਂ ਆਖਿਆ ਕਿ ਉਹ ਅੰਨਦਾਤਿਆ ਦੇ ਸੰਘਰਸ਼ ’ਚ ਮੋਢੇ ਨਾਲ ਮੋਢੇ ਜੋੜ ਕੇ ਚੱਲਣਗੇ। ਮੀਟਿੰਗ ’ਚ ਸੁੱਖਾ ਦਰੀਆ, ਰਾਮ ਲੁਭਾਇਆ, ਜਗਜੀਤ ਸਿੰਘ ਨਰਵਾਲ, ਹਰਮਨ ਰਾਮਪੁਰ, ਸ਼ਮੀ ਬਾਬਕ, ਜਸਕਰਨ ਪੰਧੇਰ, ਪਿੰਕਾ, ਮਨੀ ਰਾਮਪੁਰ, ਜੱਸਾ ਮਠਾਰੂ, ਲੱਕੀ ਬਾਬਕ, ਮਨੀਸ਼ ਗੁਰਾਇਆ, ਵਿਕਾਸ ਨੂਰਪੁਰ, ਖੋਸਲਾ, ਮਿੰਟੂ ਬੇਕਰੀ, ਸਿਮਰਨ ਬੇਕਰੀ, ਹਰਬੰਸ ਨੈਨੋਵਾਲ, ਪ੍ਰਦੀਪ, ਜੰਡਾ, ਮਾਨਾ ਆਦਿ ਮੌਜੂਦ ਸਨ। 

ਇਹ ਵੀ ਪੜ੍ਹੋ : ਖੰਡੇ ਅਤੇ ੧ਓ ਵਾਲੀ ਲੋਈ ਵਾਲੇ ਵਿਵਾਦ ’ਤੇ ਨਵਜੋਤ ਸਿੱਧੂ ਨੇ ਮੰਗੀ ਮੁਆਫ਼ੀ


shivani attri

Content Editor

Related News