ਧਰਮਸੋਤ ਨੂੰ ਕੈਬਨਿਟ ''ਚੋਂ ਬਰਖ਼ਾਸਤ ਕਰਕੇ ਵਜੀਫੇ ਘਪਲੇ ਦੀ ਉੱਚ ਪੱਧਰੀ ਹੋਵੇ ਜਾਂਚ

09/02/2020 4:17:07 PM

ਗੜ੍ਹਸ਼ੰਕਰ (ਸ਼ੋਰੀ)— ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਨਵਾਂਸ਼ਹਿਰ ਤੋਂ ਮਹਿਲਾ ਮੋਰਚਾ ਦੀ ਪ੍ਰਧਾਨ ਨਮਰਤਾ ਖ਼ੰਨਾ ਨੇ ਕਿਹਾ ਕਿ ਵਜੀਫੇ ਘਪਲੇ ਨੂੰ ਲੈ ਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ 'ਤੇ ਜੋ ਘਪਲੇ ਕਰਨ ਦਾ ਦੋਸ਼ ਲੱਗ ਗਿਆ ਹੈ, ਉਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਕੈਬਨਿਟ ਮੰਤਰੀ ਧਰਮਸੋਤ ਨੂੰ ਕੈਪਟਨ ਸਰਕਾਰ ਬਿਨਾਂ ਦੇਰੀ ਆਪਣੇ ਮੰਤਰੀ ਮੰਡਲ ਵਿੱਚੋਂ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ:  ਪਾਕਿ ਦੀ ਗੋਲੀਬਾਰੀ ਦਾ ਜਵਾਬ ਦਿੰਦੇ ਸ਼ਹੀਦ ਹੋਇਆ ਮੁਕੇਰੀਆਂ ਦਾ ਸੂਬੇਦਾਰ ਰਾਜੇਸ਼ ਕੁਮਾਰ, ਪਿੰਡ 'ਚ ਛਾਈ ਸੋਗ ਦੀ ਲਹਿਰ

ਨਮਰਤਾ ਖ਼ੰਨਾ ਜੋਕਿ ਇਥੇ ਲਵਲੀ ਖ਼ੰਨਾ ਦੇ ਦਫ਼ਤਰ 'ਚ ਕੁਝ ਸਮੇਂ ਲਈ ਆਏ ਸਨ, ਨੇ ਦੱਸਿਆ ਕਿ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਭਾਜਪਾ ਪਿੰਡ-ਪਿੰਡ ਅਤੇ ਬੂਥ ਪੱਧਰ 'ਤੇ ਆਪਣਾ ਕੰਮ ਤੇਜ਼ੀ ਨਾਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੇ ਮਸਲਿਆਂ 'ਤੇ ਭਾਰਤੀ ਜਨਤਾ ਪਾਰਟੀ ਦਾ ਹਰ ਵਰਕਰ ਪੂਰੀ ਮੁਸਤੈਦੀ ਨਾਲ ਪਹਿਰਾ ਦੇ ਰਿਹਾ। ਇਸ ਮੌਕੇ ਨਾਲ ਹਾਜ਼ਰ ਲਵਲੀ ਖੰਨਾ ਭਾਜਪਾ ਆਗੂ ਨੇ ਉਨ•ਾਂ ਨਾਲ ਅਨੇਕਾਂ ਵਿਚਾਰਾਂ ਸਾਂਝੀਆਂ ਕੀਤੀਆਂ।

ਇਹ ਵੀ ਪੜ੍ਹੋ: ਮਹਿਤਪੁਰ ਦੇ ਸੀਨੀਅਰ ਅਕਾਲੀ ਆਗੂ ਰਵੀਪਾਲ ਸਿੰਘ ਦੀ ਕੋਰੋਨਾ ਕਾਰਨ ਮੌਤ
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ ਮਿਲੇ 60 ਨਵੇਂ ਕੇਸ, ਇਕ ਦੀ ਮੌਤ

shivani attri

This news is Content Editor shivani attri